ਰਿਸ਼ਵਤ ਲੈਂਦੇ ਫੜੇ ਗਏ ਦੋ ਪੁਲਸ ਅਧਿਕਾਰੀ
Monday, Jan 06, 2025 - 06:33 PM (IST)
ਫੋਨੋਮ ਪੇਨਹ (ਏਜੰਸੀ)- ਦੱਖਣੀ ਕੰਬੋਡੀਆ ਦੇ ਤਾਕੇਓ ਸੂਬੇ ਵਿਚ ਇਕ ਫੌਜੀ ਪੁਲਸ ਉਪ ਮੁਖੀ ਅਤੇ ਇਕ ਹੋਰ ਅਧਿਕਾਰੀ ਨੂੰ ਪਿਛਲੇ ਹਫਤੇ ਨਸ਼ਾ ਤਸਕਰਾਂ ਅਤੇ ਗੈਰ-ਕਾਨੂੰਨੀ ਜੂਆਰੀਆਂ ਤੋਂ ਰਿਸ਼ਵਤ ਲੈਣ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ। ਨੈਸ਼ਨਲ ਮਿਲਟਰੀ ਪੁਲਸ ਦੇ ਬੁਲਾਰੇ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।
ਬ੍ਰਿਗੇਡੀਅਰ ਜਨਰਲ ਐਂਗ ਹਈ ਨੇ ਕਿਹਾ, "ਦੋਵਾਂ ਸ਼ੱਕੀਆਂ ਨੂੰ 7 ਕਿਲੋਗ੍ਰਾਮ ਨਸ਼ੀਲੇ ਪਦਾਰਥਾਂ ਦੇ ਮਾਮਲੇ ਅਤੇ ਗੈਰ-ਕਾਨੂੰਨੀ ਜੂਆਰੀਆਂ ਖਿਲਾਫ ਕਾਰਵਾਈ ਨਾ ਕਰਨ ਦੇ ਬਦਲੇ ਵਿਚ ਰਿਸ਼ਵਤ ਲੈਣ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਹੈ।" ਬ੍ਰਿਗੇਡੀਅਰ ਜਨਰਲ ਨੇ ਦੱਸਿਆ ਕਿ ਦੋਵਾਂ ਸ਼ੱਕੀਆਂ ਨੂੰ ਅਗਲੇਰੀ ਕਾਰਵਾਈ ਲਈ ਭ੍ਰਿਸ਼ਟਾਚਾਰ ਵਿਰੋਧੀ ਯੂਨਿਟ ਦੇ ਹਵਾਲੇ ਕਰ ਦਿੱਤਾ ਗਿਆ ਹੈ।