ਜੇਲੇਂਸਕੀ ਵੱਲੋਂ ਯੂਕ੍ਰੇਨ ਛੱਡਣ ਦੀਆਂ ਖ਼ਬਰਾਂ ਦਰਮਿਆਨ ਰਾਸ਼ਟਰਪਤੀ ਦਫ਼ਤਰ ਦਾ ਵੱਡਾ ਦਾਅਵਾ

Saturday, Mar 05, 2022 - 12:50 PM (IST)

ਜੇਲੇਂਸਕੀ ਵੱਲੋਂ ਯੂਕ੍ਰੇਨ ਛੱਡਣ ਦੀਆਂ ਖ਼ਬਰਾਂ ਦਰਮਿਆਨ ਰਾਸ਼ਟਰਪਤੀ ਦਫ਼ਤਰ ਦਾ ਵੱਡਾ ਦਾਅਵਾ

ਕੀਵ (ਅਨਸ)- ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦਿਮੀਰ ਜੇਲੇਂਸਕੀ ਦੇ ਦਫਤਰ ਨੇ ਦਾਅਵਾ ਕੀਤਾ ਹੈ ਕਿ ਰਾਸ਼ਟਰਪਤੀ ਜੇਲੇਂਸਕੀ ਕੀਵ ’ਚ ਮੌਜੂਦ ਹਨ। ਉਹ ਯੂਕ੍ਰੇਨ ਨੂੰ ਛੱਡ ਕੇ ਕਿਤੇ ਨਹੀਂ ਗਏ ਹਨ। ਦੱਸ ਦੇਈਏ ਕਿ ਰੂਸ ਵੱਲੋਂ ਇਹ ਦਾਅਵਾ ਕੀਤਾ ਗਿਆ ਹੈ ਕਿ ਜੇਲੇਂਸਕੀ ਯੂਕ੍ਰੇਨ ਛੱਡ ਕੇ ਪੋਲੈਂਡ ਦੌੜ ਗਏ ਹਨ। ਯੂਕ੍ਰੇਨ ਦੇ ਰਾਸ਼ਟਰਪਤੀ ਦਫਤਰ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਰੂਸ ਅਤੇ ਯੂਕ੍ਰੇਨ ਵਿਚਾਲੇ ਤੀਜੇ ਦੌਰ ਦੀ ਗੱਲਬਾਤ ਦੀ ਯੋਜਨਾ ਹੈ।

ਇਹ ਵੀ ਪੜ੍ਹੋ: ਰੂਸ-ਯੂਕ੍ਰੇਨ ਜੰਗ ਦਰਮਿਆਨ ਅਮਰੀਕੀ ਰਾਸ਼ਟਰਪਤੀ ਬਾਈਡੇਨ ਨੇ ਪੁਤਿਨ ਨੂੰ ਫੇਸਬੁੱਕ 'ਤੇ ਕੀਤਾ ਅਨਫਰੈਂਡ

ਪੁਤਿਨ ਦੀ ਕਰ ਦੇਣੀ ਚਾਹੀਦੀ ਹੈ ਹੱਤਿਆ : ਅਮਰੀਕੀ ਸੀਨੇਟਰ
ਰੂਸ ਅਤੇ ਯੂਕ੍ਰੇਨ ਦੀ ਜੰਗ ਦਰਮਿਆਨ ਅਮਰੀਕਾ ਦੇ ਸੀਨੇਟਰ ਨੇ ਸਨਸਨੀਖੇਜ ਬਿਆਨ ਦਿੱਤਾ ਹੈ। ਅਮਰੀਕੀ ਸੀਨੇਟਰ ਲਿੰਡਸੇ ਗ੍ਰਾਹਮ ਨੇ ਕਿਹਾ ਕਿ ਕਿਸੇ ਨੂੰ ਰੂਸ ’ਚ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਦੀ ਹੱਤਿਆ ਕਰ ਦੇਣੀ ਚਾਹੀਦੀ ਹੈ। ਲਿੰਡਸੇ ਗ੍ਰਾਹਮ ਨੇ ਇਕ ਟੀ. ਵੀ. ਇੰਟਰਵਿਊ ’ਚ ਕਿਹਾ ਕਿ ਪੁਤਿਨ ਦੀ ਹੱਤਿਆ ਲਈ ਰੂਸ ’ਚ ਕਿਸੇ ਨੂੰ ਸਾਹਮਣੇ ਆਉਣਾ ਹੋਵੇਗਾ। ਰੂਸ ਅਤੇ ਯੂਕ੍ਰੇਨ ਵਿਚਾਲੇ ਜੰਗ ਨੂੰ ਉਦੋਂ ਹੀ ਖਤਮ ਕੀਤਾ ਜਾ ਸਕਦਾ ਹੈ। ਅਮਰੀਕੀ ਸੀਨੇਟਰ ਦੇ ਇਸ ਬਿਆਨ ’ਤੇ ਰੂਸ ਬੁਰੀ ਤਰ੍ਹਾਂ ਭੜਕ ਗਿਆ ਹੈ ਅਤੇ ਰੂਸੀ ਦੂਤਘਰ ਵੱਲੋਂ ਕਿਹਾ ਗਿਆ ਕਿ ਗ੍ਰਾਹਮ ਦੀ ਪੁਤਿਨ ਦੇ ਕਤਲ ਕਰਨ ਦੀ ਗੱਲ ਕਰਨਾ ਕ੍ਰਿਮੀਨਲ ਐਕਟ ਦੇ ਅਧੀਨ ਆਉਂਦਾ ਹੈ। ਅਮਰੀਕਾ ’ਚ ਮੌਜੂਦ ਰੂਸੀ ਰਾਜਦੂਤ ਅਨਾਤੋਲੀ ਏਨਟੋਨੋਵ ਨੇ ਕਿਹਾ ਕਿ ਅਮਰੀਕਾ ਨੂੰ ਇਸ ਬਿਆਨ ’ਤੇ ਅਧਿਕਾਰਿਕ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ।

ਇਹ ਵੀ ਪੜ੍ਹੋ: ਪੁਤਿਨ ਦੇ ਸਿਰ ’ਤੇ 1 ਮਿਲੀਅਨ ਡਾਲਰ ਦਾ ਇਨਾਮ, ਰੂਸੀ ਬਿਜ਼ਨੈੱਸਮੈਨ ਬੋਲਿਆ-ਜ਼ਿੰਦਾ ਜਾਂ ਮੁਰਦਾ ਦੋਵੇਂ ਚੱਲਣਗੇ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News