ਯੂਨਾਈਟਿਡ ਪੰਜਾਬੀ ਆਰਗੇਨਾਈਜੇਸ਼ਨ ਦੇ ਫਾਊਂਡਰ ਚੇਅਰਮੈਨ ਹਰਵਿੰਦਰ ਸਿੰਘ ਚੰਡੀਗੜ੍ਹ ਦਾ ਕੀਤਾ ਸਨਮਾਨ

Saturday, Jul 12, 2025 - 03:35 AM (IST)

ਯੂਨਾਈਟਿਡ ਪੰਜਾਬੀ ਆਰਗੇਨਾਈਜੇਸ਼ਨ ਦੇ ਫਾਊਂਡਰ ਚੇਅਰਮੈਨ ਹਰਵਿੰਦਰ ਸਿੰਘ ਚੰਡੀਗੜ੍ਹ ਦਾ ਕੀਤਾ ਸਨਮਾਨ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) : ਸਕਾਟਲੈਂਡ ਦੇ ਸ਼ਹਿਰ ਗਲਾਸਗੋ ਵਿਖੇ ਯੂਨਾਈਟਿਡ ਪੰਜਾਬੀ ਆਰਗੇਨਾਈਜੇਸ਼ਨ ਅਤੇ 'ਪੰਜ ਦਰਿਆ' ਵੱਲੋਂ ਵਿਸ਼ੇਸ਼ ਵਿਚਾਰ ਚਰਚਾ ਅਤੇ ਸਨਮਾਨ ਸਮਾਰੋਹ ਕਰਵਾਇਆ ਗਿਆ। ਇਸ ਸਮੇਂ ਗਲਾਸਗੋ ਭਾਈਚਾਰੇ ਦੀ ਤਰਫੋਂ ਲਾਭ ਗਿੱਲ, ਤਾਰੀ ਬਾਸੀ, ਵਿੱਕੀ ਸ਼ਰਮਾ ਵੱਲੋਂ ਸੰਸਥਾ ਦੇ ਫਾਊਂਡਰ ਚੇਅਰਮੈਨ ਹਰਵਿੰਦਰ ਸਿੰਘ ਚੰਡੀਗੜ੍ਹ ਸਮੇਤ ਬਲਦੇਵ ਸਿੰਘ ਬਾਜਵਾ, ਨਛੱਤਰ ਸਿੰਘ ਦੋਦਾ, ਰਾਣਾ ਦੁਸਾਂਝ ਅਤੇ ਮਨਜਿੰਦਰ ਸਿੰਘ ਗਿੱਲ ਦਾ ਸਨਮਾਨ ਕੀਤਾ ਗਿਆ।

ਇਹ ਵੀ ਪੜ੍ਹੋ : Punjab: ਵਾਹਨ ਚਾਲਕਾਂ ਲਈ ਖ਼ਤਰੇ ਦੀ ਘੰਟੀ! ਹੁਣ ਧੜਾ-ਧੜ ਕੱਟ ਹੋ ਰਹੇ ਚਲਾਨ 

ਇਸ ਮੌਕੇ ਬੋਲਦਿਆਂ ਯੂਨਾਈਟਿਡ ਪੰਜਾਬੀ ਆਰਗੇਨਾਈਜ਼ੇਸ਼ਨ ਦੇ ਫਾਊਂਡਰ ਚੇਅਰਮੈਨ ਹਰਵਿੰਦਰ ਸਿੰਘ ਚੰਡੀਗੜ੍ਹ ਨੇ ਕਿਹਾ ਕਿ ਪੰਜਾਬੀ ਮਾਂ-ਬੋਲੀ ਦੀ ਬਿਹਤਰੀ ਲਈ ਸਾਨੂੰ ਸਾਂਝੇ ਅਤੇ ਵਿਸ਼ਵਵਿਆਪੀ ਉਪਰਾਲਿਆਂ ਦੀ ਲੋੜ ਹੈ। ਮੁਲਕਾਂ ਦੀਆਂ ਸਰਹੱਦਾਂ ਵਾਂਗ ਅਸੀਂ ਆਪਣੇ ਮਨਾਂ ਵਿੱਚ ਧਰਮਾਂ, ਫਿਰਕਿਆਂ, ਖਿੱਤਿਆਂ, ਵਿਚਾਰਧਾਰਾਵਾਂ ਦੀਆਂ ਹੱਦਾਂ ਵੀ ਬਣਾਈਆਂ ਹੋਈਆਂ ਹਨ ਜਿਨ੍ਹਾਂ ਨੂੰ ਢਾਹੁਣਾ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ। ਇਸ ਸਮੇਂ ਬੋਲਦਿਆਂ ‘ਪੰਜ ਦਰਿਆ’ ਦੇ ਸੰਪਾਦਕ ਮਨਦੀਪ ਖੁਰਮੀ ਹਿੰਮਤਪੁਰਾ ਨੇ ਕਿਹਾ ਕਿ ਹਰਵਿੰਦਰ ਸਿੰਘ ਚੰਡੀਗੜ੍ਹ ਵੱਲੋਂ ਯੂਨਾਈਟਿਡ ਪੰਜਾਬੀ ਆਰਗੇਨਾਈਜੇਸ਼ਨ ਦੇ ਰੂਪ ਵਿੱਚ ਦੇਖਿਆ ਸੁਪਨਾ ਸਾਨੂੰ ਸਭ ਨੂੰ ਰਲ-ਮਿਲ ਕੇ ਸਾਕਾਰ ਕਰਨ ਦੀ ਲੋੜ ਹੈ। ਇਸ ਮੌਕੇ ਲਾਭ ਗਿੱਲ ਦੋਦਾ ਅਤੇ ਤਾਰੀ ਬਾਸੀ ਵੱਲੋਂ ਇਸ ਸਮਾਗਮ ਵਿੱਚ ਪਹੁੰਚੀਆਂ ਸਾਰੀਆਂ ਸ਼ਖਸੀਅਤਾਂ ਦਾ ਹਾਰਦਿਕ ਧੰਨਵਾਦ ਕੀਤਾ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News