ਯੂਕੇ: ਈ.ਯੂ. ਸੈਟਲਮੈਂਟ ਲਈ ਗ੍ਰਹਿ ਦਫਤਰ ਰੋਜ਼ਾਨਾ ਪ੍ਰਾਪਤ ਕਰ ਰਿਹੈ ਹਜ਼ਾਰਾਂ ਅਰਜ਼ੀਆਂ

Wednesday, Jun 23, 2021 - 03:12 PM (IST)

ਯੂਕੇ: ਈ.ਯੂ. ਸੈਟਲਮੈਂਟ ਲਈ ਗ੍ਰਹਿ ਦਫਤਰ ਰੋਜ਼ਾਨਾ ਪ੍ਰਾਪਤ ਕਰ ਰਿਹੈ ਹਜ਼ਾਰਾਂ ਅਰਜ਼ੀਆਂ

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਯੂਕੇ ਵਿੱਚ ਬ੍ਰੈਗਜ਼ਿਟ ਤਬਦੀਲੀ ਤੋਂ ਯੂਰਪੀਅਨ ਲੋਕਾਂ ਦੀ ਸੈਟਲਮੈਂਟ ਲਈ ਅਰਜੀ ਦੇਣ ਲਈ ਗ੍ਰਹਿ ਦਫਤਰ ਦੁਆਰਾ ਮਿੱਥੀ ਅੰਤਮ ਤਾਰੀਖ਼ ਤੋਂ ਪਹਿਲਾਂ ਰੋਜ਼ਾਨਾ 10,000 ਤੋਂ ਵੱਧ ਨਵੀਂਆਂ ਯੂਰਪੀ ਸੈਟਲਮੈਂਟ ਅਰਜ਼ੀਆਂ ਪ੍ਰਾਪਤ ਹੋ ਰਹੀਆਂ ਹਨ। ਇਮੀਗ੍ਰੇਸ਼ਨ ਮੰਤਰੀ ਕੇਵਿਨ ਫੋਸਟਰ ਨੇ ਮੰਗਲਵਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਰੋਜ਼ਾਨਾ ਦੀਆਂ ਅਰਜ਼ੀਆਂ 10,000 ਅਤੇ 12,000 ਦੇ ਵਿਚਕਾਰ ਆ ਰਹੀਆਂ ਹਨ, ਜੋ ਮਈ ਵਿੱਚ ਲੱਗਭਗ 6,000 ਤੋਂ ਵੱਧ ਸਨ। 

ਇਸ ਵੇਲੇ ਸੈਟਲਮੈਂਟ ਲਈ 400,000 ਦੇ ਕਰੀਬ ਅਰਜੀਆਂ ਬਾਕੀ ਹਨ ਅਤੇ ਇਸ ਯੋਜਨਾ ਦੇ ਮਾਰਚ 2019 ਵਿੱਚ ਖੁੱਲ੍ਹਣ ਤੋਂ ਬਾਅਦ ਤਕਰੀਬਨ 5.6 ਮਿਲੀਅਨ ਲੋਕਾਂ ਨੇ ਅਪਲਾਈ ਕੀਤਾ ਹੈ। ਈ ਯੂ ਅਤੇ ਈ ਈ ਏ ਦੇ ਨਾਗਰਿਕਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਬ੍ਰੈਗਜ਼ਿਟ ਦੇ ਬਾਅਦ ਬ੍ਰਿਟੇਨ ਵਿੱਚ ਰਹਿਣ ਲਈ 30 ਜੂਨ ਤੱਕ ਈ ਯੂ ਸੈਟਲਮੈਂਟ ਸਕੀਮ ਲਈ ਅਰਜ਼ੀ ਦੇਣੀ ਜਰੂਰੀ ਹੈ ਨਹੀਂ ਤਾਂ ਉਹ ਆਪਣੇ-ਆਪ ਗੈਰ ਕਾਨੂੰਨੀ ਹੋਣ ਦੇ ਨਾਲ ਆਪਣੇ ਸਾਰੇ ਕਾਨੂੰਨੀ ਹੱਕ ਗਵਾ ਦੇਣਗੇ। ਹਾਲਾਂਕਿ ਗ੍ਰਹਿ ਦਫਤਰ ਨੇ ਕਿਹਾ ਹੈ ਕਿ ਜਿਹੜਾ ਵੀ ਵਿਅਕਤੀ 30 ਜੂਨ ਦੀ ਆਖਰੀ ਤਾਰੀਖ਼ ਤੱਕ ਇਸ ਸਕੀਮ ਲਈ ਅਰਜ਼ੀ ਦਿੰਦਾ ਹੈ, ਉਸਦੇ ਅਧਿਕਾਰਾਂ ਦੀ ਰਾਖੀ ਕੀਤੀ ਜਾਵੇਗੀ ਜਦੋਂ ਤੱਕ ਉਨ੍ਹਾਂ ਦੀ ਅਰਜ਼ੀ ਦਾ ਫੈਸਲਾ ਨਹੀਂ ਹੋ ਜਾਂਦਾ। 

ਪੜ੍ਹੋ ਇਹ ਅਹਿਮ ਖਬਰ- ਮੈਕਸੀਕੋ ਦੀ ਜੇਲ੍ਹ 'ਚ ਝੜਪ, 6 ਕੈਦੀਆਂ ਦੀ ਮੌਤ ਅਤੇ 9 ਜ਼ਖਮੀ

ਇਸ ਯੋਜਨਾ ਦੀ ਅੰਤਿਮ ਤਾਰੀਖ਼ ਦੇ ਨੇੜੇ ਆਉਣ ਕਰਕੇ ਹਜਾਰਾਂ ਲੋਕਾਂ ਵਿੱਚ ਅਰਜੀ ਦੇਣ ਲਈ ਚਿੰਤਾ ਪੈਦਾ ਹੋਈ ਹੈ। ਹਾਲਾਂਕਿ ਇਮੀਗ੍ਰੇਸ਼ਨ ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ 1 ਜੁਲਾਈ ਤੋਂ, ਇਮੀਗ੍ਰੇਸ਼ਨ ਲਾਗੂ ਕਰਨ ਦੀਆਂ ਗਤੀਵਿਧੀਆਂ ਵਿੱਚ ਇੱਕ ਨਵੀ ਕਾਰਜ ਪ੍ਰਣਾਲੀ ਵੀ ਪੇਸ਼ ਕੀਤੀ ਜਾਵੇਗੀ ਜੋ ਕਿਸੇ ਵੀ ਈ ਈ ਏ ਨਾਗਰਿਕ ਨੂੰ ਈ ਯੂ ਸੈਟਲਮੈਂਟ ਦੀ ਅਰਜ਼ੀ 'ਚ ਦੇਰੀ ਕਰਨ ਦੀ ਸੂਰਤ ਵਿੱਚ 28 ਦਿਨ ਦਾ ਨੋਟਿਸ ਦੇਵੇਗੀ। ਇਸ ਨੂੰ “ਯੂਰਪੀਅਨ ਯੂਨੀਅਨ ਸੈਟਲਮੈਂਟ ਨੋਟਿਸ” ਦੱਸਦਿਆਂ ਉਨ੍ਹਾਂ ਕਿਹਾ ਕਿ ਇਸ ਤਹਿਤ ਅਪਲਾਈ ਕਰਨ ਲਈ ਹੈਲਪਲਾਈਨ ਦੇ ਵੇਰਵੇ ਅਤੇ ਸਲਾਹ ਵੀ ਦਿੱਤੀ ਜਾਵੇਗੀ।
 


author

Vandana

Content Editor

Related News