ਸਟਾਫ ''ਚ 20 ਪ੍ਰਤੀਸ਼ਤ ਦੀ ਕਟੌਤੀ ਕਰੇਗਾ UN!
Saturday, May 31, 2025 - 02:56 PM (IST)

ਸੰਯੁਕਤ ਰਾਸ਼ਟਰ (ਏ.ਪੀ.)- ਸੰਯੁਕਤ ਰਾਸ਼ਟਰ ਨੇ ਵਿੱਤੀ ਸੰਕਟ ਨਾਲ ਨਜਿੱਠਣ ਲਈ ਆਪਣੇ 60 ਤੋਂ ਵੱਧ ਦਫਤਰਾਂ, ਏਜੰਸੀਆਂ ਅਤੇ ਸੰਚਾਲਨ ਇਕਾਈਆਂ ਤੋਂ ਸਟਾਫ ਵਿੱਚ 20 ਪ੍ਰਤੀਸ਼ਤ ਦੀ ਕਟੌਤੀ ਕਰਨ ਲਈ ਜੂਨ ਦੇ ਅੱਧ ਤੱਕ ਪ੍ਰਸਤਾਵ ਮੰਗੇ ਹਨ। ਸੰਯੁਕਤ ਰਾਸ਼ਟਰ ਦੀਆਂ ਜਿਹੜੀਆਂ ਈਕਾਈਆਂ ਵਿਚ ਕਟੌਤੀ ਕੀਤੀ ਜਾਣੀ ਹੈ ਉਨ੍ਹਾਂ ਵਿਚ ਰਾਜਨੀਤਿਕ ਅਤੇ ਮਾਨਵਤਾਵਾਦੀ ਦਫਤਰਾਂ ਦੇ ਨਾਲ-ਨਾਲ ਸ਼ਰਨਾਰਥੀਆਂ, ਲਿੰਗ ਸਮਾਨਤਾ, ਅੰਤਰਰਾਸ਼ਟਰੀ ਵਪਾਰ, ਵਾਤਾਵਰਣ ਅਤੇ ਸ਼ਹਿਰੀ ਵਿਕਾਸ ਨਾਲ ਸਬੰਧਤ ਏਜੰਸੀਆਂ ਸ਼ਾਮਲ ਹੋਣਗੀਆਂ। ਫਲਸਤੀਨੀ ਸ਼ਰਨਾਰਥੀਆਂ ਦੀ ਮਦਦ ਕਰਨ ਵਾਲੀ ਏਜੰਸੀ ਯੂ.ਐਨ.ਆਰ.ਡਬਲਯੂ.ਏ. ਵੀ ਪ੍ਰਭਾਵਿਤ ਏਜੰਸੀਆਂ ਵਿੱਚੋਂ ਇੱਕ ਹੈ।
ਪੜ੍ਹੋ ਇਹ ਅਹਿਮ ਖ਼ਬਰ-30 ਹਜ਼ਾਰ ਪ੍ਰਵਾਸੀਆਂ ਨੂੰ ਡਿਪੋਰਟ ਕਰੇਗਾ ਕੈਨੇਡਾ, ਪੰਜਾਬੀ ਭਾਈਚਾਰੇ ਦੀ ਗਿਣਤੀ ਸਭ ਤੋਂ ਵੱਧ
ਸੰਯੁਕਤ ਰਾਸ਼ਟਰ ਦੇ ਕੰਪਟਰੋਲਰ ਚੰਦਰਮੌਲੀ ਰਾਮਨਾਥਨ ਨੇ ਸਬੰਧਤ ਏਜੰਸੀਆਂ ਨੂੰ ਭੇਜੇ ਇੱਕ ਮੈਮੋਰੰਡਮ ਵਿੱਚ ਕਿਹਾ ਕਿ ਇਹ ਕਟੌਤੀ ਸਕੱਤਰ-ਜਨਰਲ ਐਂਟੋਨੀਓ ਗੁਟੇਰੇਸ ਦੇ 3.72 ਬਿਲੀਅਨ ਡਾਲਰ ਦੇ ਮੌਜੂਦਾ ਬਜਟ ਨੂੰ 15 ਤੋਂ 20 ਪ੍ਰਤੀਸ਼ਤ ਘਟਾਉਣ ਦੇ ਟੀਚੇ ਦਾ ਹਿੱਸਾ ਹੈ। ਇਹ ਮਾਰਚ ਵਿੱਚ ਸ਼ੁਰੂ ਕੀਤੀ ਗਈ 'UN80' ਸੁਧਾਰ ਯੋਜਨਾ ਦਾ ਹਿੱਸਾ ਹੈ। ਇਸ ਸਾਲ ਸੰਯੁਕਤ ਰਾਸ਼ਟਰ ਆਪਣੀ ਸਥਾਪਨਾ ਦੇ 80 ਸਾਲ ਪੂਰੇ ਕਰ ਰਿਹਾ ਹੈ। ਕਟੌਤੀ ਪ੍ਰਸਤਾਵ 13 ਜੂਨ ਤੱਕ ਪੇਸ਼ ਕੀਤੇ ਜਾਣੇ ਹਨ। ਗੁਟੇਰੇਸ ਨੇ ਇਸ ਕਦਮ ਨੂੰ ਅਮਰੀਕੀ ਸਹਾਇਤਾ ਵਿੱਚ ਕਟੌਤੀ ਨਾਲ ਜੋੜਨ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਘੱਟੋ-ਘੱਟ ਪਿਛਲੇ ਸੱਤ ਸਾਲਾਂ ਵਿੱਚ ਸੰਯੁਕਤ ਰਾਸ਼ਟਰ ਦੇ ਸਰੋਤਾਂ ਵਿੱਚ ਗਿਰਾਵਟ ਵੱਲ ਇਸ਼ਾਰਾ ਕੀਤਾ ਹੈ ਕਿਉਂਕਿ ਸਾਰੇ ਮੈਂਬਰ ਰਾਜ ਆਪਣੇ ਸਾਲਾਨਾ ਬਕਾਏ ਦਾ ਭੁਗਤਾਨ ਨਹੀਂ ਕਰ ਰਹੇ ਹਨ। 2023 ਵਿੱਚ 193 ਮੈਂਬਰ ਰਾਜਾਂ ਵਿੱਚੋਂ 152 ਨੇ ਭੁਗਤਾਨ ਕੀਤਾ, ਪਰ ਅਮਰੀਕਾ ਸਮੇਤ 41 ਦੇਸ਼ਾਂ ਦੇ ਭੁਗਤਾਨ ਅਜੇ ਵੀ ਬਕਾਇਆ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।