ਕੁੜੀ ਨੂੰ ਬੇਹੋਸ਼ ਕੀਤੇ ਬਿਨਾਂ ਡਾਕਟਰਾਂ ਨੇ ਕੀਤੀ ਬ੍ਰੇਨ ਸਰਜਰੀ, ਕੀਤਾ ਲਾਈਵ ਪ੍ਰਸਾਰਣ
Saturday, Nov 02, 2019 - 11:35 AM (IST)

ਵਾਸ਼ਿੰਗਟਨ (ਬਿਊਰੋ) : ਮੈਡੀਕਲ ਦੇ ਇਤਿਹਾਸ ਵਿਚ ਪਹਿਲੀ ਵਾਰ ਕਿਸੇ ਮਰੀਜ਼ ਦੀ ਬ੍ਰੇਨ ਸਰਜਰੀ ਉਸ ਨੂੰ ਬੇਹੋਸ਼ ਕੀਤੇ ਬਿਨਾਂ ਕੀਤੀ ਗਈ। ਅਮਰੀਕਾ ਦੇ ਇਕ ਹਸਪਤਾਲ ਵਿਚ ਡਾਕਟਰਾਂ ਨੇ 25 ਸਾਲ ਦੀ ਜੇਨਾ ਸਕਰੈਂਡ (Jenna Schardt) ਦੀ ਨਾ ਸਿਰਫ ਬ੍ਰੇਨ ਸਰਜਰੀ ਕੀਤੀ ਸਗੋਂ ਹਸਪਤਾਲ ਦੇ ਫੇਸਬੁੱਕ ਪੇਜ 'ਤੇ ਸਵੇਰ ਦੇ 11:45 ਤੋਂ ਲਾਈਵ ਪ੍ਰਸਾਰਣ ਵੀ ਕੀਤਾ। ਇਸ ਸਰਜਰੀ ਦੇ ਲਾਈਵ ਪ੍ਰਸਾਰਣ ਦੌਰਾਨ ਜੇਨਾ ਡਾਕਟਰ ਨਾਲ ਗੱਲ ਕਰਦੀ ਰਹੀ।
ਮੇਥੋਡਿਸਟ ਡਲਾਸ ਦੇ ਪ੍ਰਮੁੱਖ ਡਾਕਟਰ ਨਿਮੇਸ਼ ਪਟੇਲ ਨੇ ਦੱਸਿਆ,''ਅਸਲ ਵਿਚ ਇਸ ਤਰ੍ਹਾਂ ਦੇ ਆਪਰੇਸ਼ਨ ਦੌਰਾਨ ਮਰੀਜ਼ ਨੇ ਲਗਾਤਾਰ ਗੱਲਾਂ ਕਰਦੇ ਰਹਿਣਾ ਹੁੰਦਾ ਹੈ ਤਾਂ ਜੋ ਕੋਈ ਗਲਤੀ ਹੋਵੇ ਤਾਂ ਉਸ ਨੂੰ ਸੁਧਾਰਿਆ ਜਾ ਸਕੇ।'' ਸਰਜਰੀ ਦੌਰਾਨ ਜੇਨਾ ਨੂੰ ਲਗਾਤਾਰ ਕੁਝ ਤਸਵੀਰਾਂ ਦਿਖਾਈਆਂ ਜਾ ਰਹੀਆਂ ਸਨ ਤਾਂ ਜੋ ਇਹ ਪੁਸ਼ਟੀ ਹੋ ਸਕੇ ਕਿ ਉਸ ਦੀ ਸਰਜਰੀ ਵਿਚ ਦਿਮਾਗ ਦੇ ਕਿਸੇ ਸਹੀ ਹਿੱਸੇ ਦੇ ਨਾਲ ਛੇੜਛਾੜ ਨਹੀਂ ਕੀਤੀ ਜਾ ਰਹੀ। ਸਰਜਰੀ ਠੀਕ ਤਰੀਕੇ ਨਾਲ ਹੋ ਰਹੀ ਹੈ।
ਡਾਕਟਰ ਬਾਰਟੇਲ ਮਿਸ਼ੇਲ ਨੇ ਦੱਸਿਆ,''ਜੇਕਰ ਇਸ ਸਰਜਰੀ ਦੌਰਾਨ ਕੁਝ ਗਲਤ ਹੋ ਜਾਂਦਾ ਤਾਂ ਜੇਨਾ ਸਾਰੀ ਉਮਰ ਬੋਲ ਨਹੀਂ ਪਾਉਂਦੀ। ਇਸ ਲਈ ਅਸੀਂ ਉਸ ਨਾਲ ਗੱਲਾਂ ਕਰ ਰਹੇ ਸੀ ਤਾਂ ਜੋ ਸਾਨੂੰ ਇਹ ਪਤਾ ਲੱਗਦੇ ਰਹੇ ਕਿ ਸਰਜਰੀ ਸਹੀ ਦਿਸ਼ਾ ਵਿਚ ਹੋ ਰਹੀ ਹੈ।'' ਇਸ ਲਾਈਵ ਸਰਜਰੀ ਨੂੰ 2300 ਲੋਕਾਂ ਨੇ ਫੇਸਬੁੱਕ 'ਤੇ ਵੀ ਦੇਖਿਆ। ਇਹ ਸਰਜਰੀ ਜੇਨਾ ਦੀਆਂ ਉਲਝੀਆਂ ਹੋਈਆਂ ਖੂਨ ਦੀਆਂ ਨਾੜੀਆਂ ਨੂੰ ਬ੍ਰੇਨ ਵਿਚੋਂ ਹਟਾਉਣ ਲਈ ਕੀਤੀ ਗਈ ਸੀ। ਜੇਨਾ ਦਾ ਕਹਿਣਾ ਹੈ ਕਿ ਉਸ ਦੀ ਇਸ ਸਰਜਰੀ ਨੂੰ ਦੇਖ ਕੇ ਬਾਕੀ ਲੋਕਾਂ ਨੂੰ ਵੀ ਮਦਦ ਮਿਲ ਸਕੇਗੀ।