ਯੂਕੇ ਦੇ ਪ੍ਰਧਾਨ ਮੰਤਰੀ ਕਰਨਗੇ ਕੋਵਿਡ-19 ਅਲਰਟ ਸਿਸਟਮ ਦੀ ਸ਼ੁਰੂਆਤ

Sunday, May 10, 2020 - 03:40 PM (IST)

ਲੰਡਨ: ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਵਾਇਰਸ ਦਾ ਪਤਾ ਲਗਾਉਣ ਲਈ ਕੋਵਿਡ-19 ਅਲਰਟ ਸਿਸਟਮ ਦੀ ਸ਼ੁਰੂਆਤ ਕਰਨ ਦੀ ਤਿਆਰੀ 'ਚ ਹਨ। ਬ੍ਰਿਟਿਸ਼ ਮੀਡੀਆ ਵਲੋਂ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ ਗਈ ਹੈ।

ਬੀਬੀਸੀ ਦੀ ਰਿਪੋਰਟ ਮੁਤਾਬਕ ਇਹ ਸਿਸਟਮ ਕੋਰੋਨਾ ਵਾਇਰਸ ਤੋਂ ਖਤਰੇ ਨੂੰ ਇਕ ਤੋਂ ਪੰਜ ਦੇ ਪੱਧਰ 'ਤੇ ਦਰਸਾਵੇਗਾ ਅਤੇ ਅੰਕੜਿਆਂ ਅਨੁਸਾਰ ਹੀ ਐਡਜਸਟ ਹੋਵੇਗਾ। ਚਿਤਾਵਨੀ ਟੂਲ, ਜੋ ਇਕ ਨਵੇਂ ਸੰਯੁਕਤ ਬਾਇਓਸਕਿਓਰਿਟੀ ਸੈਂਟਰ ਵਲੋਂ ਚਲਾਇਆ ਜਾਣਾ ਹੈ, ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਵਾਇਰਸ ਦੇ ਖਤਰੇ ਨੂੰ ਵੀ ਦਰਸਾਏਗਾ, ਭਾਵ ਇਕ ਸ਼ਹਿਰ ਵਿਚ ਖਤਰੇ ਦਾ ਪੱਧਰ ਦੂਜੇ ਨਾਲੋਂ ਬਹੁਤ ਜ਼ਿਆਦਾ ਵੱਖਰਾ ਹੋ ਸਕਦਾ ਹੈ। ਇਹ ਥਾਂ ਬਦਲਣ ਤੋਂ ਬਾਅਦ ਪਾਬੰਦੀਆਂ ਬਾਰੇ ਵੀ ਜਾਣਕਾਰੀ ਮੁਹੱਈਆ ਕਰਵਾ ਸਕਦਾ ਹੈ।

ਬ੍ਰਿਟਿਸ਼ ਪ੍ਰਧਾਨ ਮੰਤਰੀ ਐਤਵਾਰ ਰਾਤ ਨੂੰ ਲੋਕਾਂ ਨੂੰ ਸੰਬੋਧਿਤ ਕਰਨਗੇ ਤੇ ਇਸ ਦੌਰਾਨ ਉਹ ਇਸ ਬਾਰੇ ਹੋਰ ਵਧੇਰੇ ਜਾਣਕਾਰੀ ਦੇ ਸਕਦੇ ਹਨ। ਇਸ ਦੌਰਾਨ ਉਹ ਇਕ ਨਵਾਂ ਨਾਅਰਾ 'ਸਾਵਧਾਨ ਰਹੋ, ਵਾਇਰਸ 'ਤੇ ਕੰਟਰੋਲ ਕਰੋ, ਜ਼ਿੰਦਗੀਆਂ ਬਚਾਓ' ਬ੍ਰਿਟੇਨ ਦੇ ਲੋਕਾਂ ਮੁਹਰੇ ਰੱਖ ਸਕਦੇ ਹਨ। ਸਰਕਾਰ ਦੀ ਕੈਬਨਿਟ ਦੀ ਕੋਬਰਾ ਐਮਰਜੈਂਸੀ ਕਮੇਟੀ, ਵਿਕਸਿਤ ਰਾਸ਼ਟਰਾਂ ਅਤੇ ਲੰਡਨ ਦੇ ਮੇਅਰ ਦੀ ਵਿਸ਼ੇਸ਼ ਬੈਠਕ ਵਿਚ ਇਸ ਯੋਜਨਾ ਨੂੰ ਸੋਮਵਾਰ ਨੂੰ ਸੰਸਦ ਦੇ ਸਾਹਮਣੇ ਰੱਖਿਆ ਜਾਏਗੀ। ਐਤਵਾਰ ਤੱਕ ਯੂਕੇ ਵਿਚ ਕੋਵਿਡ-19 ਦੇ ਕੁੱਲ ਮਾਮਲੇ 2,16,525 ਹਨ, ਜਿਹਨਾਂ ਵਿਚੋਂ 31,662 ਮੌਤਾਂ ਹੋਈਆਂ। ਯੂਕੇ ਯੂਰਪ ਦਾ ਸਭ ਤੋਂ ਵਧੇਰੇ ਕੋਰੋਨਾ ਪ੍ਰਭਾਵਿਤ ਦੇਸ਼ ਹੈ।


Baljit Singh

Content Editor

Related News