ਰੂਸ ਦੇ ਕਾਲਾ ਸਾਗਰ ਬੇੜੇ ’ਤੇ ਯੂਕ੍ਰੇਨ ਦਾ ਮਿਜ਼ਾਈਲ ਹਮਲਾ, 9 ਦੀ ਮੌਤ

Sunday, Sep 24, 2023 - 01:42 PM (IST)

ਰੂਸ ਦੇ ਕਾਲਾ ਸਾਗਰ ਬੇੜੇ ’ਤੇ ਯੂਕ੍ਰੇਨ ਦਾ ਮਿਜ਼ਾਈਲ ਹਮਲਾ, 9 ਦੀ ਮੌਤ

ਕੀਵ, (ਭਾਸ਼ਾ)– ਯੂਕ੍ਰੇਨ ਨੇ ਸ਼ਨੀਵਾਰ ਸਵੇਰੇ ਰੂਸੀ ਕੰਟਰੋਲ ਵਾਲੇ ਕ੍ਰੀਮੀਆ ਦੇ ਪ੍ਰਮੁੱਖ ਸ਼ਹਿਰ ਸੇਵਸਤੋਪੋਲ ’ਚ ਕਾਲਾ ਸਾਗਰ ਬੇੜੇ ’ਤੇ ਮਿਜ਼ਾਈਲ ਹਮਲਾ ਕੀਤਾ, ਜਿਸ ਵਿਚ 9 ਵਿਅਕਤੀ ਮਾਰੇ ਗਏ ਅਤੇ 16 ਜ਼ਖਮੀ ਹੋ ਗਏ।

ਇਕ ਘਾਟ ਨੇੜੇ ਤਬਾਹ ਹੋਈ ਮਿਜ਼ਾਈਲ ਦਾ ਮਲਬਾ ਡਿੱਗਣ ਤੋਂ ਬਾਅਦ ਸੇਵਸਤੋਪੋਲ ਨੂੰ ਲਗਭਗ ਇਕ ਘੰਟੇ ਲਈ ਹਵਾਈ ਹਮਲੇ ਦੀ ਚਿਤਾਵਨੀ ’ਤੇ ਰੱਖਿਆ ਗਿਆ ਅਤੇ ਸਥਾਨਕ ਆਵਾਜਾਈ ਨੂੰ ਕੁਝ ਸਮੇਂ ਲਈ ਰੋਕ ਦਿੱਤਾ ਗਿਆ। ਯੂਕ੍ਰੇਨ ਦੇ ਸਮਰਥਕ ‘ਟੈਲੀਗ੍ਰਾਮ’ ਨਿਊਜ਼ ਚੈਨਲ ਨੇ ਦੱਸਿਆ ਕਿ ਉੱਤਰੀ ਕ੍ਰੀਮੀਆ ਦੇ ਵਿਲਨੇ ’ਚ ਧਮਾਕਿਆਂ ਦੀ ਤੇਜ਼ ਆਵਾਜ਼ ਸੁਣੀ ਗਈ, ਜਿਸ ਤੋਂ ਬਾਅਦ ਧੂੰਏਂ ਦਾ ਗੁਬਾਰ ਉੱਠਿਆ। ਇਕ ਦਿਨ ਪਹਿਲਾਂ ਯੂਕ੍ਰੇਨ ਨੇ ਰੂਸ ਦੇ ਕਾਲਾ ਸਾਗਰ ਬੇੜੇ ਦੇ ਹੈੱਡਕੁਆਰਟਰ ’ਤੇ ਮਿਜ਼ਾਈਲ ਹਮਲਾ ਕੀਤਾ ਸੀ, ਜਿਸ ਵਿਚ ਇਕ ਸੈਨਿਕ ਲਾਪਤਾ ਹੋ ਗਿਆ ਸੀ ਅਤੇ ਮੁੱਖ ਇਮਾਰਤ ਨੂੰ ਨੁਕਸਾਨ ਪਹੁੰਚਿਆ ਸੀ।


author

Rakesh

Content Editor

Related News