ਅਮਰੀਕਾ ''ਚ ਬੇਰੁਜ਼ਗਾਰੀ ਦੀ ਦਾਅਵੇਦਾਰੀ ਕਰਨ ਵਾਲਿਆਂ ਦੀ ਗਿਣਤੀ ਹੋਈ ਘੱਟ
Friday, Aug 14, 2020 - 04:10 AM (IST)
ਵਾਸ਼ਿੰਗਟਨ - ਅਮਰੀਕਾ ਵਿਚ ਮਾਰਚ ਤੋਂ ਬਾਅਦ ਪਹਿਲੀ ਵਾਰ ਅਜਿਹਾ ਹੋਇਆ ਹੈ ਜਦ ਬੇਰੁਜ਼ਗਾਰੀ ਦੀ ਦਾਅਵੇਦਾਰੀ ਕਰਨ ਵਾਲਿਆਂ ਦੀ ਗਿਣਤੀ 10 ਲੱਖ ਤੋਂ ਘੱਟ ਹੋਈ ਹੈ। ਅਮਰੀਕੀ ਕਿਰਤ ਮੰਤਰਾਲੇ ਮੁਤਾਬਕ ਹਫਤੇ ਪਿਛਲੇ ਹਫਤੇ 9.63 ਲੱਖ ਲੋਕਾਂ ਨੇ ਬੇਰੁਜ਼ਗਾਰੀ ਭੱਤੇ ਲਈ ਅਪਲਾਈ ਕੀਤਾ ਜੋ ਕਿ ਉਸ ਤੋਂ ਪਹਿਲਾਂ ਦੇ ਹਫਤੇ ਦੀ ਤੁਲਨਾ ਵਿਚ ਘੱਟ ਹੈ। ਉਸ ਹਫਤੇ 12 ਲੱਖ ਲੋਕਾਂ ਨੇ ਬੇਰੁਜ਼ਗਾਰੀ ਭੱਤੇ ਲਈ ਅਪਲਾਈ ਕੀਤਾ ਸੀ। ਮਾਰਚ ਦੇ ਆਖਿਰ ਵਿਚ ਇਹ ਗਿਣਤੀ ਵਧ ਕੇ 69 ਲੱਖ ਹੋ ਗਈ ਸੀ ਪਰ ਉਸ ਤੋਂ ਬਾਅਦ ਇਨਾਂ ਵਿਚ ਹੌਲੀ-ਹੌਲੀ ਕਮੀ ਆ ਰਹੀ ਹੈ ਅਤੇ ਮਾਰਚ ਤੋਂ ਬਾਅਦ ਇਹ ਗਿਣਤੀ 10 ਤੋਂ ਘੱਟ ਹੈ।
ਕਿਰਤ ਮੰਤਰਾਲੇ ਮੁਤਾਬਕ, 25 ਜੁਲਾਈ ਤੱਕ ਦੇ ਅੰਕੜੇ ਦੱਸਦੇ ਹਨ ਕਿ ਫਿਲਹਾਲ 2.80 ਕਰੋੜ ਲੋਕ ਜੋ ਕਿ ਅਮਰੀਕੀ ਕਾਰਜ ਸ਼ਕਤੀ ਦਾ ਕਰੀਬ 20 ਫੀਸਦੀ ਹਿੱਸਾ ਹਨ, ਬੇਰੁਜ਼ਗਾਰੀ ਭੱਤਾ ਲੈ ਰਹੇ ਹਨ। ਕੋਰੋਨਾ ਮਹਾਮਾਰੀ ਤੋਂ ਪਹਿਲਾਂ ਸਭ ਤੋਂ ਜ਼ਿਆਦਾ ਗਿਣਤੀ ਸਾਲ 1982 ਵਿਚ ਇਕ ਹਫਤੇ ਵਿਚ ਦਰਜ ਕੀਤੀ ਗਈ ਸੀ ਜਦ ਬੇਰੁਜ਼ਗਾਰੀ ਭੱਤੇ ਦੀ ਦਾਅਵੇਦਾਰੀ ਕਰਨ ਵਾਲਿਆਂ ਦੀ ਗਿਣਤੀ 6.95 ਲੱਖ ਸੀ। ਆਰਥਿਕ ਮਾਹਿਰਾਂ ਦਾ ਆਖਣਾ ਹੈ ਕਿ ਆਰਥਿਕ ਰਿਕਵਰੀ ਦਾ ਰਾਹ ਬਹੁਤ ਅਨਿਸ਼ਚਿਤ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਹਾਲਾਤ ਹੋਰ ਖਰਾਬ ਹੋਣ ਦੀ ਸ਼ੰਕਾ ਹੈ। ਪਰ ਹੋਰ ਰਾਹਤ ਪੈਕੇਜ ਨੂੰ ਲੈ ਕੇ ਰਾਸ਼ਟਰਪਤੀ ਟਰੰਪ ਅਤੇ ਵਿਰੋਧੀ ਪਾਰਟੀ ਵਿਚ ਸਹਿਮਤੀ ਨਹੀਂ ਬਣ ਪਾ ਰਹੀ ਹੈ।