ਯੂਕ੍ਰੇਨ ਦੀ ਫੌਜ ਦੋ ਸਾਲਾਂ ਦੀ ਭਿਆਨਕ ਲੜਾਈ ਤੋਂ ਬਾਅਦ ਪੂਰਬੀ ਸ਼ਹਿਰ ਵੁਹਲਦਾਰ ਤੋਂ ਹਟੇਗੀ ਪਿੱਛੇ

Thursday, Oct 03, 2024 - 10:24 AM (IST)

ਕੀਵ (ਏ. ਪੀ.)- ਯੂਕ੍ਰੇਨ ਦੀ ਫੌਜ ਦੋ ਸਾਲ ਤੋਂ ਵਧ ਦੀ ਭਿਆਨਕ ਜੰਗ ਤੋਂ ਬਾਅਦ ਪੂਰਬੀ ਯੂਕ੍ਰੇਨ ਦੇ ਰਣਨੀਤਕ ਤੌਰ ’ਤੇ ਮਹੱਤਵਪੂਰਨ ਵੁਹਲਦਾਰ ਤੋਂ ਪਿੱਛੇ ਹਟ ਰਹੀ ਹੈ। ਫੌਜੀ ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਯੁਕ੍ਰੇਨ ਦੀ ਫੌਜ ਨੇ ਵੁਹਲਦਾਰ ਨੂੰ ਬਚਾਉਣ ਲਈ ਜ਼ਬਰਦਸਤ ਲੜਾਈ ਲੜੀ ਪਰ ਹੁਣ ਰੂਸ ਨੇ ਇਸ ’ਤੇ ਕਬਜ਼ਾ ਕਰ ਲਿਆ ਹੈ। ਪੂਰਬੀ ਮੋਰਚੇ ’ਤੇ ਭਿਆਨਕ ਲੜਾਈ ਕਾਰਨ ਯੂਕ੍ਰੇਨ ਨੂੰ ਕਈ ਹਜ਼ਾਰ ਵਰਗ ਕਿਲੋਮੀਟਰ ਖੇਤਰ ਨੂੰ ਗੁਆਉਣਾ ਪਿਆ ਹੈ।

ਇਹ ਵੀ ਪੜ੍ਹੋ: ਈਰਾਨ-ਇਜ਼ਰਾਈਲ ਜੰਗ ਦੀ ਅੱਗ ’ਚ ਝੁਲਸੇਗਾ ਭਾਰਤ, ਬਾਜ਼ਾਰ ਤੋਂ ਮਹਿੰਗਾਈ ਤੱਕ ਹੋਵੇਗਾ ਅਸਰ

ਡੋਨੇਟਸਕ ਸਮੇਤ ਪੂਰਬੀ ਖੇਤਰਾਂ ਦੀ ਕਮਾਂਡ ਸੰਭਾਲ ਰਹੇ ਯੁਕ੍ਰੇਨ ਦੇ ਫੌਜੀ ਬਲ ਖੋਰਟਿਟਸੀਆ ਗਰਾਊਂਡ ਫੋਰਸਿਜ਼ ਫਾਰਮੇਸ਼ਨ ਨੇ ਟੈਲੀਗ੍ਰਾਮ ’ਤੇ ਪੋਸਟ ਕੀਤੇ ਇਕ ਬਿਆਨ ’ਚ ਕਿਹਾ ਕਿ ਉਹ ‘ਫੌਜੀ ਕਰਮਚਾਰੀਆਂ ਅਤੇ ਉਪਕਰਨਾਂ ਦੀ ਸੁਰੱਖਿਆ’ ਲਈ ਵੁਹਲਦਾਰ ਤੋਂ ਫੌਜਾਂ ਨੂੰ ਵਾਪਸ ਬੁਲਾ ਰਿਹਾ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ ਰੂਸੀ ਬਲਾਂ ਵੱਲੋਂ ਸ਼ਹਿਰ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਦੇ ਹਿੱਸੇ ਵਜੋਂ ਉਥੇ ਤਾਇਨਾਤ ਯੂਕ੍ਰੇਨੀ ਫੌਜੀਆਂ ਵੱਲੋਂ ਜਵਾਬੀ ਹਮਲਿਆਂ ਕਾਰਨ ਸਾਜ਼ੋ-ਸਾਮਾਨ ਦੀ ਕਮੀ ਆਈ ਹੈ, ਇਸ ਕਾਰਨ ਸ਼ਹਿਰ ਦੇ ਚਾਰੇ ਪਾਸਿਓਂ ਘਿਰੇ ਹੋਣ ਦਾ ਖਤਰਾ ਬਣਿਆ ਹੋਇਆ ਹੈ। ਦੋ ਮੁੱਖ ਮਾਰਗਾਂ ਨੇੜੇ ਸਥਿਤ ਇਸ ਸ਼ਹਿਰ ਦਾ ਬਹੁਤ ਰਣਨੀਤਕ ਮਹੱਤਵ ਹੈ। ਰੂਸ ਦਾ ਇਸ ਸ਼ਹਿਰ ’ਤੇ ਕੰਟਰੋਲ ਕਰਨ ਨਾਲ ਉਸ ਲਈ ਰੇਲ ਲਾਈਨ ਰਾਹੀਂ ਫੌਜੀ ਸਾਜ਼ੋ-ਸਾਮਾਨ ਭੇਜਣਾ ਆਸਾਨ ਹੋ ਜਾਵੇਗਾ।

ਇਹ ਵੀ ਪੜ੍ਹੋ: ਤੀਜੇ ਵਿਸ਼ਵ ਯੁੱਧ ਦਾ ਖਤਰਾ; ਲਿਬਨਾਨ ’ਚ 2 km ਅੰਦਰ ਤਕ ਦਾਖਲ ਹੋਈ ਫ਼ੌਜ, ਹੁਣ ਤੱਕ 8 ਇਜ਼ਰਾਈਲੀ ਫ਼ੌਜੀਆਂ ਦੀ ਮੌਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 

 


cherry

Content Editor

Related News