ਯੂ.ਏ.ਈ. ਨੇ ਸੈਲਾਨੀਆਂ ਲਈ 5 ਸਾਲਾ ਮਲਟੀ-ਐਂਟਰੀ ਵੀਜ਼ਾ ਨੂੰ ਦਿੱਤੀ ਮਨਜ਼ੂਰੀ

01/07/2020 10:58:00 AM

ਆਬੂਧਾਬੀ (ਭਾਸ਼ਾ): ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਨੇ ਵਿਦੇਸ਼ੀ ਸੈਲਾਨੀਆਂ ਲਈ 5 ਸਾਲ ਦਾ ਮਲਟੀ-ਐਂਟਰੀ ਵੀਜ਼ਾ ਜਾਰੀ ਕਰਨ ਦੀ ਮਨਜ਼ੂਰੀ ਦਿੱਤੀ ਹੈ। ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਦੇ ਮੁਤਾਬਕ ਇਹ ਫੈਸਲਾ ਸੋਮਵਾਰ ਨੂੰ ਯੂ.ਏ.ਈ. ਕੈਬਨਿਟ ਦੀ ਇਸ ਸਾਲ ਦੀ ਪਹਿਲੀ ਬੈਠਕ ਦੇ ਦੌਰਾਨ ਉਪ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ ਮਖਟੂਮ ਦੀ ਪ੍ਰਧਾਨਗੀ ਵਿਚ ਲਿਆ ਗਿਆ।ਇਸ ਕਦਮ ਦਾ ਉਦੇਸ਼ ਯੂ.ਏ.ਈ. ਦੇ ਟੂਰਿਜ਼ਮ ਸੈਕਟਰ ਦਾ ਸਮਰਥਨ ਕਰਨਾ ਅਤੇ ਗਲੋਬਲ ਟੂਰਿਸਟ ਸਥਲ ਦੇ ਰੂਪ ਵਿਚ ਆਪਣੀ ਸਥਿਤੀ ਨੂੰ ਮਜ਼ਬੂਤ ਕਰਨਾ ਹੈ। 

ਭਾਵੇਂਕਿ ਇਹ ਤੁਰੰਤ ਸਪੱਸ਼ਟ ਨਹੀਂ ਸੀ ਕਿ ਵੀਜ਼ਾ ਐਪਲੀਕੇਸ਼ਨ ਫੀਸ ਲਈ ਜਾਵੇਗੀ ਜਾਂ ਨਹੀਂ। ਬੈਠਕ ਦੇ ਦੌਰਾਨ ਕੀਤਾ ਗਿਆ ਇਕ ਹੋਰ ਮਹੱਤਵਪੂਰਨ ਫੈਸਲਾ ਮੈਕਸੀਕਨ ਨਾਗਰਿਕਾਂ ਲਈ ਸੰਯੁਕਤ ਅਰਬ ਅਮੀਰਾਤ ਦੀ ਯਾਤਰਾ ਲਈ ਵੀਜ਼ਾ ਮੁਆਫੀ ਦੀ ਸ਼ੁਰੂਆਤ ਹੈ। ਦੋਵੇਂ ਫੈਸਲੇ 2020 ਦੀ ਪਹਿਲੀ ਤਿਮਾਹੀ ਦੇ ਦੌਰਾਨ ਲਾਗੂ ਕੀਤੇ ਜਾਣਗੇ। ਅਧਿਕਾਰਤ ਅੰਕੜਿਆਂ ਦੇ ਮੁਤਾਬਕ ਦੁਬਈ ਨੇ 2018 ਵਿਚ ਰਾਤੋਂ-ਰਾਤ 15.92 ਮਿਲੀਅਨ ਸੈਲਾਨੀਆਂ ਦਾ ਸਵਾਗਤ ਕੀਤਾ ਜੋ 2017 ਦੇ ਮੁਕਾਬਲੇ 0.8 ਫੀਸਦੀ ਵੱਧ ਹੈ।


Vandana

Content Editor

Related News