UAE ''ਚ ਭਾਰਤੀ ਰਾਜਦੂਤ ਨਵਦੀਪ ਸਿੰਘ ਸੂਰੀ ਸਨਮਾਨਿਤ

Thursday, Sep 12, 2019 - 02:04 PM (IST)

UAE ''ਚ ਭਾਰਤੀ ਰਾਜਦੂਤ ਨਵਦੀਪ ਸਿੰਘ ਸੂਰੀ ਸਨਮਾਨਿਤ

ਦੁਬਈ (ਭਾਸ਼ਾ)— ਸੰਯੁਕਤ ਅਰਬ ਅਮੀਰਾਤ (UAE) ਨੇ ਆਪਣੇ ਸਰਵ ਉੱਚ ਨਾਗਰਿਕ ਸਨਮਾਨ 'ਆਰਡਰ ਆਫ ਜਾਏਦ' ਨਾਲ ਭਾਰਤੀ ਰਾਜਦੂਤ ਨਵਦੀਪ ਸਿੰਘ ਸੂਰੀ ਨੂੰ ਸਨਮਾਨਿਤ ਕੀਤਾ। ਯੂ.ਏ.ਈ. ਦੇ ਵਿਦੇਸ਼ ਅਤੇ ਅੰਤਰਰਾਸ਼ਟਰੀ ਮਾਮਲਿਆਂ ਦੇ ਮੰਤਰੀ ਐੱਚ.ਐੱਚ. ਸ਼ੇਖ ਅਬਦੁੱਲਾ ਬਿਨ ਜਾਏਦ ਅਲ ਨਾਹੀਆਨ ਨੇ ਸੋਮਵਾਰ ਨੂੰ ਸੂਰੀ ਨੂੰ ਇਹ ਸਨਮਾਨ ਪ੍ਰਦਾਨ ਕੀਤਾ।

ਭਾਰਤੀ ਰਾਜਦੂਤ ਨਵਦੀਪ ਸਿੰਘ ਸੂਰੀ ਇਸੇ ਮਹੀਨੇ ਰਿਟਾਇਰ ਹੋ ਰਹੇ ਹਨ। ਉਨ੍ਹਾਂ ਨੂੰ ਇਹ ਸਨਮਾਨ ਦੋਹਾਂ ਦੇਸ਼ਾਂ ਵਿਚਾਲੇ ਸੰਬੰਧਾਂ ਨੂੰ ਮਜ਼ਬੂਤੀ ਪ੍ਰਦਾਨ ਕਰਨ ਲਈ ਦਿੱਤਾ ਗਿਆ। ਸਨਮਾਨਿਤ ਹੋਣ ਮਗਰੋਂ ਸੂਰੀ ਨੇ ਕਿਹਾ ਕਿ ਮੈਨੂੰ ਵਿਦੇਸ਼ ਮੰਤਰੀ ਸ਼ੇਖ ਅਬਦੁੱਲਾ ਬਿਨ ਜਾਏਦ ਅਲ ਨਾਹੀਆਨ ਨੇ ਬੁਲਾ ਕੇ ਇਕ ਸਰਪ੍ਰਾਈਜ਼ ਦਿੱਤਾ। 

 

ਉਨ੍ਹਾਂ ਨੇ ਮੈਨੂੰ ਕਿਹਾ ਕਿ ਰਾਸ਼ਟਰਪਤੀ ਸ਼ੇਖ ਖਲੀਫਾ ਬਿਨ ਜਾਏਦ ਅਲ ਨਾਹੀਆਨ ਨੇ ਉਨ੍ਹਾਂ ਨੂੰ ਇਹ ਵਿਸ਼ੇਸ਼ ਸਨਮਾਨ ਦੇਣ ਦਾ ਫੈਸਲਾ ਲਿਆ ਹੈ। ਦੂਤਘਰ ਦੀ ਸਾਡੀ ਟੀਮ ਅਤੇ ਯੂ.ਏ.ਈ. ਵਿਚ ਰਹਿੰਦੇ ਭਾਰਤੀ ਭਾਈਚਾਰੇ ਦੇ ਸ਼ਾਨਦਾਰ ਕੰਮਾਂ ਕਾਰਨ ਇਹ ਸਨਮਾਨ ਪਾ ਕੇ ਮੈਨੂੰ ਬਹੁਤ ਮਾਣ ਹੈ।


author

Vandana

Content Editor

Related News