ਲੰਡਨ : ਪੰਜਾਬੀ ਦੇ ਕਤਲ ਦੇ ਦੋਸ਼ 'ਚ ਦੋ ਵਿਅਕਤੀਆਂ ਨੂੰ ਹੋਈ 40 ਸਾਲ ਦੀ ਸਜ਼ਾ
Wednesday, Oct 24, 2018 - 02:35 PM (IST)

ਲੰਡਨ— ਇੰਗਲੈਂਡ 'ਚ ਦੋ ਵਿਅਕਤੀਆਂ ਨੂੰ ਪੰਜਾਬੀ ਵਿਅਕਤੀ ਦੇ ਕਤਲ ਦੇ ਦੋਸ਼ 'ਚ 40 ਸਾਲਾਂ ਦੀ ਸਜ਼ਾ ਸੁਣਾਈ ਗਈ ਹੈ। ਇਸੇ ਸਾਲ ਦੀ ਸ਼ੁਰੂਆਤ 'ਚ 48 ਸਾਲਾ ਬਲਬੀਰ ਜੌਹਲ 'ਤੇ ਮਾਰਚ 'ਚ ਪੱਛਮੀ ਲੰਡਨ ਦੇ ਸਾਊਥਹਾਲ ਉੱਪਨਗਰ 'ਚ ਚਾਕੂ ਨਾਲ ਹਮਲਾ ਕੀਤਾ ਗਿਆ ਸੀ। ਜ਼ਖ਼ਮੀ ਹਾਲਤ 'ਚ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਪਰ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ।
ਮਾਮਲੇ ਦੇ ਸਬੰਧ 'ਚ ਮੈਟਰੋਪਾਲੇਟਿਨ ਪੁਲਸ ਨੇ ਹੋਮਸਾਈਡ ਤੇ ਮੇਜਰ ਕ੍ਰਾਈਮ ਕਮਾਂਡ ਨੇ ਜਾਂਚ ਸ਼ੁਰੂ ਕੀਤੀ। ਜਾਂਚ ਤੋਂ ਇਕ ਦਿਨ ਬਾਅਦ ਹੀ ਹਸਨ ਮੁਹੰਮਦ (24) ਤੇ ਯਾਸੀਨ ਯੁਸੂਫ (21) 'ਤੇ ਟਾਰਗੇਟ ਕਿਲਿੰਗ ਦੇ ਦੋਸ਼ ਆਇਦ ਕੀਤੇ ਗਏ ਤੇ ਦੋਵਾਂ ਨੂੰ ਬੀਤੇ ਦਿਨ ਇਹ ਸਜ਼ਾ ਸੁਣਾ ਦਿੱਤੀ ਗਈ। ਮੰਗਲਵਾਰ ਨੂੰ ਲੰਡਨ ਵਿੱਚ ਓਲਡ ਬੇਲੀ ਦੀ ਅਦਾਲਤ ਵਿੱਚ ਸੁਣਵਾਈ ਦੌਰਾਨ, ਮੁਹੰਮਦ ਨੂੰ 26 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ ਤੇ ਯੁਸੂਫ ਨੂੰ ਕਤਲ ਦਾ ਘੱਟ ਦੋਸ਼ੀ ਕਰਾਰ ਦਿੱਤਾ ਗਿਆ ਸੀ ਤੇ ਉਸ ਨੂੰ 14 ਸਾਲ ਦੀ ਕੈਦ ਤੇ ਲਾਇਸੈਂਸ 'ਤੇ ਹੋਰ ਤਿੰਨ ਸਾਲ ਦੀ ਕੈਦ ਜਾਂ ਸਖ਼ਤ ਸ਼ਰਤਾਂ ਨਾਲ ਰਹਾਈ ਦੀ ਸਜ਼ਾ ਸੁਣਾਈ ਗਈ।