ਕਾਂਗੋ ''ਚ ਪੇਸ਼ੇਵਰ ਰਵੱਈਏ ਲਈ ਭਾਰਤੀ ਸ਼ਾਂਤੀ ਰੱਖਿਅਕਾਂ ਦੀ ਪ੍ਰਸ਼ੰਸਾ

06/11/2019 11:55:53 AM

ਸੰਯੁਕਤ ਰਾਸ਼ਟਰ (ਭਾਸ਼ਾ)— ਡੈਮੋਕ੍ਰੈਟਿਕ ਰਿਪਬਲਿਕ ਆਫ ਕਾਂਗੋ ਵਿਚ ਸੰਯੁਕਤ ਰਾਸ਼ਟਰ ਮਿਸ਼ਨ ਦੇ ਤਹਿਤ ਤਾਇਨਾਤ ਭਾਰਤੀ ਸ਼ਾਂਤੀ ਰੱਖਿਅਕਾਂ ਦੀ ਪੇਸ਼ੇਵਰ ਸ਼ੈਲੀ ਅਤੇ ਮਨੁੱਖੀ ਦ੍ਰਿਸ਼ਟੀਕੌਣ ਦੀ ਪ੍ਰਸ਼ੰਸਾ ਕੀਤੀ ਗਈ। ਉੱਥੇ ਪਹਿਲੀ ਭਾਰਤੀ ਮਹਿਲਾ ਸ਼ਾਂਤੀ ਰੱਖਿਅਕ ਟੀਮ ਦੀ ਤਾਇਨਾਤੀ ਮੱਧ ਅਫਰੀਕੀ ਰਾਸ਼ਟਰ ਵਿਚ ਔਰਤਾਂ ਲਈ ਇਕ ਪ੍ਰੇਰਣਾ ਬਣ ਗਈ ਹੈ। ਮਾਰਚ 2019 ਤੱਕ 2,624 ਸ਼ਾਂਤੀ ਰੱਖਿਅਕਾਂ, 274 ਪੁਲਸ ਕਰਮੀਆਂ ਦੇ ਨਾਲ ਡੈਮੋਕ੍ਰੈਟਿਕ ਰੀਪਬਲਿਕ ਆਫ ਕਾਂਗੋ ਵਿਚ ਯੂਨਾਈਟਿਡ ਨੇਸ਼ਨਜ਼ ਓਰਗੇਨਾਈਜੇਸ਼ਨ ਸਟੇਬੀਲਾਈਜੇਸ਼ਨ ਮਿਸ਼ਨ ਵਿਚ ਭਾਰਤ ਸਭ ਤੋਂ ਵੱਧ ਫੌਜੀ ਤਾਇਨਾਤ ਕਰਨ ਵਾਲਾ ਦੂਜਾ ਦੇਸ਼ ਸੀ।

ਮਿਸ਼ਨ ਦੇ ਨਾਲ ਤਾਇਨਾਤ ਉੱਚ ਪਧਰੀ ਭਾਰਤੀ ਮਿਲਟਰੀ ਅਧਿਕਾਰੀ ਨੇ ਪੀ.ਟੀ.ਆਈ. ਨੂੰ ਇਕ ਇੰਟਰਵਿਊ ਵਿਚ ਦੱਸਿਆ,''ਕਾਂਗੋ ਵਿਚ ਭਾਰਤੀ ਸ਼ਾਂਤੀ ਰੱਖਿਅਕਾਂ ਦੀ ਇਮੇਜ ਬਹੁਤ ਵਧੀਆ ਹੈ। ਮਨੁੱਖੀ ਬਲ ਬਹੁਤ ਪੇਸ਼ੇਵਰ ਹੈ। ਭਾਰਤੀ ਸ਼ਾਂਤੀ ਰੱਖਿਅਕ ਸਥਾਈ ਸ਼ਾਂਤੀ ਸਥਾਪਿਤ ਕਰਨ ਲਈ ਕਾਂਗੋ ਦੇ ਸਾਡੇ ਦੋਸਤਾਂ ਦਾ ਸਮਰਥਨ ਕਰ ਰਹੇ ਹਨ।'' ਸੀਨੀਅਰ ਅਧਿਕਾਰੀ ਨੇ ਆਪਣੀ ਪਛਾਣ ਜ਼ਾਹਰ ਨਹੀਂ ਕੀਤੀ ਕਿਉਂਕਿ ਭਾਰਤੀ ਰੱਖਿਆ ਮੰਤਰਾਲਾ ਇਸ ਦੀ ਇਜਾਜ਼ਤ ਨਹੀਂ ਦਿੰਦਾ। ਜ਼ਿਕਰਯੋਗ ਹੈ ਕਿ ਭਾਰਤ 1960 ਵਿਚ ਆਪਣੇ ਸ਼ਾਂਤੀ ਫੌਜੀਆਂ ਨੂੰ ਕਾਂਗੋ ਭੇਜਣ ਵਾਲੇ ਪਹਿਲਾਂ ਦੇਸ਼ਾਂ ਵਿਚੋਂ ਇਕ ਸੀ। ਹੁਣ ਤੱਕ ਉਸ ਦੇ 68 ਫੌਜੀਆਂ ਨੇ ਕਾਂਗੋ ਵਿਚ ਫਰਜ਼ ਪੂਰਾ ਕਰਦਿਆਂ ਬਲੀਦਾਨ ਦਿੱਤਾ ਹੈ। 5 ਜੂਨ ਨੂੰ ਭਾਰਤ ਦੀ 22 ਮਹਿਲਾ ਸ਼ਾਂਤੀ ਫੌਜੀਆਂ ਨੂੰ ਮਿਸ਼ਨ ਵਿਚ ਸ਼ਾਮਲ ਕੀਤਾ ਗਿਆ।


Vandana

Content Editor

Related News