ਯੂਕੇ: ਗਰਭਵਤੀ ਔਰਤਾਂ ਨੂੰ ਕੀਤੀ ਜਾਵੇਗੀ ਕੋਰੋਨਾ ਵੈਕਸੀਨ ਦੀ ਪੇਸ਼ਕਸ਼

Saturday, Apr 17, 2021 - 03:08 PM (IST)

ਯੂਕੇ: ਗਰਭਵਤੀ ਔਰਤਾਂ ਨੂੰ ਕੀਤੀ ਜਾਵੇਗੀ ਕੋਰੋਨਾ ਵੈਕਸੀਨ ਦੀ ਪੇਸ਼ਕਸ਼

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਯੂਕੇ ਵਿੱਚ ਕੋਰੋਨਾ ਵਾਇਰਸ ਤੋਂ ਸੁਰੱਖਿਆ ਪ੍ਰਦਾਨ ਕਰਨ ਲਈ ਟੀਕਾਕਰਨ ਮੁਹਿੰਮ ਜਾਰੀ ਹੈ। ਇਸ ਹੀ ਪ੍ਰਕਿਰਿਆ ਦੀ ਲੜੀ ਤਹਿਤ ਹੁਣ ਦੇਸ਼ ਵਿੱਚ ਗਰਭਵਤੀ ਔਰਤਾਂ ਨੂੰ ਕੋਵਿਡ-19 ਟੀਕਾ ਲਗਾਇਆ ਜਾਵੇਗਾ। ਇਸ ਸੰਬੰਧੀ ਰਾਇਲ ਕਾਲਜ ਆਫ਼ ਆਬਸਟੈਟ੍ਰਿਕਸ ਅਤੇ ਗਾਇਨੀਕੋਲੋਜਿਸਟ ਆਰ.ਸੀ.ਓ.ਜੀ ਨੇ ਗਰਭਵਤੀ ਔਰਤਾਂ ਲਈ ਕੋਵਿਡ-19 ਦੇ ਪ੍ਰਭਾਵ ਬਾਰੇ ਟੀਕਾਕਰਨ ਦੀ ਸੰਯੁਕਤ ਕਮੇਟੀ (ਜੇ.ਸੀ.ਵੀ.ਆਈ.) ਨੂੰ ਸਬੂਤ ਪੇਸ਼ ਕੀਤੇ ਹਨ। ਜਿਸ ਕਰਕੇ ਜੇ.ਸੀ.ਵੀ.ਆਈ. ਨੇ ਸਾਰੀਆਂ ਗਰਭਵਤੀ ਔਰਤਾਂ ਨੂੰ ਟੀਕੇ ਲਗਾਉਣ ਦੀ ਸਿਫਾਰਸ਼ ਕੀਤੀ ਹੈ। 

ਇਸ ਤੋਂ ਪਹਿਲਾਂ ਗਰਭਵਤੀ ਔਰਤਾਂ ਨੂੰ ਟੀਕੇ ਦੀ ਪੇਸ਼ਕਸ਼ ਕੀਤੀ ਜਾਂਦੀ ਸੀ ਜੇਕਰ ਉਨ੍ਹਾਂ ਵਿੱਚ ਵਾਇਰਸ ਦੇ ਫੈਲਣ ਦਾ ਜੋਖ਼ਮ ਵਧੇਰੇ ਹੁੰਦਾ ਸੀ, ਜਿਵੇਂ ਕਿ ਸਿਹਤ ਅਤੇ ਸਮਾਜਿਕ ਦੇਖਭਾਲ ਕਰਮਚਾਰੀ ਆਦਿ। ਗਰਭਵਤੀ ਔਰਤਾਂ 'ਤੇ ਟੀਕੇ ਦੀ ਜਾਂਚ ਕਰਨ ਲਈ ਕਲੀਨਿਕਲ ਅਜ਼ਮਾਇਸ਼ਾਂ ਸ਼ੁਰੂ ਹੋਣੀਆਂ ਹਨ, ਪਰ ਅਮਰੀਕਾ ਦੇ ਅੰਕੜੇ ਜਿੱਥੇ ਤਕਰੀਬਨ 90,000 ਗਰਭਵਤੀ ਔਰਤਾਂ ਨੇ ਫਾਈਜ਼ਰ ਅਤੇ ਮੋਡਰਨਾ ਦੇ ਟੀਕੇ ਪ੍ਰਾਪਤ ਕੀਤੇ ਹਨ, ਨੇ ਸੁਰੱਖਿਆ ਦੀ ਕੋਈ ਚਿੰਤਾ ਜ਼ਾਹਿਰ ਨਹੀਂ ਕੀਤੀ। 

ਪੜ੍ਹੋ ਇਹ ਅਹਿਮ ਖਬਰ- ਇਟਲੀ 'ਚ ਸੈਲਾਨੀਆਂ ਲਈ ਕੋਵਿਡ ਮੁਕਤ ਰੇਲਗੱਡੀ ਸ਼ੁਰੂ, ਰੋਮ ਤੋਂ  ਮਿਲਾਨ ਦਾ ਪੈਂਡਾ ਕਰੇਗੀ ਤੈਅ

ਰਾਇਲ ਕਾਲਜ ਆਫ਼ ਆਬਸਟੈਟ੍ਰਿਕਸ ਅਤੇ ਗਾਇਨੀਕੋਲੋਜਿਸਟਸ ਲਈ ਸਲਾਹਕਾਰ ਅਤੇ ਕੋਰੋਨਾ ਟੀਕੇ ਦੀ ਅਗਵਾਈ ਕਰਨ ਵਾਲੇ ਪ੍ਰੋਫੈਸਰ ਲੂਸੀ ਚੈਪਲ ਅਨੁਸਾਰ ਜੇ.ਸੀ.ਵੀ.ਆਈ. ਦਾ ਇਹ ਐਲਾਨ ਯੂਕੇ ਨੂੰ ਯੂ.ਐੱਸ. ਅਤੇ ਹੋਰ ਦੇਸ਼ਾਂ ਦੇ ਬਰਾਬਰ ਲੈ ਆਇਆ ਹੈ ਜੋ ਗਰਭਵਤੀ ਮਹਿਲਾਵਾਂ ਨੂੰ ਕੋਰੋਨਾ ਟੀਕਾ ਪੇਸ਼ ਕਰ ਰਹੇ ਹਨ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News