ਯੂ. ਕੇ. : 50 ਪੌਂਡ ਦੇ ਨਕਲੀ ਨੋਟ ਵੇਚਣ ਵਾਲੇ ਗਿਰੋਹ ਨੂੰ ਰਿਵਾਲਵਰ ਸਣੇ ਕੀਤਾ ਕਾਬੂ

09/30/2020 7:47:16 PM

ਗਲਾਸਗੋ/ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ)- ਪੁਲਸ ਨੇ ਨਕਲੀ ਨੋਟਾਂ ਦਾ ਕਾਰੋਬਾਰ ਕਰਨ ਵਾਲੇ ਇਕ ਗਿਰੋਹ ਨੂੰ ਅਸਲੇ ਸਮੇਤ ਗ੍ਰਿਫਤਾਰ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਹੈ। 

ਬਦਮਾਸ਼ਾਂ ਦਾ ਇਹ ਗਿਰੋਹ 50 ਪੌਂਡ ਦੇ ਨਕਲੀ ਨੋਟ ਹੋਰ ਅਪਰਾਧੀਆਂ ਨੂੰ 12.50 ਪੌਂਡ ਵਿਚ ਦਿੰਦਾ ਸੀ। ਪੁਲਸ ਨੇ ਇਹ ਵੀ ਖੁਲਾਸਾ ਕੀਤਾ ਕਿ ਇਹ ਲੋਕ 20 ਪੌਂਡ ਦੇ ਨੋਟ ਕਿਤੇ ਵੀ ਆਪਣੇ ਸਾਥੀ ਅਪਰਾਧੀਆਂ ਨੂੰ 3.50 ਤੋਂ ਲੈ ਕੇ 5.80 ਪੌਂਡ ਦੇ ਵਿਚਕਾਰ ਵੇਚਦੇ ਸਨ। 

ਪੁਲਸ ਅਨੁਸਾਰ ਰਿੰਗਲੀਡਰ ਡੈਰਨ ਵਾਟਕਿਨਸਨ ਨਾਮ ਦੇ ਵਿਅਕਤੀ ਨੇ ਇਸ ਗਿਰੋਹ ਲਈ ਸੌਦੇ ਦਾ ਪ੍ਰਬੰਧ ਕੀਤਾ। ਇਸ ਦੇ ਕੁਝ ਮੈਂਬਰ ਇਕ ਹਥਿਆਰ ਵੇਚਣ ਦੀ ਯੋਜਨਾ ਵੀ ਬਣਾ ਰਹੇ ਸਨ ਪਰ ਉਨ੍ਹਾਂ ਨੂੰ  ਇਕ ਰਿਵਾਲਵਰ ਸਮੇਤ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਇਸ ਗਰੁੱਪ ਦੇ ਸਾਰੇ ਮੈਂਬਰ ਪੁਰਾਣੇ ਅਪਰਾਧੀ ਹਨ ਅਤੇ ਸਜ਼ਾ ਵੀ ਕੱਟ ਚੁੱਕੇ ਹਨ।

ਲੰਡਨ ਪੁਲਸ ਦੀ ਜਾਂਚ ਦੀ ਅਗਵਾਈ ਕਰਨ ਵਾਲੇ ਜਾਸੂਸ ਕਾਂਸਟੇਬਲ ਸੈਲੀ ਪ੍ਰਿੰਸਲੂ ਨੇ ਕਿਹਾ ਕਿ “ਅਸੀਂ ਇਸ ਅਪਰਾਧੀ ਸਮੂਹ ਨੂੰ ਦਬੋਚਣ ਲਈ ਅਣਥੱਕ ਮਿਹਨਤ ਕੀਤੀ, ਜੋ ਨਕਲੀ ਪੈਸੇ, ਨਸ਼ੇ ਅਤੇ ਹਥਿਆਰ ਵੇਚ ਰਹੇ ਸਨ। ਇਸ ਪੁਲਸ ਕਾਰਵਾਈ ਦੇ ਸਦਕਾ, ਬਹੁਤ ਸਾਰੇ ਖਤਰਨਾਕ ਅਪਰਾਧੀ ਜੇਲ੍ਹਾਂ ਵਿੱਚ ਬੰਦ ਹੋ ਗਏ ਹਨ, ਅਤੇ ਵੱਡੀ ਮਾਤਰਾ ਵਿਚ ਨਕਲੀ ਨੋਟ ਅਤੇ ਹਥਿਆਰ ਜ਼ਬਤ ਕੀਤੇ ਗਏ ਹਨ।


Sanjeev

Content Editor

Related News