ਤੁਰਕੀ ਵਿਚ ਬਰਫ ਦੇ ਤੋਦੇ ਡਿੱਗਣ ਕਾਰਨ 2 ਫੌਜੀਆਂ ਦੀ ਮੌਤ
Sunday, Jan 21, 2018 - 09:13 PM (IST)

ਅਕਾਰਾ (ਰਾਇਟਰ)- ਤੁਰਕੀ ਦੇ ਦੱਖਣੀ-ਪੂਰਬੀ ਬਿਤਲਿਸ ਸੂਬੇ ਵਿਚ ਫੌਜੀ ਮੁਹਿੰਮ ਦੌਰਾਨ ਬਰਫ ਦੇ ਤੋਦੇ ਡਿੱਗਣ ਕਾਰਨ ਦੋ ਫੌਜੀਆਂ ਦੀ ਮੌਤ ਹੋ ਗਈ ਅਤੇ ਹੋਰ 7 ਫੌਜੀ ਜ਼ਖਮੀ ਹੋ ਗਏ। ਇਹ ਜਾਣਕਾਰੀ ਹਸਪਤਾਲ ਦੇ ਸੂਤਰਾਂ ਨੇ ਦਿੱਤੀ ਹੈ। ਮੀਡੀਆ ਦੀਆਂ ਖਬਰਾਂ ਮੁਤਾਬਕ ਬਰਫ ਦੇ ਵੱਡੇ-ਵੱਡੇ ਤੋਦੇ ਫੌਜੀ ਟੀਮ ’ਤੇ ਆ ਕੇ ਡਿੱਗ ਗਏ। ਹਾਦਸੇ ਵਿਚ ਤਿੰਨ ਫੌਜੀ ਅਤੇ ਤੱਕ ਲਾਪਤਾ ਹਨ। ਰਾਹਤ ਅਤੇ ਬਚਾਅ ਟੀਮ ਲਾਪਤਾ ਫੌਜੀਆਂ ਦੀ ਭਾਲ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਇਥੇ ਕੁਰਦਿਸਤਾਨ ਵਰਕਰਸ ਪਾਰਟੀ (ਪੀਕੇਕੇ) ਅਤੇ ਤੁਰਕੀ ਦੇ ਸੁਰੱਖਿਆ ਫੋਰਸਾਂ ਵਿਚਾਲੇ ਭਿਆਨਕ ਸੰਘਰਸ਼ ਜਾਰੀ ਹੈ। ਜ਼ਿਕਰਯੋਗ ਹੈ ਕਿ ਪੀਕੇਕੇ ਨੂੰ ਤੁਰਕੀ, ਅਮਰੀਕਾ ਅਤੇ ਯੂਰਪੀ ਸੰਘ ਅੱਤਵਾਦੀ ਸੰਗਠਨ ਮੰਨਦੇ ਹਨ।