ਨੇਪਾਲ: ਕਮਰੇ ''ਚ ਕੋਲਾ ਬਾਲ ਕੇ ਸੁੱਤੇ 2 ਭਾਰਤੀ ਕਾਮਿਆਂ ਦੀ ਸਾਹ ਘੁੱਟਣ ਨਾਲ ਮੌਤ

01/12/2023 5:17:07 PM

ਕਾਠਮੰਡੂ (ਭਾਸ਼ਾ)- ਨੇਪਾਲ ਦੇ ਪਰਸਾ ਜ਼ਿਲ੍ਹੇ ਵਿਚ ਕਮਰੇ ਵਿਚ ਕੋਲਾ ਬਾਲ ਕੇ ਸੁੱਤੇ 2 ਭਾਰਤੀ ਕਾਮਿਆਂ ਦੀ ਸਾਹ ਘੁੱਟਣ ਨਾਲ ਮੌਤ ਹੋ ਗਈ। ਪੁਲਸ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ। ਪੁਲਸ ਨੇ ਦੱਸਿਆ ਕਿ 29 ਅਤੇ 30 ਸਾਲ ਦੀ ਉਮਰ ਦੇ ਦੋਵੇਂ ਵਿਅਕਤੀ ਬਿਹਾਰ ਦੇ ਮੋਤੀਹਾਰੀ ਜ਼ਿਲ੍ਹੇ ਦੇ ਰਹਿਣ ਵਾਲੇ ਸਨ ਅਤੇ ਬੀਰਗੰਜ-22 ਕੋਲਾ ਡਿਪੂ 'ਤੇ ਕੰਮ ਕਰਦੇ ਸਨ।

ਇਹ ਵੀ ਪੜ੍ਹੋ: ਕੈਨੇਡਾ ਤੋਂ ਆਈ ਦੁਖਦਾਇਕ ਖ਼ਬਰ, ਸੜਕ ਹਾਦਸੇ 'ਚ ਪੰਜਾਬੀ ਗੱਭਰੂ ਦੀ ਮੌਤ

ਕਾਠਮੰਡੂ ਪੋਸਟ ਅਖ਼ਬਾਰ ਨੇ ਪੁਲਸ ਦੇ ਡਿਪਟੀ ਸੁਪਰਡੈਂਟ ਦੀਪਕ ਗਿਰੀ ਦੇ ਹਵਾਲੇ ਨਾਲ ਕਿਹਾ ਹੈ ਕਿ ਸ਼ੁਰੂਆਤੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਦੋਵੇਂ ਮਜ਼ਦੂਰ ਮੰਗਲਵਾਰ ਨੂੰ ਇਕ ਕਮਰੇ 'ਚ ਕੋਲਾ ਬਾਲ ਕੇ ਸੁੱਤੇ ਸਨ। ਇਹ ਕਮਰਾ ਹਵਾਦਾਰ ਨਹੀਂ ਸੀ, ਜਿਸ ਕਾਰਨ ਦੋਹਾਂ ਦੀ ਸਾਹ ਘੁੱਟਣ ਕਾਰਨ ਮੌਤ ਹੋ ਗਈ।

ਇਹ ਵੀ ਪੜ੍ਹੋ: ਸ਼ੇਖੀ ਮਾਰਨ ਲਈ ਫੁੱਲ ਰੇਸ 'ਤੇ ਭਜਾਈ ਗੱਡੀ ਨੇ ਸਿੱਖ ਔਰਤ ਨੂੰ ਮਾਰੀ ਟੱਕਰ, ਹੁਣ ਹੋਈ 6 ਸਾਲ ਦੀ ਕੈਦ

ਉਨ੍ਹਾਂ ਦੱਸਿਆ ਕਿ ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ, ਜਦੋਂ ਬੁੱਧਵਾਰ ਸਵੇਰੇ 10 ਵਜੇ ਤੱਕ ਦੋਵਾਂ ਨੇ ਆਪਣੇ ਕਮਰੇ ਦਾ ਦਰਵਾਜ਼ਾ ਨਹੀਂ ਖੋਲ੍ਹਿਆ, ਜਿਸ ਤੋਂ ਬਾਅਦ ਉਨ੍ਹਾਂ ਦੇ ਸਾਥੀਆਂ ਨੇ ਪੁਲਸ ਨੂੰ ਸੂਚਿਤ ਕੀਤਾ। ਗਿਰੀ ਦੇ ਅਨੁਸਾਰ ਜਦੋਂ ਪੁਲਸ ਨੇ ਦਰਵਾਜ਼ਾ ਤੋੜਿਆ ਤਾਂ ਅੰਦਰ ਦੋਵੇਂ ਮ੍ਰਿਤਕ ਮਿਲੇ।

ਇਹ ਵੀ ਪੜ੍ਹੋ: ਕੈਨੇਡਾ 'ਚ 17 ਸਾਲਾ ਪੰਜਾਬੀ ਗੱਭਰੂ ਦੀ ਮੌਤ, ਕਬੱਡੀ ਦਾ ਉਭਰਦਾ ਖਿਡਾਰੀ ਸੀ ਟੇਰਨ ਸਿੰਘ

 


cherry

Content Editor

Related News