ਬ੍ਰਿਟੇਨ ਦੀ ਚੋਟੀ ਦੀਆਂ 50 ਇੰਜੀਨੀਅਰ ਬੀਬੀਆਂ ਦੀ ਸੂਚੀ ''ਚ 5 ਭਾਰਤੀ ਸ਼ਾਮਲ
Wednesday, Jun 24, 2020 - 06:04 PM (IST)
ਲੰਡਨ (ਭਾਸ਼ਾ): 'ਯੂਕੇ ਐਟਾਮਿਕ ਐਨਰਜੀ ਅਥਾਰਿਟੀ' ਦੀ ਚਿਤਰਾ ਸ਼੍ਰੀਨਿਵਾਸਨ ਸਮੇਤ ਭਾਰਤੀ ਮੂਲ ਦੀਆਂ 5 ਬੀਬੀਆਂ ਨੇ ਸਾਲ 2020 ਦੇ ਲਈ ਬ੍ਰਿਟੇਨ ਦੀਆਂ ਚੋਟੀ ਦੀਆਂ 50 ਬੀਬੀ ਇੰਜੀਨੀਅਰਾਂ ਦੀ ਸੂਚੀ ਵਿਚ ਜਗ੍ਹਾ ਬਣਾਈ ਹੈ। ਸ੍ਰੀਨਿਵਾਸਨ ਯੂਕੇਏਈਏ ਦੀ ਫਿਊਜ਼ਨ ਰਿਸਰਚ ਲੈਬ ਵਿਚ ਸਾਫਟਵੇਅਰ ਇੰਜੀਨੀਅਰ ਹਨ।
ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਅਨ ਟੈਕਸ ਵਿਭਾਗ ਵੱਲੋਂ ਸੁਪਰ ਫੰਡ 'ਚ ਬੇਨਿਯਮੀਆਂ ਵਿਰੁੱਧ ਸਖਤ ਕਾਰਵਾਈ ਦੀ ਚਿਤਾਵਨੀ
ਇਹਨਾਂ ਦੇ ਇਲਾਵਾ ਟਰਾਂਸਪੋਰਟ ਇੰਜੀਨੀਅਰ ਰਿਤੂ ਗਰਗ, ਭੂ-ਵਿਗਿਆਨੀ ਇੰਜੀਨੀਅਰ ਬਰਨਾਲੀ ਘੋਸ਼, ਜਲਵਾਯੂ ਤਬਦੀਲੀ ਮਾਹਰ ਅਨੁਸ਼ਾ ਸ਼ਾਹ ਅਤੇ ਸੀਨੀਅਰ ਇੰਜੀਨੀਅਰ ਕੁਸੁਮ ਤ੍ਰਿਖਾ ਇਸ ਸੂਚੀ ਵਿਚ ਸ਼ਾਮਲ ਹੈ। 'ਬੀਬੀ ਇੰਜੀਨੀਅਰਿੰਗ ਦਿਵਸ' 'ਤੇ ਮੰਗਲਵਾਰ ਨੂੰ ਇਸ ਸੰਬੰਧੀ ਐਲਾਨ ਕੀਤਾ ਗਿਆ। ਇੰਜੀਨੀਅਰਿੰਗ ਦੁਨੀਆ ਦੇ ਮਾਹਰਾਂ ਨੇ ਹੀ ਇਹਨਾਂ 50 ਬੀਬੀਆਂ ਦੀ ਚੋਣ ਕੀਤੀ ਹੈ। ਇਸ ਦਾ ਉਦੇਸ਼ ਇੰਜੀਨੀਅਰਿੰਗ ਦੀ ਦੁਨੀਆ ਵਿਚ ਬੀਬੀ ਕਰਮੀਆਂ ਨੂੰ ਉਤਸ਼ਾਹਿਤ ਕਰਨਾ ਹੈ। ਹਰੇਕ ਸਾਲ 'ਵੁਮੈਨ ਇੰਜੀਨੀਅਰਿੰਗ ਸੋਸਾਇਟੀ' ਵੱਲੋਂ ਇਸ ਪ੍ਰੋਗਰਾਮ ਦਾ ਆਯੋਜਨ ਕੀਤਾ ਜਾਂਦਾ ਹੈ।