ਯੂਕੇ : 2021 ਦੇ ਸ਼ੁਰੂ ''ਚ ਲਗਭਗ 1 ਲੱਖ ਪਰਿਵਾਰ ਸਨ ਬੇਘਰ

Friday, Apr 23, 2021 - 12:54 PM (IST)

ਯੂਕੇ : 2021 ਦੇ ਸ਼ੁਰੂ ''ਚ ਲਗਭਗ 1 ਲੱਖ ਪਰਿਵਾਰ ਸਨ ਬੇਘਰ

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਸਰਕਾਰ ਦੁਆਰਾ ਬੇਘਰੇ ਲੋਕਾਂ ਸੰਬੰਧੀ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਇਸ ਸਾਲ ਦੀ ਸ਼ੁਰੂਆਤ ਵਿੱਚ ਦੇਸ਼ 'ਚ ਤਕਰੀਬਨ 1 ਲੱਖ ਪਰਿਵਾਰ ਬੇਘਰ ਸਨ। ਕੋਰੋਨਾ ਵਾਇਰਸ ਤਾਲਾਬੰਦੀ ਕਰਕੇ ਇੱਕ ਸਾਲ ਤੋਂ ਵੱਧ ਸਮੇਂ ਦੌਰਾਨ ਹਜ਼ਾਰਾਂ ਲੋਕ ਭਾਰੀ ਆਰਥਿਕ ਸੰਕਟ ਦਾ ਵੀ ਸਾਹਮਣਾ ਕਰ ਰਹੇ ਹਨ। ਸਰਕਾਰ ਵੱਲੋਂ ਬੇਦਖਲੀ ਉੱਤੇ ਪਾਬੰਦੀ ਲਾਉਣ ਦੇ ਬਾਵਜੂਦ ਤਕਰੀਬਨ 95,370 ਪਰਿਵਾਰ 2021 ਦੀ ਸ਼ੁਰੂਆਤ ਵਿੱਚ ਬੇਘਰ ਵਜੋਂ ਰਜਿਸਟਰ ਹੋਏ ਅਤੇ ਅਸਥਾਈ ਰਿਹਾਇਸ਼ ਵਿੱਚ ਰਹਿ ਰਹੇ ਸਨ। 

ਇਹ ਗਿਣਤੀ 2019 ਦੇ ਅੰਤ ਵਿੱਚ ਦਰਜ ਕੀਤੇ ਗਏ 88,310 ਅੰਕੜਿਆਂ ਤੋਂ 7% ਵੱਧ ਹੈ, ਭਾਵ 7,060 ਹੋਰ ਪਰਿਵਾਰਾਂ ਨੇ ਆਪਣਾ ਘਰ ਗੁਆ ਦਿੱਤਾ ਹੈ। ਪਿਛਲੇ ਸਾਲ ਅਕਤੂਬਰ ਤੋਂ ਦਸੰਬਰ ਦੇ ਵਿਚਕਾਰ 62,250 ਬੇਘਰੇ ਪਰਿਵਾਰਾਂ ਨੇ ਮਦਦ ਲਈ ਕੌਂਸਲਾਂ ਨਾਲ ਸੰਪਰਕ ਕੀਤਾ ਸੀ ਪਰ ਉਹਨਾਂ ਵਿੱਚੋਂ  ਛੇ ਵਿਚੋਂ ਸਿਰਫ ਇੱਕ (17%) ਪਰਿਵਾਰ ਨੂੰ ਐਮਰਜੈਂਸੀ ਬੈੱਡ ਐਂਡ ਬ੍ਰੇਕਫਾਸਟ ਅਤੇ ਹੋਸਟਲਾਂ ਵਿੱਚ ਰੱਖਿਆ ਗਿਆ ਸੀ। 

ਪੜ੍ਹੋ ਇਹ ਅਹਿਮ ਖਬਰ- ਬ੍ਰਿਟਿਸ਼ ਸਾਮਰਾਜ 'ਚ ਸ਼ਹੀਦ ਭਾਰਤੀ ਸੈਨਿਕਾਂ ਨਾਲ ਵਿਤਕਰਾ ਕੀਤੇ ਜਾਣ ਲਈ ਬ੍ਰਿਟੇਨ ਨੇ ਮੰਗੀ ਮੁਆਫ਼ੀ

ਅੰਕੜਿਆਂ ਅਨੁਸਾਰ ਤਾਲਾਬੰਦੀ ਕਾਰਨ, ਲੋੜਵੰਦ ਲੋਕ ਹੁਣ ਪਰਿਵਾਰ ਜਾਂ ਦੋਸਤਾਂ ਨਾਲ ਨਹੀਂ ਰਹਿ ਸਕਦੇ, ਜਿਸ ਕਾਰਨ 32% ਪਰਿਵਾਰ ਬੇਘਰ ਹੋ ਗਏ ਸਨ, ਜਦਕਿ 12% ਲੋਕਾਂ ਨੇ ਕਿਹਾ ਕਿ ਘਰੇਲੂ ਹਿੰਸਾ ਕਾਰਨ ਉਨ੍ਹਾਂ ਨੂੰ ਘਰੋਂ ਬਾਹਰ ਕੱਢ ਦਿੱਤਾ ਗਿਆ ਹੈ। ਇਸ ਸੰਬੰਧੀ ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਕੋਈ ਵੀ ਵਿਅਕਤੀ ਸਿਰ 'ਤੇ ਛੱਤ ਤੋਂ ਬਿਨਾਂ ਨਹੀਂ ਹੋਣਾ ਚਾਹੀਦਾ। ਇਸ ਲਈ ਸਰਕਾਰ ਨੇ ਇਸ 750 ਮਿਲੀਅਨ ਪੌਂਡ ਬੇਘਰ ਲੋਕਾਂ ਦੀ ਸਹਾਇਤਾ ਲਈ ਮੁਹੱਈਆ ਕਰਵਾਏ ਹਨ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News