ਯੂਕੇ: ਇੱਕ ਚੌਥਾਈ ਬਾਲਗ ਆਬਾਦੀ ਨੂੰ ਮਿਲ ਚੁੱਕੀ ਹੈ ਕੋਰੋਨਾ ਵਾਇਰਸ ਦੀ ਪੂਰੀ ਵੈਕਸੀਨ
Wednesday, Apr 28, 2021 - 01:56 PM (IST)
ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਯੂਕੇ ਵਿੱਚ ਕੋਰੋਨਾ ਟੀਕਾਕਰਨ ਸੰਬੰਧੀ ਅੰਕੜਿਆਂ ਅਨੁਸਾਰ ਇੱਕ ਚੌਥਾਈ ਬਾਲਗ ਹੁਣ ਕੋਵਿਡ-19 ਵੈਕਸੀਨ ਪੂਰੀ ਤਰਾਂ ਲਗਵਾ ਚੁੱਕੇ ਹਨ। ਪਿਛਲੇ ਹਫ਼ਤੇ ਰਿਕਾਰਡ ਗਿਣਤੀ ਵਿੱਚ ਦੂਜੀ ਖੁਰਾਕ ਲੱਗਣ ਦੇ ਬਾਅਦ 13 ਮਿਲੀਅਨ ਤੋਂ ਵੱਧ ਲੋਕਾਂ ਨੇ ਕੋਰੋਨਾ ਵਾਇਰਸ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਪ੍ਰਾਪਤ ਕਰ ਲਈਆਂ ਹਨ। ਇਸ ਦੇ ਇਲਾਵਾ 42 ਸਾਲ ਅਤੇ ਵੱਧ ਉਮਰ ਦੇ ਲੋਕਾਂ ਨੂੰ ਵੀ ਪਹਿਲੀ ਖੁਰਾਕ ਲਗਵਾਉਣ ਲਈ ਸੱਦਾ ਦਿੱਤਾ ਜਾ ਰਿਹਾ ਹੈ।
ਪੜ੍ਹੋ ਇਹ ਅਹਿਮ ਖਬਰ- ਹੁਣ ਨਿਊਜ਼ੀਲੈਂਡ ਵੀ ਭਾਰਤ ਦੀ ਮਦਦ ਲਈ ਆਇਆ ਅੱਗੇ, ਦਿੱਤਾ ਇਹ ਭਰੋਸਾ
ਨਵੇਂ ਅੰਕੜੇ ਇਹ ਦਰਸਾਉਂਦੇ ਹਨ ਕਿ ਕੁੱਲ 13,201,811 ਲੋਕਾਂ ਨੇ ਦੋਵਾਂ ਖੁਰਾਕਾਂ ਨੂੰ ਪ੍ਰਾਪਤ ਕੀਤਾ ਹੈ, ਜੋ ਕਿ ਯੂਕੇ ਦੀ ਬਾਲਗ ਆਬਾਦੀ ਦੇ 25.1% ਦੇ ਬਰਾਬਰ ਹੈ। ਕੋਰੋਨਾ ਟੀਕਾਕਰਨ ਮੁਹਿੰਮ ਵਿੱਚ ਵੇਲਜ਼ ਨੇ ਲੱਗਭਗ 27.8% ਬਾਲਗਾਂ ਨੂੰ ਸਭ ਤੋਂ ਵੱਧ ਦੂਜੀ ਖੁਰਾਕ ਦਿੱਤੀ ਹੈ, ਇਸ ਤੋਂ ਬਾਅਦ ਇੰਗਲੈਂਡ (24.9%), ਸਕਾਟਲੈਂਡ (24.9%) ਅਤੇ ਉੱਤਰੀ ਆਇਰਲੈਂਡ (24.5%) ਹੈ। 26 ਅਪ੍ਰੈਲ ਤੱਕ ਦੇ ਹਫ਼ਤੇ ਵਿੱਚ ਯੂਕੇ ਨੇ 2.8 ਮਿਲੀਅਨ ਦੂਜੀ ਖੁਰਾਕ ਦਾ ਪ੍ਰਬੰਧ ਕੀਤਾ ਹੈ, ਜਿਹੜਾ ਕਿ ਟੀਕੇ ਦੇ ਰੋਲਆਉਟ ਦੀ ਸ਼ੁਰੂਆਤ ਤੋਂ ਬਾਅਦ ਸੱਤ ਦਿਨਾਂ ਦੀ ਮਿਆਦ ਵਿੱਚ ਇਹ ਸਭ ਤੋਂ ਵੱਧ ਸੰਖਿਆ ਹੈ। ਇਸਦੇ ਨਾਲ ਹੀ ਰਿਪੋਰਟਾਂ ਦੇ ਅਨੁਸਾਰ 30 ਸਾਲ ਉਮਰ ਵਰਗ ਦੇ ਲੋਕਾਂ ਨੂੰ ਵੀ ਜਲਦੀ ਹੀ ਪਹਿਲੀ ਵੈਕਸੀਨ ਲਗਵਾਉਣ ਦੀ ਪੇਸ਼ਕਸ਼ ਕੀਤੀ ਜਾ ਸਕਦੀ ਹੈ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।