ਭਵਿੱਖ ''ਚ ਤੇਜ਼ੀ ਨਾਲ ਵੱਧ ਸਕਦੈ ਗਲੋਬਲ ਵਾਰਮਿੰਗ : ਅਧਿਐਨ

09/20/2019 4:36:02 PM

ਵਾਸ਼ਿੰਗਟਨ (ਭਾਸ਼ਾ)— ਹਾਲ ਹੀ ਵਿਚ ਹੋਏ ਇਕ ਅਧਿਐਨ ਵਿਚ ਪਤਾ ਚੱਲਿਆ ਹੈ ਕਿ ਭਵਿੱਖ ਵਿਚ ਗਲੋਬਲ ਵਾਰਮਿੰਗ ਤੇਜ਼ ਗਤੀ ਨਾਲ ਵੱਧ ਸਕਦੀ ਹੈ। ਆਉਣ ਵਾਲੇ ਸਮੇਂ ਵਿਚ ਕਾਰਬਨ ਡਾਈਆਕਸਾਈਡ ਦੀ ਨਿਕਾਸੀ ਵਿਚ ਹੋਰ ਜ਼ਿਆਦਾ ਵਾਧਾ ਹੋ ਸਕਦਾ ਹੈ। ਵਿਗਿਆਨੀਆਂ ਨੇ 5 ਕਰੋੜ ਸਾਲ ਤੋਂ ਪਹਿਲਾਂ ਦੇ ਸਮੇਂ ਦੇ ਵਾਰਮਿੰਗ ਮਾਡਲ ਦੇ ਅਧਿਐਨ ਦੇ ਬਾਅਦ ਇਹ ਖਦਸ਼ਾ ਜ਼ਾਹਰ ਕੀਤਾ ਹੈ। 

ਅਮਰੀਕਾ ਦੀ ਯੂਨੀਵਰਸਿਟੀ ਆਫ ਮਿਸ਼ੀਗਨ ਅਤੇ ਯੂਨੀਵਰਸਿਟੀ ਆਫ ਅਰੀਜ਼ੋਨਾ ਦੇ ਸ਼ੋਧ ਕਰਤਾਵਾਂ ਨੇ ਪਹਿਲੀ ਵਾਰ ਸਫਲਤਾਪੂਰਵਕ ਇਕ ਜਲਵਾਯੂ ਮਾਡਲ ਦੀ ਵਰਤੋਂ ਕੀਤੀ ਜੋ ਆਦਿਕਾਲ ਦੀ ਸ਼ੁਰੂਆਤੀ ਮਿਆਦ ਦੇ ਗਲੋਬਲ ਵਾਰਮਿੰਗ ਨਾਲ ਮੇਲ ਖਾਂਦਾ ਹੈ ਅਤੇ ਭਵਿੱਖ ਦੀ ਧਰਤੀ ਦੀ ਜਲਵਾਯੂ ਦੇ ਸਮਾਨ ਮੰਨਿਆ ਜਾਂਦਾ ਹੈ। ਇਕ ਪਤੱਰਿਕਾ ਵਿਚ ਪ੍ਰਕਾਸ਼ਿਤ ਅਧਿਐਨ ਵਿਚ ਪਾਇਆ ਗਿਆ ਕਿ ਕਾਰਬਨ ਡਾਈਆਕਸਾਈਡ ਦੇ ਪੱਧਰ ਵਿਚ ਵਾਧੇ ਦੇ ਨਾਲ ਹੀ ਵਾਰਮਿੰਗ ਦੀ ਦਰ ਵਿਚ ਕਾਫੀ ਵਾਧਾ ਹੋਇਆ ਹੈ ਜੋ ਭਵਿੱਖ ਵਿਚ ਧਰਤੀ ਦੀ ਜਲਵਾਯੂ 'ਤੇ ਦੂਰਗਾਮੀ ਪ੍ਰਭਾਵ ਪਾ ਸਕਦਾ ਹੈ।


Vandana

Content Editor

Related News