UK ਨੇ ਵਧਾਈ ਮਜ਼ਦੂਰੀ , ਲੱਖਾਂ ਭਾਰਤੀਆਂ ਨੂੰ ਹੋਵੇਗਾ ਫ਼ਾਇਦਾ
Wednesday, Oct 30, 2024 - 05:56 PM (IST)
ਲੰਡਨ (ਆਈ.ਏ.ਐੱਨ.ਐੱਸ.)- ਬ੍ਰਿਟੇਨ ਦੀ ਸਰਕਾਰ ਨੇ ਐਲਾਨ ਕੀਤਾ ਹੈ ਕਿ ਅਪ੍ਰੈਲ 2025 ਤੋਂ ਯੂਨਾਈਟਿਡ ਕਿੰਗਡਮ (ਯੂਕੇ) ਦੀ ਰਾਸ਼ਟਰੀ ਘੱਟੋ-ਘੱਟ ਉਜਰਤ 11.44 ਤੋਂ ਵਧ ਕੇ 12.21 ਬ੍ਰਿਟਿਸ਼ ਪੌਂਡ (15.87 ਅਮਰੀਕੀ ਡਾਲਰ) ਪ੍ਰਤੀ ਘੰਟਾ ਹੋ ਜਾਵੇਗੀ। ਬ੍ਰਿਟਿਸ਼ ਸਰਕਾਰ ਦੇ ਇਸ ਫ਼ੈਸਲੇ ਨਾਲ ਉੱਥੇ ਕੰਮ ਕਰ ਰਹੇ ਭਾਰਤੀਆਂ ਨੂੰ ਵੱਡਾ ਫ਼ਾਇਦਾ ਹੋਵੇਗਾ।
ਮੰਗਲਵਾਰ ਨੂੰ ਖਜ਼ਾਨਾ ਵਿਭਾਗ ਦੇ ਇੱਕ ਬਿਆਨ ਵਿੱਚ ਕਿਹਾ ਗਿਆ ਕਿ ਰਾਸ਼ਟਰੀ ਲਿਵਿੰਗ ਵੇਜ ਵਿੱਚ 6.7 ਪ੍ਰਤੀਸ਼ਤ ਦਾ ਵਾਧੇ ਨਾਲ 21 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਇੱਕ ਫੁੱਲ-ਟਾਈਮ ਵਰਕਰ ਨੂੰ ਸਾਲਾਨਾ ਵਾਧੂ 1,400 ਪੌਂਡ ਮਿਲਣਗੇ, ਜਿਸ ਨਾਲ ਦੇਸ਼ ਭਰ ਵਿੱਚ 30 ਲੱਖ ਤੋਂ ਵੱਧ ਲੋਕਾਂ ਨੂੰ ਲਾਭ ਹੋਵੇਗਾ। ਬਿਆਨ ਵਿਚ ਕਿਹਾ ਗਿਆ ਹੈ ਕਿ 18 ਤੋਂ 20 ਸਾਲ ਦੀ ਉਮਰ ਦੇ ਨੌਜਵਾਨਾਂ ਲਈ ਰਾਸ਼ਟਰੀ ਘੱਟੋ-ਘੱਟ ਉਜਰਤ ਵੀ 8.6 ਤੋਂ 10 ਪੌਂਡ ਪ੍ਰਤੀ ਘੰਟਾ ਵਧੇਗੀ, ਜੋ ਹੁਣ ਤੱਕ ਦਾ ਸਭ ਤੋਂ ਵੱਡਾ ਰਿਕਾਰਡ ਵਾਧਾ ਹੈ।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ ਨੇ ਭਾਰਤੀ ਡਿਪਲੋਮੈਟਾਂ ਨੂੰ ਨਹੀਂ ਕੱਢਿਆ! ਵਿਦੇਸ਼ ਵਿਭਾਗ ਦੇ ਬੁਲਾਰੇ ਨੇ ਕੀਤਾ ਸਪੱਸ਼ਟ
ਖਜ਼ਾਨਾ ਵਿਭਾਗ ਨੇ ਅੱਗੇ ਕਿਹਾ, "ਇਸ 1.4-ਪਾਊਂਡ ਵਾਧੇ ਦਾ ਮਤਲਬ ਹੋਵੇਗਾ ਕਿ ਇਸ ਦਰ ਲਈ ਯੋਗ ਫੁੱਲ-ਟਾਈਮ ਨੌਜਵਾਨ ਕਰਮਚਾਰੀ ਅਗਲੇ ਸਾਲ ਆਪਣੀ ਤਨਖਾਹ ਵਿੱਚ 2,500 ਪੌਂਡ ਦਾ ਵਾਧਾ ਦੇਖਣਗੇ।"
ਇਹ ਘੋਸ਼ਣਾ ਬੁੱਧਵਾਰ ਨੂੰ ਨਵੀਂ ਲੇਬਰ ਸਰਕਾਰ ਦੇ ਪਹਿਲੇ ਬਜਟ ਤੋਂ ਪਹਿਲਾਂ ਆਈ ਹੈ। ਇੱਥੇ ਦੱਸ ਦਈਏ ਕਿ ਇੱਕ ਬ੍ਰਿਟਿਸ਼ ਪੌਂਡ ਦੀ ਕੀਮਤ ਇਸ ਸਮੇਂ 1.3 ਅਮਰੀਕੀ ਡਾਲਰ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।