ਬ੍ਰਿਟੇਨ ''ਚ ਸ਼ਨੀਵਾਰ ਰਿਹਾ ਇਸ ਸਾਲ ਦਾ ਸਭ ਤੋਂ ਗਰਮ ਦਿਨ

06/30/2019 9:27:11 AM

ਲੰਡਨ— ਬ੍ਰਿਟੇਨ 'ਚ ਸ਼ਨੀਵਾਰ ਨੂੰ ਤਾਪਮਾਨ ਵਧਣ ਕਾਰਨ ਇਸ ਸਾਲ ਦਾ ਸਭ ਤੋਂ ਵਧੇਰੇ ਗਰਮ ਦਿਨ ਦੇਖਣ ਨੂੰ ਮਿਲਿਆ। ਮੌਸਮ ਵਿਭਾਗ ਨੇ ਦੱਸਿਆ ਕਿ ਹੀਥਰੋ ਅਤੇ ਪੱਛਮੀ ਲੰਡਨ 'ਚ 34 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਇਹ ਲਗਭਗ 40 ਸਾਲਾਂ 'ਚ ਜੂਨ ਮਹੀਨੇ ਦਾ ਸਭ ਤੋਂ ਗਰਮ ਦਿਨ ਰਿਹਾ। ਜੂਨ 1976 'ਚ ਇੱਥੇ ਤਾਪਮਾਨ 35.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ। 

ਮੌਸਮ ਵਿਭਾਗ ਨੇ ਸ਼ਨੀਵਾਰ ਨੂੰ ਉੱਤਰੀ ਇੰਗਲੈਂਡ ਅਤੇ ਦੱਖਣੀ-ਪੂਰਬੀ ਸਕਾਟਲੈਂਡ ਦੇ ਕੁਝ ਹਿੱਸਿਆਂ 'ਚ ਹਲਕਾ ਮੀਂਹ ਪੈਣ ਦੀ ਯੈਲੋ ਚਿਤਾਵਨੀ ਜਾਰੀ ਕੀਤੀ ਗਈ। ਰਾਸ਼ਟਰੀ ਸਿਹਤ ਸੇਵਾ ਇੰਗਲੈਂਡ ਅਤੇ ਐਮਰਜੈਂਸੀ ਸੇਵਾਵਾਂ ਨੇ ਗਰਮ ਮੌਸਮ ਨੂੰ ਦੇਖਦੇ ਹੋਏ ਲੋਕਾਂ ਲਈ ਚਿਤਾਵਨੀ ਜਾਰੀ ਕੀਤੀ ਹੈ। ਬ੍ਰਿਟੇਨ 'ਚ ਰਾਤ ਦੇ ਤਾਪਮਾਨ 'ਚ ਕਮੀ ਆਉਣ ਦਾ ਸ਼ੱਕ ਹੈ। ਹਾਈਲੈਂਡਸ ਦੇ ਅਚਨਾਗਾਟਰ 'ਚ ਸ਼ੁੱਕਰਵਾਰ ਨੂੰ ਤਾਪਮਾਨ 30 ਡਿਗਰੀ ਸੈਲਸੀਅਸ ਤਕ ਪੁੱਜਾ ਗਿਆ। ਪਹਿਲੀ ਵਾਰ ਇਸ ਸਾਲ ਸਭ ਤੋਂ ਗਰਮ ਦਿਨ ਰਿਹਾ ਸੀ। ਪੂਰੇ ਯੂਰਪ 'ਚ ਗਰਮ ਹਵਾਵਾਂ ਦਾ ਪ੍ਰਕੋਪ ਦੇਖਣ ਨੂੰ ਮਿਲ ਰਿਹਾ ਹੈ। ਸ਼ੁੱਕਰਵਾਰ ਨੂੰ ਫਰਾਂਸ 'ਚ ਵਧੇਰੇ ਤਾਪਮਾਨ 45.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।


Related News