UAE: ਭਾਰਤੀ ਮੁੰਡੇ ਦੀ ਈਮਾਨਦਾਰੀ ਦੀ ਦੁਬਈ ਪੁਲਸ ਨੇ ਕੀਤੀ ਤਾਰੀਫ਼, ਕੀਤਾ ਸਨਮਾਨਿਤ

Thursday, May 16, 2024 - 10:22 AM (IST)

ਦੁਬਈ: ਸੰਯੁਕਤ ਅਰਬ ਅਮੀਰਾਤ ਵਿਖੇ ਦੁਬਈ ਟੂਰਿਸਟ ਪੁਲਸ ਨੇ ਇੱਕ ਭਾਰਤੀ ਮੰੁਡੇ ਨੂੰ ਸਨਮਾਨਿਤ ਕੀਤਾ। ਉਸਨੇ ਇੱਕ ਘੜੀ ਵਾਪਸ ਕਰ ਦਿੱਤੀ ਜੋ ਉਸਨੂੰ ਉਸਦੇ ਪਿਤਾ ਨਾਲ ਸੈਰ ਕਰਦੇ ਸਮੇਂ ਮਿਲੀ ਸੀ। ਪੁਲਸ ਨੇ ਮੰੁਡੇ ਦੀ ਇਮਾਨਦਾਰੀ ਅਤੇ ਚੰਗੇ ਨਿਰਣੇ ਲਈ ਉਸ ਦਾ ਸਨਮਾਨ ਕੀਤਾ। ਪੁਲਸ ਵਿਭਾਗ ਨੇ ਇਹ ਜਾਣਕਾਰੀ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਸਾਂਝੀ ਕੀਤੀ ਹੈ। ਮੁੰਡੇ ਦਾ ਨਾਮ ਮੁਹੰਮਦ ਅਯਾਨ ਯੂਨਿਸ ਹੈ। ਦੁਬਈ ਪੁਲਸ ਨੇ ਟਵਿੱਟਰ 'ਤੇ ਲਿਖਿਆ, 'ਯਾਤਰੀ ਦੀ ਗੁਆਚੀ ਘੜੀ ਵਾਪਸ ਕਰਨ ਤੋਂ ਬਾਅਦ ਇਮਾਨਦਾਰੀ ਲਈ ਮੰੁਡੇ ਦਾ ਸਨਮਾਨ ਕੀਤਾ ਗਿਆ।'

PunjabKesari

ਉਨ੍ਹਾਂ ਨੇ ਟੂਰਿਸਟ ਪੁਲਸ ਵਿਭਾਗ ਦੇ ਡਾਇਰੈਕਟਰ ਬ੍ਰਿਗੇਡੀਅਰ ਖਲਫਾਨ ਓਬੇਦ ਅਲ ਜਲਾਫ, ਲੈਫਟੀਨੈਂਟ ਕਰਨਲ ਮੁਹੰਮਦ ਅਬਦੁਲ ਰਹਿਮਾਨ ਅਤੇ ਕੈਪਟਨ ਸ਼ਹਾਬ ਅਲ ਸਾਦੀ ਦੀ ਇੱਕ ਫੋਟੋ ਸਾਂਝੀ ਕੀਤੀ, ਜਿਸ ਵਿੱਚ ਮੁੰਡੇ ਨੂੰ ਸਰਟੀਫਿਕੇਟ ਦਿੰਦੇ ਹੋਏ ਦਿਖਾਇਆ ਗਿਆ। ਟੂਰਿਸਟ ਦੁਬਈ ਆਇਆ ਸੀ। ਉਹ ਆਪਣੀ ਘੜੀ ਗੁਆ ਚੁੱਕਾ ਸੀ। ਘੜੀ ਗੁਆਉਣ ਤੋਂ ਬਾਅਦ ਸੈਲਾਨੀ ਆਪਣੇ ਦੇਸ਼ ਲਈ ਰਵਾਨਾ ਹੋ ਗਿਆ ਸੀ। ਹਾਲਾਂਕਿ ਦੁਬਈ ਪੁਲਸ ਨੇ ਸੈਲਾਨੀ ਨਾਲ ਸੰਪਰਕ ਕੀਤਾ ਅਤੇ ਉਸਦੀ ਘੜੀ ਉਸਨੂੰ ਵਾਪਸ ਕਰ ਦਿੱਤੀ। ਆਪਣੀ ਘੜੀ ਮਿਲਣ ਤੋਂ ਬਾਅਦ ਸੈਲਾਨੀ ਨੇ ਦੁਬਈ ਪੁਲਸ ਦੀ ਕਾਰਵਾਈ 'ਤੇ ਤਸੱਲੀ ਪ੍ਰਗਟਾਈ।

ਪੜ੍ਹੋ ਇਹ ਅਹਿਮ ਖ਼ਬਰ-ਹੈਰਾਨੀਜਨਕ! ਪੈਦਾ ਹੋਏ 'spider twins', ਤਿੰਨ ਪੈਰ, ਚਾਰ ਹੱਥ, ਡਾਕਟਰ ਵੀ ਹੈਰਾਨ

ਬ੍ਰਿਗੇਡੀਅਰ ਜੱਲਾਫ ਨੇ ਕਿਹਾ ਕਿ ਮੁੰਡੇ ਦਾ ਵਿਵਹਾਰ ਯੂ.ਏ.ਈ ਦੇ ਉੱਚ ਨੈਤਿਕ ਮਿਆਰਾਂ ਨੂੰ ਦਰਸਾਉਂਦਾ ਹੈ। ਉਸਨੇ ਹੋਰਾਂ ਨੂੰ ਵੀ ਮੁਹੰਮਦ ਅਯਾਨ ਯੂਨਿਸ ਤੋਂ ਪ੍ਰੇਰਨਾ ਲੈਣ ਲਈ ਪ੍ਰੇਰਿਤ ਕੀਤਾ। ਮੁੰਡੇ ਨੇ ਪੁਲਸ ਨੂੰ ਘੜੀ ਵਾਪਸ ਕਰਨ ਲਈ ਸਮਾਰਟ ਪੁਲਸ ਸਟੇਸ਼ਨ 'ਤੇ ਉਪਲਬਧ ਗੁਆਚੀਆਂ ਅਤੇ ਲੱਭੀਆਂ ਸੇਵਾਵਾਂ ਦੀ ਵਰਤੋਂ ਕੀਤੀ। ਇਹ ਇੱਕ ਅਜਿਹੀ ਸਹੂਲਤ ਹੈ ਜਿਸ ਰਾਹੀਂ ਮਾਲਕ ਆਪਣੀ ਗੁਆਚੀ ਜਾਇਦਾਦ ਨੂੰ ਮੁੜ ਪ੍ਰਾਪਤ ਕਰ ਸਕਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News