ਬ੍ਰਿਟੇਨ ਨੇ ਭ੍ਰਿਸ਼ਟਾਚਾਰ ਸੂਚੀ ''ਚ ਪਾਏ ਰੂਸ ਸਮੇਤ ਕਈ ਦੇਸ਼ਾਂ ਦੇ ਨਾਗਰਿਕ

Tuesday, Apr 27, 2021 - 09:54 AM (IST)

ਬ੍ਰਿਟੇਨ ਨੇ ਭ੍ਰਿਸ਼ਟਾਚਾਰ ਸੂਚੀ ''ਚ ਪਾਏ ਰੂਸ ਸਮੇਤ ਕਈ ਦੇਸ਼ਾਂ ਦੇ ਨਾਗਰਿਕ

ਲੰਡਨ (ਵਾਰਤਾ): ਬ੍ਰਿਟੇਨ ਨੇ 14 ਰੂਸੀ ਨਾਗਰਿਕਾਂ ਦੇ ਇਲਾਵਾ ਦੱਖਣੀ ਅਫਰੀਕਾ, ਦੱਖਣੀ ਸੂਡਾਨ ਅਤੇ ਲੈਟਿਨ ਅਮਰੀਕਾ ਦੇ ਕਈ ਨਾਗਰਿਕਾਂ ਨੂੰ ਭ੍ਰਿਸ਼ਟਾਚਾਰ ਵਿਰੋਧੀ ਸੂਚੀ ਵਿਚ ਪਾਇਆ ਹੈ। ਬ੍ਰਿਟੇਨ ਦੇ ਵਿਦੇਸ਼ ਮੰਤਰਾਲੇ ਨੇ ਆਪਣੇ ਬਿਆਨ ਵਿਚ ਕਿਹਾ,''ਬ੍ਰਿਟੇਨ ਨੇ ਪਹਿਲੀ ਵਾਰ ਨਵੇਂ ਗਲੋਬਲ ਭ੍ਰਿਸ਼ਟਾਚਾਰ ਵਿਰੋਧੀ ਪਾਬੰਦੀਆਂ ਦੇ ਤਹਿਤ 22 ਲੋਕਾਂ ਦੇ ਖ਼ਿਲਾਫ਼ ਉਹਨਾਂ ਦੀ ਜਾਇਦਾਦ ਅਤੇ ਯਾਤਰਾ 'ਤੇ ਪਾਬੰਦੀ ਲਗਾਈ ਹੈ, ਜਿਸ ਨਾਲ ਬ੍ਰਿਟੇਨ ਦੀ ਅਰਥਵਿਵਸਥਾ 'ਤੇ ਸਿੱਧਾ ਅਸਰ ਪੈ ਰਿਹਾ ਸੀ।''

ਐਡਵੋਕੇਟ ਸਰਗੇਈ ਮੈਗਨੇਤਸਕੀ ਵੱਲੋਂ ਉਜਾਗਰ ਕੀਤੀ ਗਈ ਇਸ ਧੋਖਾਧੜੀ ਵਿਚ ਰੂਸੀ ਜਾਇਦਾਦ ਦੇ 23 ਕਰੋੜ ਡਾਲਰ ਦਾ ਟਰਾਂਸਫਰ ਹੋਇਆ ਹੈ ਜਿਸ ਵਿਚ ਸ਼ਾਮਲ 14 ਰੂਸੀ ਨਾਗਰਿਕਾਂ ਦੇ ਇਲਾਵਾ ਪਾਬੰਦੀ ਸੂਚੀ ਵਿਚ ਅਜੈ, ਅਤੁਲ ਅਤੇ ਰਾਜੇਸ਼ ਗੁਪਤਾ ਅਤੇ ਉਹਨਾਂ ਦੇ ਸਹਿਯੋਗੀ ਸਲੀਮ ਏਸਾ ਵੀ ਸ਼ਾਮਲ ਹਨ, ਜਿਹਨਾਂ ਦਾ ਦੱਖਣੀ ਅਫਰੀਕਾ ਵਿਚ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਸਿੱਧਾ ਹੱਥ ਹੈ। ਸੂਡਾਨੀ ਵਪਾਰੀ ਅਸ਼ਰਫ ਬੀਜ ਅਹਿਮਦ ਹੂਸੈਨ ਅਲੀ ਨੇ ਦੇਸ਼ ਦੀ ਜਾਇਦਾਦ ਦੀ ਦੁਰਵਰਤੋਂ ਵਿਚ ਸ਼ਾਮਲ ਹੋਣ ਅਤੇ ਇਸ ਦੇ ਇਲਾਵਾ ਕਈ ਹੋਰ ਲੋਕ ਲੈਟਿਨ ਅਮਰੀਕਾ ਵਿਚ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਸ਼ਾਮਲ ਹਨ।

ਨੋਟ- ਬ੍ਰਿਟੇਨ ਨੇ ਭ੍ਰਿਸ਼ਟਾਚਾਰ ਸੂਚੀ 'ਚ ਪਾਏ ਰੂਸ ਸਮੇਤ ਕਈ ਦੇਸ਼ਾਂ ਦੇ ਨਾਗਰਿਕ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾ


author

Vandana

Content Editor

Related News