NRI ਕਾਰੋਬਾਰੀ ਦੀ ਦਰਿਆਦਿਲੀ, UAE ਦੀ ਜੇਲ੍ਹ 'ਚ ਬੰਦ ਭਾਰਤੀ ਨੂੰ 1 ਕਰੋੜ ਰੁਪਏ ਦੇ ਕੇ ਕਰਾਇਆ ਰਿਹਾਅ

06/06/2022 1:02:56 PM

ਇੰਟਰਨੈਸ਼ਨਲ ਡੈਸਕ— ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) 'ਚ 2012 'ਚ ਇਕ ਸੜਕ ਹਾਦਸੇ 'ਚ ਇਕ ਸੂਡਾਨੀ ਲੜਕੇ ਦੀ ਹੱਤਿਆ ਦੇ ਦੋਸ਼ੀ ਭਾਰਤੀ ਨੂੰ ਪ੍ਰਵਾਸੀ ਕਾਰੋਬਾਰੀ ਐੱਮ.ਏ. ਯੂਸਫ ਅਲੀ ਨੇ 1 ਕਰੋੜ ਰੁਪਏ ਦਾ ਮੁਆਵਜ਼ਾ ਦੇ ਕੇ ਜੇਲ੍ਹ 'ਚੋਂ ਰਿਹਾਅ ਕਰਾਇਆ ਹੈ। ਕੇਰਲ ਦੇ ਰਹਿਣ ਵਾਲੇ ਬੇਕਸ ਕ੍ਰਿਸ਼ਣਨ (45) ਨੇ ਸਤੰਬਰ 2012 ਵਿੱਚ ਲਾਪਰਵਾਹੀ ਨਾਲ ਗੱਡੀ ਚਲਾਉਂਦੇ ਹੋਏ ਬੱਚਿਆਂ ਦੇ ਇੱਕ ਸਮੂਹ ਨੂੰ ਟੱਕਰ ਮਾਰ ਦਿੱਤੀ ਸੀ। ਕ੍ਰਿਸ਼ਣਨ ਨੂੰ ਯੂ.ਏ.ਈ. ਦੀ ਸੁਪਰੀਮ ਕੋਰਟ ਨੇ ਸੂਡਾਨੀ ਲੜਕੇ ਦੀ ਹੱਤਿਆ ਦਾ ਦੋਸ਼ੀ ਪਾਏ ਜਾਣ ਤੋਂ ਬਾਅਦ ਮੌਤ ਦੀ ਸਜ਼ਾ ਸੁਣਾਈ ਸੀ। ਉਦੋਂ ਤੋਂ ਹੀ ਕ੍ਰਿਸ਼ਣਨ ਦਾ ਪਰਿਵਾਰ ਅਤੇ ਦੋਸਤ ਉਸ ਨੂੰ ਰਿਹਾਅ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਸਨ ਪਰ ਉਹ ਅਜਿਹਾ ਨਹੀਂ ਕਰ ਸਕੇ, ਕਿਉਂਕਿ ਪੀੜਤ ਪਰਿਵਾਰ ਆਪਣੇ ਦੇਸ਼ ਸੂਡਾਨ ਪਰਤ ਚੁੱਕਾ ਹੈ, ਜਿਸ ਕਾਰਨ ਉਹ ਉਨ੍ਹਾਂ ਨੂੰ ਮੁਆਫ਼ੀ ਦੇਣ ਲਈ ਮਨਾ ਨਹੀਂ ਸਕੇ। 

ਇਹ ਵੀ ਪੜ੍ਹੋ: ਬ੍ਰਿਟੇਨ ਨੇ ਪੁਤਿਨ ਦੀ ਚਿਤਾਵਨੀ ਨੂੰ ਕੀਤਾ ਨਜ਼ਰਅੰਦਾਜ਼, ਯੂਕ੍ਰੇਨ ਨੂੰ ਕਰੇਗਾ ਤੋਪਾਂ ਦੀ ਸਪਲਾਈ

ਇਸ ਤੋਂ ਬਾਅਦ ਕ੍ਰਿਸ਼ਣਨ ਦੇ ਪਰਿਵਾਰ ਨੇ ਲੂਲੂ ਗਰੁੱਪ ਦੇ ਚੇਅਰਮੈਨ ਯੂਸਫ ਅਲੀ ਨਾਲ ਸੰਪਰਕ ਕੀਤਾ, ਜਿਨ੍ਹਾਂ ਨੇ ਮਾਮਲੇ ਬਾਰੇ ਸਾਰੀ ਜਾਣਕਾਰੀ ਹਾਸਲ ਕੀਤੀ ਅਤੇ ਸਾਰੀਆਂ ਧਿਰਾਂ ਨਾਲ ਗੱਲਬਾਤ ਕੀਤੀ। ਲੂਲੂ ਗਰੁੱਪ ਨੇ ਇੱਕ ਬਿਆਨ ਵਿੱਚ ਕਿਹਾ ਕਿ ਪੀੜਤ ਪਰਿਵਾਰ ਜਨਵਰੀ 2021 ਵਿੱਚ ਕ੍ਰਿਸ਼ਣਨ ਨੂੰ ਮੁਆਫ਼ ਕਰਨ ਲਈ ਸਹਿਮਤ ਹੋ ਗਿਆ। ਇਸ ਤੋਂ ਬਾਅਦ ਯੂਸਫ ਅਲੀ ਨੇ ਕ੍ਰਿਸ਼ਣਨ ਦੀ ਰਿਹਾਈ ਲਈ ਅਦਾਲਤ ਵਿੱਚ 5 ਲੱਖ ਦਿਰਹਮ (ਕਰੀਬ 1 ਕਰੋੜ ਰੁਪਏ) ਦਾ ਮੁਆਵਜ਼ਾ ਅਦਾ ਕੀਤਾ। ਇਕ ਬਿਆਨ ਵਿਚ ਕ੍ਰਿਸ਼ਣਨ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਇਹ ਮੇਰੇ ਲਈ ਪੁਨਰਜਨਮ ਹੈ, ਕਿਉਂਕਿ ਮੈਂ ਬਾਹਰੀ ਦੁਨੀਆ ਨੂੰ ਦੇਖਣ ਅਤੇ ਆਜ਼ਾਦ ਜੀਵਨ ਜਿਉਣ ਦੀ ਸਾਰੀਆਂ ਉਮੀਦਾਂ ਛੱਡ ਦਿੱਤੀਆਂ ਸਨ। ਹੁਣ ਮੇਰੀ ਇੱਕੋ ਇੱਕ ਇੱਛਾ ਹੈ ਆਪਣੇ ਪਰਿਵਾਰ ਨੂੰ ਮਿਲਣ ਜਾਣ ਤੋਂ ਪਹਿਲਾਂ ਯੂਸਫ਼ ਅਲੀ ਨਾਲ ਮੁਲਾਕਾਤ ਕਰਨ ਦੀ। ਯੂਸਫ ਅਲੀ ਨੇ ਕ੍ਰਿਸ਼ਣਨ ਦੀ ਰਿਹਾਈ ਲਈ ਇਸ਼ਵਰ ਅਤੇ ਸੰਯੁਕਤ ਅਰਬ ਅਮੀਰਾਤ ਦੇ ਦੂਰਦਰਸ਼ੀ ਸ਼ਾਸਕਾਂ ਦੀ ਉਦਾਰਤਾ ਲਈ ਧੰਨਵਾਦ ਕੀਤਾ। ਉਨ੍ਹਾਂ ਨੇ ਕ੍ਰਿਸ਼ਣਨ ਦੀ ਖੁਸ਼ਹਾਲ ਅਤੇ ਸ਼ਾਂਤੀਪੂਰਨ ਜ਼ਿੰਦਗੀ ਦੀ ਕਾਮਨਾ ਕੀਤੀ।

ਇਹ ਵੀ ਪੜ੍ਹੋ: BJP ਨੇਤਾ ਨੇ ਪੈਗੰਬਰ ਮੁਹੰਮਦ ਖ਼ਿਲਾਫ਼ ਕੀਤੀਆਂ ਵਿਵਾਦਿਤ ਟਿੱਪਣੀਆਂ, ਸਾਊਦੀ ਅਰਬ ਸਮੇਤ ਇਨ੍ਹਾਂ ਦੇਸ਼ਾਂ ਨੇ ਕੀਤੀ ਨਿੰਦਾ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੂੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News