ਚੀਨ ਨੇ ਸ਼ਿਨਜਿਯਾਂਗ ਦੇ ਜਾਲਮ ਪ੍ਰਸ਼ਾਸਕ ਵਾਂਗ ਝੁਨਝੇਂਗ ਨੂੰ ਬਣਾਇਆ ਤਿਬੱਤ ਦਾ ਸਕੱਤਰ

Wednesday, Oct 20, 2021 - 01:13 PM (IST)

ਚੀਨ ਨੇ ਸ਼ਿਨਜਿਯਾਂਗ ਦੇ ਜਾਲਮ ਪ੍ਰਸ਼ਾਸਕ ਵਾਂਗ ਝੁਨਝੇਂਗ ਨੂੰ ਬਣਾਇਆ ਤਿਬੱਤ ਦਾ ਸਕੱਤਰ

ਬੀਜਿੰਗ: ਚੀਨ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ ਨੇ ਸ਼ਿਨਜਿਯਾਂਗ ਦੇ ਕਰੂਰ ਪ੍ਰਸ਼ਾਸਕ ਵਾਂਗ ਜੁਨਝੇਂਗ ਨੂੰ ਪਾਰਟੀ ਦੀ ਤਿੱਬਤ ਇਕਾਈ ਦਾ ਪ੍ਰਮੁੱਖ ਨਿਯੁਕਤ ਕੀਤਾ ਬੈ। ਸ਼ਿਨਜਿਯਾਂਗ ’ਚ ਉਈਗਰ ਮੁਸਲਮਾਨਾਂ ਦੇ ਮਨੁੱਖੀ ਅਧਿਕਾਰ ਉਲੰਘਣ ’ਚ ਕਥਿਤ ਭੂਮਿਕਾ ਦੇ ਚੱਲਦੇ ਅਮਰੀਕਾ, ਬ੍ਰਿਟੇਨ,ਯੂਰੋਪ ਸੰਘ ਅਤੇ ਕੈਨੇਡਾ ਨੇ ਉਨ੍ਹਾਂ ’ਤੇ ਪਾਬੰਦੀ ਲਗਾਈ ਸੀ। ਸਮਾਚਾਰ ਏਜੰਸੀ ਸ਼ਿਨੂਆ ਦੇ ਮੁਤਾਬਕ ਜੁਨਝੇਂਗ ਨੂੰ ਝੀਨ ਦੀ ਕਮਿਊਨਿਸਟ ਪਾਰਟੀ (ਸੀ.ਪੀ.ਸੀ) ਦੀ ਤਿੱਬਤ ਖੁਦਮੁਖਤਿਆਰ ਖ਼ੇਤਰੀ ਕਮੇਟੀ ਦੇ ਸਕੱਤਰ ਦੇ ਰੂਪ ’ਚ ਨਿਯੁਕਤ ਕੀਤਾ ਗਿਆ ਹੈ।

ਉਹ ਯੂ.ਯਿੰਗਜੀ ਦੀ ਜਗ੍ਹਾ ਲੈਣਗੇ। ਹਾਂਕਾਂਗ ਤੋਂ ਪ੍ਰਕਾਸ਼ਿਤ ਹੋਣ ਵਾਲੇ ਸਾਊਥ ਚਾਈਨਾ ਮਾਰਿਨੰਗ ਪੋਸਟ ਦੇ ਮੁਤਾਬਕ ਜੁਨਝੇਂਗ ’ਤੇ ਮਾਰਚ ’ਚ ਉਸ ਸਮੇਂ ਪਾਬੰਦੀ ਲਗਾਈ ਗਈ ਸੀ, ਜਦੋਂ ਉਹ ਸ਼ਿਨਜਿਯਾਂਗ ਪ੍ਰਾਂਤ ’ਚ ਪਾਰਟੀ ਦੇ ਉਪ ਸਕੱਤਰ ਅਤੇ ਸੁਰੱਖਿਆ ਪ੍ਰਮੁੱਖ ਸਨ। ਜੁਨਝੇਂਗ ਦੀ ਤਰੱਕੀ ਦਿਖਾਉਂਦੀ ਹੈ ਕਿ ਸ਼ਿਨਜਿਯਾਂਗ ਪ੍ਰਾਂਤ ’ਚ ਆਪਣੀ ਨੀਤੀਆਂ ਨੂੰ ਲੈ ਕੇ ਚੀਨ ਪੱਛਮੀ ਦੀਆਂ ਆਲੋਚਨਾਵਾਂ ਅਤੇ ਪਾਬੰਦੀ ਦੀ ਕੋਈ ਪਰਵਾਹ ਨਹੀਂ ਕਰਦਾ। ਚੀਨ ’ਤੇ ਸ਼ਿਨਜਿਯਾਂਗ ਪ੍ਰਾਂਤ ’ਚ ਉਈਗਰ ਮੁਸਲਮਾਨਾਂ ’ਤੇ ਅੱਤਿਆਚਾਰ ਕਰਨ ਦੇ ਦੋਸ਼ ਲਗਾਉਂਦੇ ਰਹੇ ਅਤੇ ਅਮਰੀਕਾ ਅਤੇ ਉਸ ਦੇ ਸਹਿਯੋਗੀ ਦੇਸ਼ ਇਸ ਮੁੱਦੇ ’ਤੇ ਬੀਜਿੰਗ ਦੀ ਲਗਾਤਾਰ ਆਲੋਚਨਾ ਕਰਦੇ ਰਹੇ ਹਨ। 


author

Shyna

Content Editor

Related News