ਯੂਕੇ: ਸਿਹਤ ਸਕੱਤਰ ਮੈਟ ਹੈਨਕਾਕ ਨੂੰ ਚੁੰਮਣ ਪਿਆ ਮਹਿੰਗਾ, ਦਿੱਤਾ ਅਸਤੀਫਾ
Sunday, Jun 27, 2021 - 04:03 PM (IST)
ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ:) ਯੂਕੇ ਸਰਕਾਰ ਦੁਆਰਾ ਕੋਰੋਨਾ ਮਹਾਮਾਰੀ ਦੌਰਾਨ ਵਾਇਰਸ ਦੀ ਲਾਗ ਨੂੰ ਫੈਲਣ ਤੋਂ ਰੋਕਣ ਲਈ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਗਈਆਂ ਹਨ, ਜਿਹਨਾਂ ਨੂੰ ਤੋੜਨ ਦੀ ਸੂਰਤ ਵਿੱਚ ਜੁਰਮਾਨੇ ਵੀ ਲਗਾਏ ਗਏ ਹਨ। ਇਹ ਪਾਬੰਦੀਆਂ ਆਮ ਲੋਕਾਂ ਦੇ ਨਾਲ- ਨਾਲ ਸਰਕਾਰ ਦੇ ਨੇਤਾਵਾਂ ਉੱਤੇ ਵੀ ਲਾਗੂ ਹੁੰਦੀਆਂ ਹਨ। ਅਜਿਹੇ ਹੀ ਇੱਕ ਮਾਮਲੇ ਵਿੱਚ ਬ੍ਰਿਟੇਨ ਦੇ ਸਿਹਤ ਸਕੱਤਰ ਮੈਟ ਹੈਨਕਾਕ ਦੁਆਰਾ ਕੋਰੋਨਾ ਨਿਯਮਾਂ ਨੂੰ ਤੋੜਨ ਦੇ ਬਾਅਦ ਸ਼ਨੀਵਾਰ ਨੂੰ ਅਸਤੀਫਾ ਦੇ ਦਿੱਤਾ ਗਿਆ।
ਮੈਟ ਹੈਨਕਾਕ ਨੇ ਕੋਵਿਡ-19 ਦੇ ਨਿਯਮਾਂ ਨੂੰ ਤੋੜਦੇ ਹੋਏ ਆਪਣੇ ਦਫਤਰ ਵਿੱਚ ਇੱਕ ਸਹਿਯੋਗੀ ਨੂੰ ਚੁੰਮਣ ਦੇ ਨਾਲ ਗਲੇ ਲਗਾਇਆ ਸੀ। 42 ਸਾਲਾ ਸਿਹਤ ਸਕੱਤਰ ਨੇ ਆਪਣਾ ਅਸਤੀਫਾ ਇੱਕ ਪੱਤਰ ਰਾਹੀਂ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੂੰ ਦਿੱਤਾ ਹੈ। ਸਿਹਤ ਸਕੱਤਰ ਦੁਆਰਾ ਇੱਕ ਦਫਤਰੀ ਸਹਿਯੋਗੀ ਜੀਨਾ ਕੋਲਾਡੈਂਜੈਲੋ ਨਾਲ ਅਜਿਹਾ ਕਰਨ ਦੀਆਂ ਫੋਟੋਆਂ ਇੱਕ ਅਖ਼ਬਾਰ ਦੁਆਰਾ ਪ੍ਰਕਾਸ਼ਿਤ ਕੀਤੀਆਂ ਗਈਆਂ ਸਨ, ਜਿਸ ਨੂੰ ਉਸਨੇ ਆਪਣੇ ਵਿਭਾਗ ਦੀ ਕਾਰਗੁਜ਼ਾਰੀ ਦੀ ਪੜਤਾਲ ਕਰਨ ਲਈ ਇੱਕ ਟੈਕਸ ਕਰਮਚਾਰੀ ਦੀ ਭੂਮਿਕਾ ਲਈ ਨਿਯੁਕਤ ਕੀਤਾ ਸੀ।
ਪੜ੍ਹੋ ਇਹ ਅਹਿਮ ਖਬਰ - ਪ੍ਰਿੰਸ ਹੈਰੀ ਰਾਜਕੁਮਾਰੀ ਡਾਇਨਾ ਦੇ ਬੁੱਤ ਦਾ ਉਦਘਾਟਨ ਕਰਨ ਲਈ ਪਰਤੇ ਯੂਕੇ
ਰ ਦੀ ਲੜਾਈ ਦਾ ਇੱਕ ਧੁਰਾ ਰਿਹਾ ਹੈ ਅਤੇ ਉਸਨੇ ਨਿਯਮਿਤ ਤੌਰ 'ਤੇ ਟੈਲੀਵਿਜ਼ਨ ਅਤੇ ਰੇਡੀਓ 'ਤੇ ਲੋਕਾਂ ਨੂੰ ਵਾਇਰਸ ਰੋਕਣ ਲਈ ਸਖ਼ਤ ਨਿਯਮਾਂ ਦੀ ਪਾਲਣਾ ਕਰਨ ਲਈ ਕਿਹਾ ਹੈ। ਯੂਕੇ ਦੇ ਇੱਕ ਅਖ਼ਬਾਰ ਨੇ ਪਿਛਲੇ ਮਹੀਨੇ ਆਪਣੇ ਦਫਤਰ ਵਿੱਚ ਹੈਨਕਾਕ ਨੂੰ ਚੁੰਮਦੇ ਹੋਏ ਦਿਖਾਇਆ, ਜਦੋਂ ਲੋਕਾਂ ਲਈ ਆਪਣੇ ਘਰ ਤੋਂ ਬਾਹਰਲੇ ਵਿਅਕਤੀ ਨਾਲ ਸੰਪਰਕ ਰੱਖਣਾ ਨਿਯਮਾਂ ਦੇ ਵਿਰੁੱਧ ਸੀ, ਜਿਸਦੇ ਬਾਅਦ ਸਿਹਤ ਸਕੱਤਰ ਦੇ ਅਸਤੀਫੇ ਦੀ ਮੰਗ ਉੱਠੀ ਸੀ। ਹੈਨਕਾਕ ਦੀ ਇਹ ਕਾਰਵਾਈ ਸੀ ਸੀ ਟੀ ਵੀ ਵਿੱਚ ਰਿਕਾਰਡ ਸੀ। ਹੈਨਕਾਕ ਦੇ ਅਸਤੀਫੇ ਦੇ ਬਾਅਦ ਬ੍ਰਿਟੇਨ ਦੇ ਸਾਬਕਾ ਚਾਂਸਲਰ ਸਾਜਿਦ ਜਾਵਿਦ, ਜੋ ਕਿ ਇਕ ਪਾਕਿਸਤਾਨੀ ਮੂਲ ਦੇ ਕੰਜ਼ਰਵੇਟਿਵ ਪਾਰਟੀ ਦੇ ਸੰਸਦ ਹਨ, ਨੂੰ ਉਨ੍ਹਾਂ ਦੀ ਥਾਂ ਸਿਹਤ ਸੱਕਤਰ ਬਣਾਇਆ ਜਾਵੇਗਾ।