ਸਾਈਬਰ ਸੁਰੱਖਿਆ ਮੁੱਦੇ ''ਤੇ ਗੱਲਬਾਤ ਲਈ ਬ੍ਰਿਟੇਨ ਦੇ ਵਿਦੇਸ਼ ਮੰਤਰੀ ਆਉਣਗੇ ਭਾਰਤ
Friday, Sep 29, 2017 - 11:41 PM (IST)

ਲੰਡਨ — ਬ੍ਰਿਟੇਨ ਦੇ ਵਿਦੇਸ਼ ਮੰਤਰੀ ਮਾਰਕ ਫੀਲਡ ਅਗਲੇ ਹਫਤੇ 2 ਦਿਨਾਂ ਭਾਰਤ ਦੇ ਦੌਰੇ 'ਤੇ ਆਉਣਗੇ। ਇਥੇ ਉਹ ਸਾਈਬਰ ਸੁਰੱਖਿਆ 'ਤੇ ਗੱਲਬਾਤ ਕਰਨਗੇ। ਅਗਲੇ ਮੰਗਲਵਾਰ (3-4 ਅਕਤੂਬਰ) ਨੂੰ ਮਾਰਕ ਫੀਲਡ ਨਵੀਂ ਦਿੱਲੀ ਅਤੇ ਚੇੱਨਈ ਜਾਣਗੇ। ਬ੍ਰਿਟੇਨ ਦਾ ਵਿਦੇਸ਼ ਮੰਤਰੀ ਅਤੇ ਰਾਸ਼ਟਰ ਮੰਡਲ ਦਫਤਰ ਦੇ ਮੰਤਰੀ ਬਣਨ ਤੋਂ ਬਾਅਦ ਫੀਲਡ ਦਾ ਇਹ ਪਹਿਲਾਂ ਭਾਰਤ ਦੌਰਾ ਹੈ।
ਨਵੀਂ ਦਿੱਲੀ 'ਚ ਉਹ ਇਕ ਥਿੰਕ ਟੈਂਕ ਓ. ਆਰ. ਐੱਫ. ਵੱਲੋਂ ਆਯੋਜਿਤ ਸਾਏਫਾਏ ਸੰਮੇਲਨ 'ਚ ਭਾਸ਼ਣ ਦੇਣਗੇ। ਇਸ ਤੋਂ ਇਲਾਵਾ ਉਹ ਸੂਚਨਾ ਅਤੇ ਤਕਨੀਕੀ ਮੰਤਰੀ ਰਵੀਸ਼ੰਕਰ ਪ੍ਰਸਾਦ ਅਤੇ ਵਿਦੇਸ਼ ਰਾਜ ਮੰਤਰੀ ਐੱਮ. ਜੇ. ਅਕਬਰ ਨਾਲ ਮੁਲਾਕਾਤ ਕਰਨਗੇ।
ਸਾਈਬਰ ਸੁਰੱਖਿਆ ਦੇ ਖੇਤਰ 'ਚ ਬ੍ਰਿਟੇਨ ਅਤੇ ਭਾਰਤ ਪਹਿਲਾਂ ਤੋਂ ਹੀ ਸਹਿਯੋਗੀ ਹਨ। ਭਾਰਤ ਤੋਂ ਬਾਅਦ ਮਾਰਕ ਸਿੱਧਾ ਸ਼੍ਰੀਲੰਕਾ ਜਾਣਗੇ।