ਕੋਵਿਡ-19 ਕਾਰਨ ਬ੍ਰਿਟੇਨ ''ਚ ਭਾਰਤੀ ਮੂਲ ਦੇ ਇਕ ਹੋਰ ਡਾਕਟਰ ਦੀ ਮੌਤ

04/21/2020 6:31:05 PM

ਲੰਡਨ (ਬਿਊਰੋ): ਬ੍ਰਿਟੇਨ ਵਿਚ ਭਾਰਤੀ ਮੂਲ ਦੇ ਇਕ ਹੋਰ ਡਾਕਟਰ ਦੀ ਕੋਵਿਡ-19 ਦੀ ਚਪੇਟ ਵਿਚ ਆਉਣ ਕਾਰਨ ਸੋਮਵਾਰ ਨੂੰ ਮੌਤ ਹੋ ਗਈ।ਭਾਰਤੀ ਮੂਲ ਦੇ ਇਸ ਡਾਕਟਰ ਦਾ ਨਾਮ ਮੰਜੀਤ ਸਿੰਘ ਰਿਯਾਤ ਹੈ, ਜਿਹਨਾਂ ਦਾ ਡਰਬੀਸ਼ਾਇਰ ਵਿਚ ਡਾਕਟਰ ਬਹੁਤ ਸਨਮਾਨ ਕਰਦੇ ਸਨ। ਉਹ ਐਮਰਜੈਂਸੀ ਮੈਡੀਕਲ ਸਲਾਹਕਾਰ ਸਨ। ਰਿਯਾਤ ਨੇ 1992 ਵਿਚ ਯੂਨੀਵਰਸਿਟੀ ਆਫ ਲੀਸੈਸਟਰ ਤੋਂ ਆਪਣੀ ਮੈਡੀਕਲ ਦੀ ਪੜ੍ਹਾਈ ਕੀਤੀ ਸੀ। ਉਹ ਰਾਸ਼ਟਰੀ ਸਿਹਤ ਸੇਵਾ ਦੇ ਦੁਰਘਟਨਾ ਅਤੇ ਐਮਰਜੈਂਸੀ ਸੇਵਾ ਵਿਚ ਸਲਾਹਕਾਰ ਬਣਨ ਵਾਲੇ ਪਹਿਲੇ ਸਿੱਖ ਸਨ। ਉਹਨਾਂ ਦੇ ਹਸਪਤਾਲ ਦੇ ਟਰੱਸਟ ਨੇ ਦੱਸਿਆ ਕਿ ਉਹਨਾਂ ਨੇ ਡਰਬੀਸ਼ਾਇਰ ਵਿਚ ਐਮਰਜੈਂਸੀ ਮੈਡੀਕਲ ਸੇਵਾ ਨਿਰਮਾਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ।

ਯੂਨੀਵਰਸਿਟੀ ਹਸਪਤਾਲ ਆਫ ਡਰਬੀ ਐਂਡ ਬਰਨਟਨ ਦੇ ਮੁੱਖ ਕਾਰਜਕਾਰੀ ਅਧਿਕਾਰੀ ਗੈਵਿਨ ਬਾਯਲ ਨੇ ਕਿਹਾ,''ਮੈਂ ਰੰਜੀਤ ਰਿਯਾਤ ਨੂੰ ਸ਼ਰਧਾਂਜਲੀ ਦੇਣਾ ਚਾਹੁੰਦਾ ਹਾਂ ਜਿਹਨਾਂ ਦਾ ਅੱਜ ਦੇਹਾਂਤ ਹੋ ਗਿਆ ਹੈ। ਉਹ ਅਵਿਸ਼ਵਾਸੀ ਤੌਰ 'ਤੇ ਆਕਰਸ਼ਕ ਵਿਅਕਤੀ ਸਨ ਜਿਹਨਾਂ ਨੂੰ ਸਾਰੇ ਪਿਆਰ ਕਰਦੇ ਸਨ। ਉਹ ਹਸਪਤਾਲ ਵਿਚ ਬਹੁਤ ਸਾਰੇ ਲੋਕਾਂ ਨੂੰ ਜਾਣਦੇ ਸਨ। ਅਸੀਂ ਉਹਨਾਂ ਨੂੰ ਬਹੁਤ ਯਾਦ ਕਰਾਂਗੇ।'' ਰਿਯਾਤ ਦੀ ਸਾਥੀ ਸੁਸੀ ਬੇਵਿਟ ਨੇ ਕਿਹਾ,''2003 ਵਿਚ ਮੰਜੀਤ ਡਰਬੀਸ਼ਾਇਰ ਰੋਇਲ ਇਨਫਰਮਰੀ ਵਿਚ ਐਮਰਜੈਂਸੀ ਮੈਡੀਕਲ ਵਿਚ ਚਾਰ ਵਿਚੋਂ ਇਕ ਸਲਾਹਕਾਰ ਬਣੇ ਸਨ।'' ਮੰਜੀਤ ਦਾ ਇਕ ਸਾਥੀ, ਸੁਪਰਵਾਈਜ਼ਰ ਅਤੇ ਰੱਖਿਅਕ ਦੇ ਰੂਪ ਵਿਚ ਕਾਫੀ ਸਨਮਾਨ ਕੀਤਾ ਜਾਂਦਾ ਸੀ। ਕਰੀਅਰ ਦੇ ਦੌਰਾਨ ਉਹਨਾਂ ਦਾ ਸਿੱਖਿਆ ਅਤੇ ਮੈਡੀਕਲ ਸਿੱਖਿਆ ਵਿਚ ਯੋਗਦਾਨ ਨੂੰ ਲੈਕੇ ਜਨੂੰਨ ਬਣਿਆ ਹੋਇਆ ਸੀ। ਉਹ ਕਈ ਹੁਨਰਾਂ ਦੇ ਮਾਲਕ ਸਨ ਪਰ ਐਮਰਜੈਂਸੀ ਮੈਡੀਕਲ ਸਲਾਹਕਾਰ ਦੇ ਰੂਪ ਵਿਚ ਉਹ ਬਿਹਤਰੀਨ ਸਨ। ਰਿਯਾਤ ਦੇ ਪਰਿਵਾਰ ਵਿਚ ਪਤਨੀ ਅਤੇ 2 ਬੇਟੇ ਹਨ। ਇਸ ਤੋਂ ਪਹਿਲਾਂ ਇਸ ਮਹੀਨੇ ਦੀ ਸ਼ੁਰੂਆਤ ਵਿਚ ਭਾਰਤੀ ਮੂਲ ਦੇ ਡਾਕਟਰ ਜਤਿੰਦਰ ਕੁਮਾਰ ਰਾਠੌੜ ਦੀ ਮੌਤ ਹੋ ਗਈ ਸੀ।

ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਕਾਰਨ ਅਧਰੰਗ ਦਾ ਸ਼ਿਕਾਰ ਹੋਏ ਬਿਟ੍ਰਿਸ਼ ਸ਼ਖਸ ਨੇ ਜਿੱਤੀ ਜ਼ਿੰਦਗੀ ਦੀ ਜੰਗ

ਅਮਰੀਕਾ 'ਚ 3 ਡਾਕਟਰਾਂ ਦੀ ਮੌਤ
ਪਿਛਲੇ ਹਫਤੇ ਕੋਰੋਨਾ ਦੇ ਵਿਰੁੱਧ ਲੜਾਈ ਲੜ ਰਹੇ 3 ਭਾਰਤੀ ਡਾਕਟਰਾਂ ਦੀ ਮੌਤ ਹੋ ਗਈ। ਅਮਰੀਕਾ ਦੇ ਨਿਊਯਾਰਕ ਵਿਚ ਕੋਰੋਨਾ ਇਨਫੈਕਟਿਡ ਮਰੀਜ਼ ਦਾ ਇਲਾਜ ਕਰਨ ਦੌਰਾਨ ਡਾਕਟਰ ਮਾਧਵੀ ਕੋਰੋਨਾ ਦੀ ਚਪੇਟ ਵਿਚ ਆ ਗਈ ਅਤੇ ਉਹਨਾਂ ਦੀ ਮੌਤ ਹੋ ਗਈ। ਇਸੇ ਤਰ੍ਹਾਂ ਨਿਊ ਜਰਸੀ ਵਿਚ ਕੋਰੋਨਾ ਮਰੀਜ਼ ਦੀ ਜਾਂਚ ਕਰ ਰਹੇ ਇਕ ਡਾਕਟਰ ਦੇ ਚਿਹਰੇ 'ਤੇ ਮਰੀਜ਼ ਨੇ ਉਲਟੀ ਕਰ ਦਿੱਤੀ, ਜਿਸ ਦੇ ਬਾਅਦ ਉਹ ਇਨਫੈਕਸ਼ਨ ਦੀ ਚਪੇਟ ਵਿਚ ਆ ਗਏ ਅਤੇ ਉਹਨਾਂ ਨੂੰ ਬਚਾਇਆ ਨਹੀਂ ਜਾ ਸਕਿਆ। ਨਿਊ ਜਰਸੀ ਵਿਚ ਹੀ 43 ਸਾਲ ਦੀ ਕਿਡਨੀ ਰੋਗ ਮਾਹਰ ਪ੍ਰਿਆ ਖੰਨਾ ਦੀ ਕੋਰੋਨਾਵਾਇਰਸ ਕਾਰਨ ਮੌਤ ਹੋ ਗਈ।


Vandana

Content Editor

Related News