ਸੰਯੁਕਤ ਰਾਸ਼ਟਰ ਦੀ ਏਜੰਸੀ ਦੇ ਚਾਲਕ ਦੀ ਇਜ਼ਰਾਈਲੀ ਹਮਲੇ ’ਚ ਮੌਤ
Saturday, Oct 26, 2024 - 06:39 PM (IST)
ਸੰਯੁਕਤ ਰਾਸ਼ਟਰ (ਏਜੰਸੀ)- ਗਾਜ਼ਾ ’ਚ ਫਿਲਸਤੀਨੀ ਸ਼ਰਣਾਰਥੀਆਂ ਦੀ ਮਦਦ ਕਰ ਰਹੀ ਸੰਯੁਕਤ ਰਾਸ਼ਟਰ ਦੀ ਇਕ ਏਜੰਸੀ ਦੇ ਚਾਲਕ ਦੀ ਇਜ਼ਰਾਈਲੀ ਫੌਜ ਵੱਲੋਂ ਕੀਤੇ ਗਏ ਹਮਲੇ ’ਚ ਮੌਤ ਹੋ ਗਈ। ਸੰਯੁਕਤ ਰਾਸ਼ਟਰ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਸੰਯੁਕਤ ਰਾਸ਼ਟਰ ਦੇ ਉਪ ਬੁਲਾਰੇ ਫਰਹਾਨ ਹੱਕ ਨੇ ਦੱਸਿਆ ਕਿ ਇਜ਼ਰਾਈਲੀ ਫੌਜ ਦੀ ਗੋਲੀਬਾਰੀ ’ਚ ਚਾਲਕ ਦੇ ਭਰਾ ਦੀ ਵੀ ਮੌਤ ਹੋ ਗਈ ਅਤੇ ਉੱਥੋਂ ਲੰਘ ਰਹੇ 3 ਹੋਰ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।
ਇਹ ਵੀ ਪੜ੍ਹੋ: ਪਾਕਿਸਤਾਨ 'ਚ ਆਤਮਘਾਤੀ ਹਮਲੇ 'ਚ 6 ਕਰਮਚਾਰੀਆਂ ਸਣੇ 8 ਲੋਕਾਂ ਦੀ ਮੌਤ
ਇਜ਼ਰਾਈਲ ਦੇ ਸੰਯੁਕਤ ਰਾਸ਼ਟਰ ਦੇ ਰਾਜਦੂਤ ਡੈਨੀ ਡੈਨਨ ਨੇ ਦਾਅਵਾ ਕੀਤਾ ਕਿ ਯੂਨਾਈਟਿਡ ਨੇਸ਼ਨਜ਼ ਰੈਸਕਿਊ ਐਂਡ ਵਰਕਸ ਏਜੰਸੀ (ਯੂ. ਐੱਨ. ਆਰ. ਡਬਲਿਊ. ਏ) ਦੇ ਜਿਸ ਚਾਲਕ ਦੀ ਮੌਤ ਹੋਈ ਹੈ, ਉਹ ਹਮਾਸ ਕਮਾਂਡਰ ਸੀ ਜੋ 7 ਅਕਤੂਬਰ, 2023 ਨੂੰ ਦੱਖਣੀ ਇਜ਼ਰਾਈਲ ’ਚ ਹੋਏ ਹਮਲੇ ਵਿਚ ਵੀ ਸ਼ਾਮਲ ਸੀ।
ਇਹ ਵੀ ਪੜ੍ਹੋ: ਈਰਾਨ 'ਚ ਪੁਲਸ ਕਾਫ਼ਲੇ 'ਤੇ ਹਮਲਾ, 10 ਅਧਿਕਾਰੀ ਮਾਰੇ ਗਏ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8