ਪਾਕਿ ਵਿੱਤ ਮੰਤਰੀ ਡਾਰ ਦਾ ਐਲਾਨ-ਪਾਕਿਸਤਾਨ ਨੂੰ UAE ਤੋਂ ਇਕ ਅਰਬ ਡਾਲਰ ਦੀ ਮਦਦ ਦੀ ਮਿਲੀ ਮਨਜ਼ੂਰੀ
Saturday, Apr 15, 2023 - 05:28 PM (IST)
ਇਸਲਾਮਾਬਾਦ—ਵਿੱਤੀ ਸੰਕਟ 'ਚ ਘਿਰੇ ਪਾਕਿਸਤਾਨ ਦੇ ਵਿੱਤ ਮੰਤਰੀ ਇਸਹਾਕ ਡਾਰ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਨੇ ਇਕ ਅਰਬ ਡਾਲਰ ਦੇ ਵਿੱਤ ਪੋਸ਼ਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਕਾਰਨ ਪਾਕਿਸਤਾਨ ਨੂੰ ਅੰਤਰਰਾਸ਼ਟਰੀ ਮੁਦਰਾ ਫੰਡ (ਆਈ.ਐੱਮ.ਐੱਫ) ਤੋਂ ਰਾਹਤ ਪੈਕੇਜ ਦੀ ਕਿਸ਼ਤ ਮਿਲਣ ਦੀ ਸੰਭਾਵਨਾ ਵਧ ਗਈ ਹੈ। ਪਾਕਿਸਤਾਨ ਨੂੰ ਆਈ.ਐੱਮ.ਐੱਫ ਤੋਂ 1.1 ਬਿਲੀਅਨ ਡਾਲਰ ਦੀ ਵਿੱਤੀ ਸਹਾਇਤਾ ਦੀ ਉਡੀਕ ਹੈ। ਇਹ ਕਿਸ਼ਤ 2019 'ਚ ਪਾਕਿਸਤਾਨ ਲਈ ਮੁਦਰਾ ਫੰਡ ਦੁਆਰਾ ਮਨਜ਼ੂਰ 6.5 ਅਰਬ ਡਾਲਰ ਦੇ ਰਾਹਤ ਪੈਕੇਜ ਦਾ ਹਿੱਸਾ ਹੈ।
ਇਹ ਵੀ ਪੜ੍ਹੋ- ਯਾਤਰੀ ਵਾਹਨਾਂ ਦੀ ਵਿਕਰੀ ਮਾਰਚ ’ਚ 4.7 ਫੀਸਦੀ ਵਧ ਕੇ 2,92,030 ਇਕਾਈ ’ਤੇ
ਉਨ੍ਹਾਂ ਨੇ ਅੱਗੇ ਕਿਹਾ ਕਿ ਯੂ.ਏ.ਈ. ਨੇ ਆਈ.ਐੱਮ.ਐੱਫ ਤੋਂ ਇੱਕ ਅਰਬ ਡਾਲਰ ਦੀ ਵਿੱਤੀ ਸਹਾਇਤਾ ਲਈ ਆਪਣੀ ਵਚਨਬੱਧਤਾ ਦੀ ਪੁਸ਼ਟੀ ਕੀਤੀ ਹੈ। ਵਿੱਤ ਮੰਤਰੀ ਨੇ ਟਵਿੱਟਰ 'ਤੇ ਲਿਖਿਆ, "ਯੂ.ਏ.ਈ. ਦੇ ਅਧਿਕਾਰੀਆਂ ਨੇ ਆਈ.ਐੱਮ.ਐੱਫ ਨੂੰ ਸੂਚਿਤ ਕੀਤਾ ਹੈ ਕਿ ਉਹ ਪਾਕਿਸਤਾਨ ਨੂੰ ਇਕ ਅਰਬ ਡਾਲਰ ਦੀ ਦੋ-ਪੱਖੀ ਸਹਿਯੋਗ ਦੇਣ ਜਾ ਰਿਹਾ ਹੈ। ਡਾਰ ਨੇ ਕਿਹਾ ਕਿ ਹੁਣ ਸਟੇਟ ਬੈਂਕ ਆਫ ਪਾਕਿਸਤਾਨ (ਐੱਸ. ਬੀ. ਪੀ.) ਨੇ ਯੂ.ਏ.ਈ. ਦੇ ਅਧਿਕਾਰੀਆਂ ਤੋਂ ਇਸ ਡਿਪਾਜ਼ਿਟ ਨੂੰ ਆਪਣੇ ਕੋਲ ਵਾਪਸ ਲਿਆਉਣ ਲਈ ਜ਼ਰੂਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਪਾਕਿਸਤਾਨ 'ਚ ਮਹਿੰਗਾਈ ਨੇ ਤੋੜਿਆ ਰਿਕਾਰਡ, 450 ਰੁਪਏ ਦਰਜਨ ਹੋਏ ਕੇਲੇ, ਗੰਢਿਆਂ ਨੇ ਵੀ ਕਢਾਏ ਹੰਝੂ
ਉਨ੍ਹਾਂ ਨੇ ਇੱਕ ਹੋਰ ਟਵੀਟ 'ਚ ਕਿਹਾ ਕਿ ਐੱਸ.ਬੀ.ਪੀ ਨੂੰ ਤੀਜੀ ਅਤੇ ਆਖ਼ਰੀ ਕਿਸ਼ਤ ਵਜੋਂ ਉਦਯੋਗਿਕ ਅਤੇ ਵਪਾਰਕ ਬੈਂਕ ਆਫ ਚਾਈਨਾ (ਆਈ.ਸੀ.ਬੀ.ਸੀ.) ਤੋਂ 30 ਕਰੋੜ ਡਾਲਰ ਦਾ ਭੁਗਤਾਨ ਵੀ ਪ੍ਰਾਪਤ ਹੋਣ ਜਾ ਰਿਹਾ ਹੈ। ਇਹ ਚੀਨ ਤੋਂ ਮਿਲਣ ਵਾਲੇ 1.3 ਅਰਬ ਡਾਲਰ ਦਾ ਕਰਜ਼ ਦਾ ਹਿੱਸਾ ਹੈ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।