ਥੈਰੇਸਾ ਨੇ ਬ੍ਰੈਗਜ਼ਿਟ ਲਈ ਮੰਗੀ 30 ਜੂਨ ਤੱਕ ਦੀ ਮੋਹਲਤ

Thursday, Mar 21, 2019 - 12:37 PM (IST)

ਥੈਰੇਸਾ ਨੇ ਬ੍ਰੈਗਜ਼ਿਟ ਲਈ ਮੰਗੀ 30 ਜੂਨ ਤੱਕ ਦੀ ਮੋਹਲਤ

ਲੰਡਨ (ਬਿਊਰੋ)— ਬ੍ਰਿਟਿਸ਼ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੇ ਬੁੱਧਵਾਰ ਨੂੰ ਸੰਸਦ ਵਿਚ ਜਾਣਕਾਰੀ ਦਿੱਤੀ ਕਿ ਬ੍ਰਿਟੇਨ ਨੇ ਯੂਰਪੀ ਯੂਨੀਅਨ ਦੇ ਨੇਤਾਵਾਂ ਨੂੰ ਬ੍ਰੈਗਜ਼ਿਟ ਲਈ 30 ਜੂਨ ਤੱਕ ਮੋਹਲਤ ਦੇਣ ਦੀ ਅਪੀਲ ਕੀਤੀ ਹੈ। ਥੈਰੇਸਾ ਨੇ ਇਹ ਜਾਣਕਾਰੀ ਬ੍ਰਸੇਲਸ ਵਿਚ ਵੀਰਵਾਰ ਤੋਂ ਸ਼ੁਰੂ ਹੋਣ ਜਾ ਰਹੇ ਈ.ਯੂ. ਸੰਮੇਲਨ ਤੋਂ ਪਹਿਲਾਂ ਦਿੱਤੀ। ਥੈਰੇਸਾ ਨੇ ਦੱਸਿਆ,''ਉਨ੍ਹਾਂ ਨੇ ਯੂਰਪੀ ਯੂਨੀਅਨ ਦੇ ਪ੍ਰਧਾਨ ਡੋਨਾਲਡ ਟਰਕ ਨੂੰ ਚਿੱਠੀ ਲਿਖ ਕੇ ਸੂਚਨਾ ਦਿੱਤੀ ਹੈ ਕਿ ਬ੍ਰਿਟੇਨ ਧਾਰਾ-50 ਦੇ ਤਹਿਤ 30 ਜੂਨ ਤੱਕ ਸਮੇਂ ਦੀ ਮੰਗ ਕਰਦਾ ਹੈ। 

ਥੈਰੇਸਾ ਨੇ ਕਿਹਾ,''ਮੈਂ ਜ਼ਿਆਦਾ ਲੰਬਾ ਸਮਾਂ ਨਹੀਂ ਚਾਹੁੰਦੀ। ਈ.ਯੂ. ਨੂੰ ਛੱਡਣ ਲਈ ਵੋਟਿੰਗ ਦੇ ਤਿੰਨ ਸਾਲ ਬਾਅਦ ਇਸ ਦੇਸ਼ ਦੇ ਲੋਕਾਂ ਨੂੰ ਨਵਾਂ ਐੱਮ.ਈ.ਪੀ. ਚੁਣਨ ਲਈ ਕਹਿਣ ਦਾ ਵਿਚਾਰ ਮੈਨੂੰ ਸਹੀ ਨਹੀਂ ਲੱਗਦਾ।'' ਮੀਡੀਆ ਰਿਪੋਰਟਾਂ ਮੁਤਾਬਕ ਬ੍ਰੈਗਜ਼ਿਟ ਲਈ ਮੋਹਲਤ ਮੰਗਣ ਦਾ ਫੈਸਲਾ ਮੰਗਲਵਾਰ ਨੂੰ ਕੈਬਨਿਟ ਦੀ ਬੈਠਕ ਵਿਚ ਲਿਆ ਗਿਆ। ਇੱਥੇ ਦੱਸ ਦਈਏ ਕਿ ਬ੍ਰੈਗਜ਼ਿਟ ਸਮਰਥਕ ਕਈ ਮੰਤਰੀਆਂ ਨੇ ਸੰਕੇਤ ਦਿੱਤੇ ਹਨ ਕਿ ਜੇਕਰ ਜ਼ਿਆਦਾ ਸਮਾਂ ਲੱਗਾ ਤਾਂ ਉਹ ਅਸਤੀਫਾ ਦੇ ਸਕਦੇ ਹਨ।


author

Vandana

Content Editor

Related News