ਊਰਜਾ ਉਤਪਾਦਨ ਨੂੰ ਵਧਾਉਣ ਦੇ ਸੰਕਲਪ ਨਾਲ UAE ਦਾ ਸਾਲਾਨਾ ਤੇਲ ਤੇ ਗੈਸ ਸੰਮੇਲਨ ਸ਼ੁਰੂ
Monday, Nov 04, 2024 - 02:57 PM (IST)
ਅਬੂਧਾਬੀ (ਏਜੰਸੀ)- ਸੰਯੁਕਤ ਅਰਬ ਅਮੀਰਾਤ (UAE) ਨੇ ਊਰਜਾ ਉਤਪਾਦਨ ਨੂੰ ਵਧਾਉਣ ਦੇ ਸੰਕਲਪ ਨਾਲ ਸੋਮਵਾਰ ਨੂੰ ਆਪਣਾ ਸਾਲਾਨਾ ਤੇਲ ਅਤੇ ਗੈਸ ਸੰਮੇਲਨ ਸ਼ੁਰੂ ਕੀਤਾ। ਯੂ.ਏ.ਈ. ਨੇ ਪਿਛਲੇ ਸਾਲ ਸੰਯੁਕਤ ਰਾਸ਼ਟਰ COP8 ਜਲਵਾਯੂ ਵਾਰਤਾ ਦੀ ਮੇਜ਼ਬਾਨੀ ਕਰਨ ਤੋਂ ਬਾਅਦ, ਹੁਣ ਇੱਥੇ ਆਬੂਧਾਬੀ 'ਅੰਤਰਰਾਸ਼ਟਰੀ ਪੈਟਰੋਲੀਅਮ ਪ੍ਰਦਰਸ਼ਨੀ ਅਤੇ ਸੰਮੇਲਨ' ਦਾ ਆਯੋਜਨ ਕੀਤਾ ਹੈ। ਹਾਲਾਂਕਿ ਉਕਤ ਸੰਮੇਲਨ ਵਿੱਚ ਪਹਿਲੀ ਵਾਰ ਇਸ ਸਬੰਧੀ ਅਹਿਮ ਸੰਕਲਪ ਲਿਆ ਗਿਆ।
ਇਹ ਵੀ ਪੜ੍ਹੋ: ਸਪੇਸ ਸਟੇਸ਼ਨ 'ਤੇ 6 ਮਹੀਨੇ ਬਿਤਾਉਣ ਤੋਂ ਬਾਅਦ ਧਰਤੀ 'ਤੇ ਸੁਰੱਖਿਅਤ ਪਰਤੇ ਚੀਨ ਦੇ 3 ਪੁਲਾੜ ਯਾਤਰੀ
ਇਸ ਸਾਲ ਕੱਚੇ ਤੇਲ ਦੀਆਂ ਕੀਮਤਾਂ 'ਚ ਗਿਰਾਵਟ ਆਈ ਹੈ। ਬੈਂਚਮਾਰਕ ਬ੍ਰੈਂਟ ਕਰੂਡ ਸੋਮਵਾਰ ਨੂੰ ਲਗਭਗ 74 ਡਾਲਰ ਪ੍ਰਤੀ ਬੈਰਲ ਦੇ ਨੇੜੇ ਕਾਰੋਬਾਰ ਕਰ ਰਿਹਾ ਸੀ, ਕਿਉਂਕਿ ਹਾਲ ਹੀ ਦੇ ਦਿਨਾਂ ਵਿੱਚ ਪੱਛਮੀ ਏਸ਼ੀਆ ਵਿੱਚ ਜਾਰੀ ਜੰਗਾਂ ਦੇ ਖੇਤਰੀ ਸੰਘਰਸ਼ ਵਿੱਚ ਬਦਲਣ ਦੀਆਂ ਚਿੰਤਾਵਾਂ ਘੱਟ ਹੋਣ ਤੋਂ ਬਾਅਦ ਕੀਮਤਾਂ ਵਿਚ ਗਿਰਾਵਟ ਆਈ ਹੈ। ਹਾਲਾਂਕਿ ਚੀਨ ਵਿਚ ਆਰਥਿਕ ਵਿਕਾਸ ਵਿਚ ਮੰਦੀ ਅਤੇ ਬਾਜ਼ਾਰ ਵਿੱਚ ਲੋੜੀਂਦੀ ਸਪਲਾਈ ਕਾਰਨ ਕੀਮਤਾਂ ਡਿੱਗ ਰਹੀਆਂ ਹਨ।
ਇਹ ਵੀ ਪੜ੍ਹੋ: ਪਾਕਿਸਤਾਨ ਦੇ ਇਸ ਸ਼ਹਿਰ ਦੀ ਹਵਾ ਹੋਈ ਗੰਦਲੀ, 1900 ਤੱਕ ਪਹੁੰਚਿਆ AQI, ਭਾਰਤ ਸਿਰ ਮੜ੍ਹਿਆ ਦੋਸ਼
ਇਸ ਦੌਰਾਨ, ਯੂ.ਏ.ਈ. ਦੇ ਅਧਿਕਾਰੀ ਅਮਰੀਕੀ ਚੋਣਾਂ ਅਤੇ ਯੂਕ੍ਰੇਨ ਦੇ ਵਿਰੁੱਧ ਯੁੱਧ ਦੇ ਬਾਵਜੂਦ ਰੂਸ ਨਾਲ ਨੇੜਲੇ ਸਬੰਧਾਂ ਨੂੰ ਬਣਾਈ ਰੱਖਣ ਨਾਲ ਜੁੜੇ ਸਵਾਲਾਂ ਤੋਂ ਬਚਦੇ ਦਿਖਾਈ ਦਿੱਤੇ। ਸਰਕਾਰੀ ਆਬੂਧਾਬੀ ਨੈਸ਼ਨਲ ਆਇਲ ਕੰਪਨੀ ਦੇ ਮੁਖੀ ਸੁਲਤਾਨ ਅਲ-ਜਾਬਰ ਨੇ ਕਿਹਾ, "ਅਸੀਂ UAE ਵਿੱਚ ਹਮੇਸ਼ਾ ਧਰੁਵੀਕਰਨ ਦੀ ਬਜਾਏ ਸਾਂਝੇਦਾਰੀ, ਵੰਡ ਦੀ ਬਜਾਏ ਗੱਲਬਾਤ ਅਤੇ ਉਕਸਾਵੇ ਦੀ ਬਜਾਅ ਸ਼ਾਂਤੀ' ਦੀ ਚੋਣ ਕਰਾਂਗੇ।" ਜਾਬਰ ਨੇ ਦੁਬਈ ਵਿੱਚ COP28 ਵਾਰਤਾ ਦੀ ਅਗਵਾਈ ਵੀ ਕੀਤੀ ਸੀ।
ਇਹ ਵੀ ਪੜ੍ਹੋ: ਬਰੈਂਪਟਨ 'ਚ ਹਿੰਦੂ ਮੰਦਰ 'ਤੇ ਹੋਏ ਹਮਲੇ 'ਤੇ PM ਟਰੂਡੋ ਦਾ ਬਿਆਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8