UAE ’ਚ ਰਹਿ ਰਹੇ ਭਾਰਤੀ ਡਾਕਟਰਾਂ ਲਈ ਵੱਡੀ ਖ਼ੁਸ਼ਖ਼ਬਰੀ, ਮਿਲੇਗਾ ਗੋਲਡਨ ਵੀਜ਼ਾ

Monday, Aug 02, 2021 - 10:39 AM (IST)

UAE ’ਚ ਰਹਿ ਰਹੇ ਭਾਰਤੀ ਡਾਕਟਰਾਂ ਲਈ ਵੱਡੀ ਖ਼ੁਸ਼ਖ਼ਬਰੀ, ਮਿਲੇਗਾ ਗੋਲਡਨ ਵੀਜ਼ਾ

ਦੁਬਈ : ਸੰਯੁਕਤ ਅਰਬ ਅਮੀਰਾਤ ਵਿਚ ਰਹਿਣ ਵਾਲੇ ਡਾਕਟਰਾਂ ਨੂੰ ਹੁਣ ਗੋਲਡਨ ਵੀਜ਼ਾ ਦਿੱਤਾ ਜਾਏਗਾ। ਫੈਡਰਲ ਅਥਾਰਟੀ ਫਾਰ ਆਈਡੈਂਟਿਟੀ ਐਂਡ ਸਿਟੀਜ਼ਨਸ਼ਿਪ ਨੇ ਯੂ.ਏ.ਈ. ਵਿਚ ਰਹਿਣ ਵਾਲੇ ਡਾਕਟਰਾਂ ਨੂੰ ਗੋਲਡਨ ਵੀਜ਼ਾ ਜਾਰੀ ਕਰਨ ਦੀ ਸੁਵਿਧਾ ਲਈ ‘ਗੋਲਡਨ ਰੈਜ਼ੀਡੈਂਸੀ ਸਰਵੀਸਜ਼’ ਦੀ ਸ਼ੁਰੂਆਤ ਕੀਤੀ ਹੈ। ਯੂ.ਏ.ਈ. ਦੇ ਉਪ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਅਤੇ ਦੁਬਈ ਦੇ ਸ਼ਾਸਕ ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਦੇ ਨਿਰਦੇਸ਼ਾਂ ਤੋਂ ਬਾਅਦ ਡਾਕਟਰਾਂ ਲਈ ਇਸ ਸੁਵਿਧਾ ਦੀ ਸ਼ੁਰੂਆਤ ਕੀਤੀ ਗਈ ਹੈ।

ਇਸ ਤਹਿਤ ਡਾਕਟਰਾਂ ਅਤੇ ਉਨ੍ਹਾਂ ਦੇ ਪਰਿਵਾਰ ਨੂੰ 10 ਸਾਲ ਦਾ ਰੈਜ਼ੀਡੈਂਸੀ ਵੀਜ਼ਾ ਮਿਲੇਗਾ। ਯੂ.ਏ.ਈ. ਇਹ ਸੁਵਿਧਾ ਇਸ ਲਈ ਦੇ ਰਿਹਾ ਹੈ ਤਾਂ ਕਿ ਗਲੋਬਲ ਮੰਚ ’ਤੇ ਨੌਕਰੀ, ਨਿਵਾਸ ਅਤੇ ਪੜ੍ਹਾਈ ਲਈ ਉਹ ਆਪਣੀ ਪਛਾਣ ਸਭ ਤੋਂ ਪਸੰਦੀਦਾ ਦੇਸ਼ ਦੇ ਰੂਪ ਵਿਚ ਬਣਾ ਸਕਣ। ਆਈ.ਸੀ.ਏ. ਦੇ ਕਾਰਜਕਾਰੀ ਡਾਇਰੈਕਟਰ ਜਨਰਲ ਮੇਜਰ ਜਨਰਲ ਸੁਹੈਲ ਸਈਦ ਅਲ ਖਲੀ ਨੇ ਕਿਹਾ ਕਿ ਯੂ.ਏ.ਈ. ਦੇ ਸਾਰੇ ਡਾਕਟਰਾਂ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਗੋਲਡਨ ਵੀਜ਼ਾ ਦੇਣਾ ਉਨ੍ਹਾਂ ਦੀ ਪ੍ਰਸ਼ੰਸਾ ਕਰਨਾ ਹੈ, ਜਿਨ੍ਹਾਂ ਨੇ ਕੋਰੋਨਾ ਮਹਾਮਾਰੀ ਨੂੰ ਰੋਕਣ ਲਈ ਆਪਣਾ ਯੋਗਦਾਨ ਦਿੱਤਾ। ਯੂ.ਏ.ਈ. ਵਿਚ ਵੱਡੀ ਸੰਖਿਆ ਵਿਚ ਭਾਰਤੀ ਡਾਕਟਰ ਕੰਮ ਕਰਦੇ ਹਨ, ਜਿਨ੍ਹਾਂ ਨੂੰ ਇਸ ਫ਼ੈਸਲੇ ਨਾਲ ਸਿੱਧਾ ਫ਼ਾਇਦਾ ਮਿਲ ਸਕਦਾ ਹੈ।

ਇਹ ਵੀ ਪੜ੍ਹੋ: ਇਟਲੀ 'ਚ ਕਰਮਜੀਤ ਮਾਹਲ ਤੇ ਤਰਨਵੀਰ ਸਿੰਘ ਨੇ ਪੜ੍ਹਾਈ 'ਚ ਗੱਡੇ ਝੰਡੇ, ਵਧਾਇਆ ਦੇਸ਼ ਦਾ ਮਾਣ

ਉਨ੍ਹਾਂ ਕਿਹਾ ਕਿ ਆਈ.ਸੀ.ਏ., ਸਿਹਤ ਅਤੇ ਰੋਕਥਾਮ ਮੰਤਰਾਲਾ ਅਤੇ ਹੋਰ ਅਧਿਕਾਰੀਆਂ ਨਾਲ ਸਹਿਯੋਗ ਕਰ ਰਿਹਾ ਹੈ ਤਾਂ ਕਿ ਰਜਿਸਟਰਡ ਡਾਕਟਰਾਂ ਲਈ ਗੋਲਡਨ ਵੀਜ਼ਾ ਹਾਸਲ ਕਰਨ ਦੀ ਪ੍ਰਕਿਰਿਆ ਨੂੰ ਆਸਾਨ ਕੀਤਾ ਜਾ ਸਕੇ ਅਤੇ ਸ਼ੇਖ ਮੁਹੰਮਦ ਦੇ ਫ਼ੈਸਲੇ ਨੂੰ ਲਾਗੂ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਇਹ ਕਦਮ ਦੁਨੀਆਭਰ ਦੇ ਤਜ਼ਰਬੇਕਾਰ ਮੈਡੀਕਲ ਪ੍ਰੋਫੈਸ਼ਨਲਜ਼ ਨੂੰ ਆਕਰਸ਼ਿਤ ਕਰੇਗਾ ਜੋ ਯੂ.ਏ.ਈ. ਦੇ ਹੈਲਥਕੇਅਰ ਇਕੋਸਿਸਟਮ ਨੂੰ ਵਧਾਉਣ ਵਿਚ ਮਦਦ ਕਰਨਾ ਚਾਹੁੰਦੇ ਹਨ।

ਯੂ.ਏ.ਈ. ਦਾ ਇਹ ਫ਼ੈਸਲਾ ਸਥਿਰਤਾ ਅਤੇ ਜੀਵਨ ਦੀ ਗੁਣਵੱਤਾ ਦੇ ਮਾਮਲੇ ਵਿਚ ਦੁਨੀਆ ਦੇ ਮੋਹਰੀ ਦੇਸ਼ਾਂ ਵਿਚੋਂ ਇਕ ਬਣਨ ਲਈ ਮੁਲਕ ਦੀ ਮਦਦ ਕਰੇਗਾ। ਦੱਸ ਦੇਈਏ ਕਿ ਭਾਰਤ ਅਤੇ ਯੂ.ਏ.ਈ. ਵਿਚਾਲੇ ਸਿੱਧੀਆਂ ਉਡਾਣਾਂ ’ਤੇ ਕੋਰੋਨਾ ਮਹਾਮਾਰੀ ਕਾਰਨ ਪਾਬੰਦੀ ਲੱਗੀ ਹੋਈ ਹੈ, ਜਿਸ ਨਾਲ ਦੁਬਈ ਵਰਗੇ ਸ਼ਹਿਰਾਂ ਵਿਚ ਕੰਮ ਕਰਨ ਵਾਲੇ ਕਾਮੇ ਨਾ ਸਿਰਫ਼ ਭਾਰਤ ਵਿਚ ਫਸੇ ਹੋਏ ਹਨ, ਸਗੋਂ ਆਪਣੀ ਨੌਕਰੀ ਨੂੰ ਲੈ ਕੇ ਚਿੰਤਾ ਵਿਚ ਵੀ ਹਨ।

ਇਹ ਵੀ ਪੜ੍ਹੋ: ਸਾਵਧਾਨ; ਚੇਚਕ ਵਾਂਗ ਆਸਾਨੀ ਨਾਲ ਫੈਲ ਸਕਦੀ ਹੈ ਕੋਰੋਨਾ ਦੀ ਡੈਲਟਾ ਕਿਸ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News