88 ਭਾਰਤੀ ਨਰਸਾਂ ਦਾ ਪਹਿਲਾ ਸਮੂਹ ਪਹੁੰਚਿਆ ਯੂ.ਏ.ਈ.

Sunday, May 10, 2020 - 01:11 PM (IST)

ਦੁਬਈ (ਭਾਸ਼ਾ): ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਵਿਚ ਕੋਵਿਡ-19 ਇਨਫੈਕਸਨ ਦੇ ਮਾਮਲਿਆਂ ਵਿਚ ਵਾਧਾ ਹੋਣ ਕਾਰਨ ਦੇਸ਼ ਦੇ ਸਿਹਤ ਕਰਮੀਆਂ ਦੀ ਮਦਦ ਲਈ ਭਾਰਤ ਤੋਂ 88 ਨਰਸਾਂ ਦਾ ਪਹਿਲਾ ਸਮੂਹ ਇੱਥੇ ਪਹੁੰਚਿਆ। ਮੀਡੀਆ ਰਿਪੋਰਟਾਂ ਮੁਤਾਬਕ ਖਾੜੀ ਦੇਸ਼ ਵਿਚ ਕੋਰੋਨਾਵਾਇਰਸ ਦੇ ਮਾਮਲਿਆਂ ਦੀ ਗਿਣਤੀ 17 ਹਜ਼ਾਰ ਦੇ ਪਾਰ ਹੋ ਗਈ ਹੈ। ਸਿਹਤ ਅਤੇ ਰੋਕਥਾਮ ਮੰਤਰਾਲੇ ਨੇ ਕਿਹਾ ਕਿ ਯੂ.ਏ.ਈ. ਵਿਚ ਸ਼ਨੀਵਾਰ ਨੂੰ ਇਸ ਮਹਾਮਾਰੀ ਦੇ 624 ਨਵੇਂ ਮਾਮਲੇ ਸਾਹਮਣੇ ਆਏ, ਜਿਸ ਨਾਲ ਮਾਮਲਿਆਂ ਦੀ ਕੁੱਲ ਗਿਣਤੀ ਵੱਧ ਕੇ 17,417 ਹੋ ਗਈ ਹੈ। ਉਸੇ ਦਿਨ ਵਾਇਰਸ ਕਾਰਨ 11 ਲੋਕਾਂ ਦੀ ਮੌਤ ਦੇ ਬਾਅਦ ਮ੍ਰਿਤਕਾਂ ਦੀ ਗਿਣਤੀ 185 ਹੋ ਗਈ। 

PunjabKesari

ਖਲੀਜ਼ ਟਾਈਮਜ਼ ਦੀ ਖਬਰ ਦੇ ਮੁਤਾਬਕ ਇਹ ਨਰਸਾਂ ਕੇਰਲ, ਕਰਨਾਟਕ ਅਤੇ ਮਹਾਰਾਸ਼ਟਰ ਵਿਚ ਐਸਟਰ ਡੀ.ਐੱਮ. ਹੇਲਥਕੇਅਰ ਹਸਪਤਾਲਾਂ ਤੋਂ ਹਨ। ਇਹਨਾਂ ਨਰਸਾਂ ਨੂੰ 14 ਦਿਨ ਤੱਕ ਵੱਖਰੇ ਰੱਖੇ ਜਾਣ ਦੇ ਬਾਅਦ ਲੋੜ ਮੁਤਾਬਕ ਵਿਭਿੰਨ ਹਸਪਤਾਲਾਂ ਵਿਚ ਭੇਜਿਆ ਜਾਵੇਗਾ। ਨਰਸਾਂ ਦਾ ਇਹ ਸਮੂਹ ਸ਼ਨੀਵਾਰ ਨੂੰ ਇਕ ਵਿਸ਼ੇਸ਼ ਉਡਾਣ ਜ਼ਰੀਏ ਦੁਬਾਈ ਹਵਾਈ ਅੱਡੇ ਪਹੁੰਚਿਆ। ਯੂ.ਏ.ਈ. ਵਿਚ ਭਾਰਤੀ ਰਾਜਦੂਤ ਪਵਨ ਕਪੂਰ ਨੇ ਕਿਹਾ ਕਿ ਇਸ ਨਾਲ ਦੋਹਾਂ ਦੇਸ਼ਾਂ ਵਿਚਾਲੇ ਲੰਬੇ ਸਮੇਂ ਤੋਂ ਚੱਲੀ ਆ ਰਹੀ ਦੋਸਤੀ ਹੋਰ ਮਜ਼ਬੂਤ ਹੋਵੇਗੀ। 

PunjabKesari

ਪੜ੍ਹੋ ਇਹ ਅਹਿਮ ਖਬਰ- ਹਾਂਗਕਾਂਗ 'ਚ 3 ਦਵਾਈਆਂ ਦੇ ਮਿਸ਼ਰਣ ਨਾਲ ਜਲਦੀ ਠੀਕ ਹੋਏ ਕੋਰੋਨਾ ਮਰੀਜ਼

ਉਹਨਾਂ ਨੇ ਕਿਹਾ,''ਭਾਰਤ ਅਤੇ ਯੂ.ਏ.ਈ. ਦਿਖਾ ਰਹੇ ਹਨ ਕਿ ਕਿਵੇਂ ਇਕ ਰਣਨੀਤਕ ਹਿੱਸੇਦਾਰੀ ਨੂੰ ਇਸ ਮਹਾਮਾਰੀ ਨਾਲ ਨਜਿੱਠਣ ਲਈ ਇਕ ਮਜ਼ਬੂਤ ਸਹਿਯੋਗ ਵਿਚ ਬਦਲਿਆ ਜਾ ਸਕਦਾ ਹੈ। ਲੋੜ ਸਮੇਂ ਦੋਸਤ ਦੀ ਮਦਦ ਕਰਨਾ ਦੋਹਾਂ ਦੇਸ਼ਾਂ ਦੇ ਵਿਚ ਸਹਿਯੋਗ ਦਾ ਉਦੇਸ਼ ਹੈ।'' ਦੁਬਈ ਸਿਹਤ ਅਥਾਰਿਟੀ ਦੇ ਡਾਇਰੈਕਟਰ ਜਨਰਲ ਹੁਮੈਦ ਅਲ ਕੁਤਾਮੀ ਨੇ ਕਿਹਾ,''ਇਹ ਪਹਿਲ ਦੋਹਾਂ ਦੇਸ਼ਾਂ ਵੱਲੋਂ ਸਾਂਝੇ ਕੀਤੇ ਗਏ ਸੰਬੰਧਾਂ ਦੀ ਪਛਾਣ ਹੈ ਅਤੇ ਇਹ ਸਰਕਾਰ ਅਤੇ ਨਿੱਜੀ ਸਿਹਤ ਖੇਤਰ ਦੇ ਵਿਚ ਕਰੀਬੀ ਸਹਿਯੋਗ ਨੂੰ ਦਿਖਾਉਂਦਾ ਹੈ।'' ਡੂੰਘੀ ਮੈਡੀਕਲ ਈਕਾਈ ਵਿਚ ਕੰਮ ਕਰਨ ਵਿਚ ਮਾਹਰ ਇਹਨਾਂ ਭਾਰਤੀ ਨਰਸਾਂ ਨੇ ਕਿਹਾ ਕਿ ਉਹ ਇਸ ਪਹਿਲਾ ਦਾ ਹਿੱਸਾ ਬਣ ਕੇ ਬਹੁਤ ਖੁਸ਼ ਹਨ।


Vandana

Content Editor

Related News