ਯੂਕ੍ਰੇਨ ਨੇ ਦਾਗੇ 140 ਤੋਂ ਵੱਧ ਡਰੋਨ, ਰੂਸ ਨੇ ਬਣਾਇਆ ਕਈ ਇਲਾਕਿਆਂ ਨੂੰ ਨਿਸ਼ਾਨਾ

Tuesday, Sep 10, 2024 - 02:19 PM (IST)

ਮਾਸਕੋ - ਯੂਕ੍ਰੇਨ ਵੱਲੋਂ ਦਾਗੇ ਗਏ 140 ਡਰੋਨਾਂ ਨੇ ਰਾਤ ਭਰ ’ਚ ਰੂਸ ਦੇ ਕੈਪਿਟਲ ਮੋਸਕੋ ਸਮੇਤ ਕਈ ਖੇਤਰਾਂ ਨੂੰ ਨਿਸ਼ਾਨਾ ਬਣਾਇਆ ਹੈ, ਜੋ ਰੂਸ ਵਿਰੁੱਧ ਦੇਸ਼ ਦੇ ਹੁਣ ਤੱਕ ਦੇ ਸਭ ਤੋਂ ਵੱਡੇ ਹਮਲਿਆਂ ’ਚੋਂ ਇਕ ਹੈ, ਇਹ ਜਾਣਕਾਰੀ ਰੂਸੀ ਅਧਿਕਾਰੀਆਂ ਨੇ ਮੰਗਲਵਾਰ ਨੂੰ ਦਿੱਤੀ। ਮਾਸਕੋ ਖੇਤਰ ਦੇ ਗਵਰਨਰ ਅੰਦ੍ਰੇਈ ਵੋਰੋਬਿਓਵ ਨੇ ਦੱਸਿਆ ਕਿ ਮਾਸਕੋ ਦੇ ਕੋਲ ਰਾਮੇਂਸਕੋਏ ਸ਼ਹਿਰ ’ਚ ਡਰੋਨਾਂ ਨੇ ਦੋ ਬਹੁ-ਮੰਜ਼ਿਲਾਂ ਵਾਲੀਆਂ ਰਿਹਾਇਸ਼ੀ ਇਮਾਰਤਾਂ ਨੂੰ ਨਿਸ਼ਾਨਾ ਬਣਾਇਆ, ਜਿਸ ਨਾਲ ਉਨ੍ਹਾਂ ’ਚ ਅੱਗ ਲੱਗ ਗਈ। ਉਨ੍ਹਾਂ ਨੇ ਦੱਸਿਆ ਕਿ ਇਸ ਹਮਲੇ ’ਚ ਇਕ ਔਰਤ ਦੀ ਮੌਤ ਹੋ ਗਈ ਅਤੇ ਤਿੰਨ ਲੋਕ ਗੰਭੀਰ ਰੂਪ ’ਚ ਜ਼ਖਮੀ ਹੋ ਗਏ।

ਪੜ੍ਹੋ ਇਹ ਅਹਿਮ ਖ਼ਬਰ-ਭਾਰਤ ਸਮੇਤ 38 ਦੇਸ਼ਾਂ ਲਈ ਸ਼੍ਰੀਲੰਕਾ ਜਲਦ ਸ਼ੁਰੂ ਕਰੇਗਾ ਮੁਫਤ ਆਨ-ਅਰਾਈਵਲ ਵੀਜ਼ਾ 

ਵੋਰੋਬਿਯੋਵ ਨੇ ਦੱਸਿਆ ਕਿ ਖ਼ਤਰਨਾਕ ਇਮਾਰਤਾਂ ਦੇ ਨੇੜੇ 5 ਰਿਹਾਇਸ਼ੀ ਇਮਾਰਤਾਂ ਨੂੰ ਖਾਲੀ ਕਰਵਾ ਲਿਆ ਗਿਆ ਹੈ। ਹਮਲੇ ਦੇ ਕਾਰਨ ਅਧਿਕਾਰੀਆਂ ਨੂੰ ਮਾਸਕੋ ਦੇ ਨਜ਼ਦੀਕੀ ਤਿੰਨ ਹਵਾਈ ਅੱਡੇ - ਵਨੁਕੋਵੋ, ਡੋਮੋਡੇਦੋਵੋ ਅਤੇ ਜ਼ੁਕੋਵਸਕੀ ਨੂੰ ਅਸਥਾਈ ਰੂਪ ’ਚ ਬੰਦ ਕਰਨਾ ਪਿਆ।  ਰੂਸ ਦੇ ਨਾਗਰਿਕ ਉਡਾਣ ਅਥਾਰਿਟੀ  ਰੋਸਾਵਿਆਤਸੀਆ ਅਨੁਸਾਰ, ਕੁੱਲ 48 ਉਡਾਣਾਂ ਨੂੰ ਹੋਰ ਹਵਾਈ ਅੱਡਿਆਂ ਤੇ ਭੇਜ ਦਿੱਤਾ ਗਿਆ। ਮੇਅਰ ਸਰਗੇਈ ਸੋਬਿਆਨਿਨ ਨੇ ਕਿਹਾ ਕਿ ਮਾਸਕੋ ’ਚ ਡਰੋਨ ਹਮਲੇ ਦਾ ਮਲਬਾ ਸ਼ਹਿਰ ਦੇ ਬਾਹਰੀ ਇਲਾਕੇ ’ਚ ਇਕ ਨਿੱਜੀ ਘਰ 'ਤੇ ਡਿੱਗਿਆ ਪਰ ਇਸ ’ਚ ਕੋਈ ਹਾਦਸਾ ਨਹੀਂ ਹੋਇਆ। ਉਨ੍ਹਾਂ ਨੇ ਕਿਹਾ ਕਿ ਮਾਸਕੋ ਵੱਲ ਵੱਧ ਰਹੇ ਦਰਜਣਾਂ ਡਰੋਨਾਂ ਨੂੰ ਦੇਖਿਆ, ਜਿਨ੍ਹਾਂ ਨੂੰ ਸ਼ਹਿਰ ਦੇ ਨੇੜੇ ਆਉਂਦੇ ਹੀ ਫੌਜ ਨੇ ਮਾਰ ਡੇਗਿਆ। ਰੂਸ ਦੇ ਰੱਖਿਆ ਮੰਤਰਾਲਾ ਨੇ ਕਿਹਾ ਕਿ ਉਸਨੇ 9 ਰੂਸੀ ਖੇਤਰਾਂ ’ਚ ਯੂਕ੍ਰੇਨ ਵੱਲੋਂ  ਦਾਗੇ ਗਏ ਕੁੱਲ 144 ਡਰੋਨਾਂ ਨੂੰ ਮਾਰ ਡਿੱਠਿਆ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Sunaina

Content Editor

Related News