ਪੇਰੂ ''ਚ ਸ਼ਕਤੀਸ਼ਾਲੀ ਭੂਚਾਲ ਕਾਰਨ 2 ਦੀ ਮੌਤ, 65 ਜ਼ਖਮੀ

01/14/2018 10:37:21 PM

ਲੀਮਾ— ਦੱਖਣੀ ਪੇਰੂ ਦੇ ਤੱਟ ਕੋਲ ਐਤਵਾਰ ਨੂੰ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ, ਜਿਸ ਦੀ ਰਿਕਟਰ ਪੈਮਾਨੇ 'ਤੇ ਤੀਬਰਤਾ 7.3 ਮਾਪੀ ਗਈ। ਇਕ ਅਧਿਕਾਰੀ ਨੇ ਦੱਸਿਆ ਕਿ ਇਸ ਭੂਚਾਲ ਕਾਰਨ 2 ਲੋਕਾਂ ਦੀ ਮੌਤ ਹੋ ਗਈ ਹੈ ਤੇ ਇਸ ਤੋਂ ਇਲਾਵਾ 65 ਹੋਰ ਲੋਤ ਜ਼ਖਮੀ ਹੋਏ ਹਨ।
ਨੈਸ਼ਨਲ ਸਿਵਲ ਡਿਫੈਂਸ ਇੰਸਟੀਚਿਊਟ ਦੇ ਮੁਖੀ ਜਨਰਲ ਜਾਰਜ ਚਾਵੇਜ਼ ਨੇ ਕਿਹਾ ਕਿ ਹੁਣ ਤੱਕ ਅਰੇਕਿਪਾ ਇਲਾਕੇ 'ਚ ਦੋ ਲੋਕਾਂ ਦੀ ਮੌਤ ਹੋ ਗਈ ਤੇ 65 ਹੋਰ ਲੋਕ ਜ਼ਖਮੀ ਹੋ ਗਏ ਹੈ। ਅਮਰੀਕੀ ਭੂ-ਵਿਗਿਆਨ ਸਰਵੇਖਣ ਮੁਤਾਬਕ ਭੂਚਾਲ ਦਾ ਕੇਂਦਰ ਬਿੰਦੂ ਪੇਰੂ ਦੇ ਪੁਰਕੀਓ ਟਾਊਨ ਤੋਂ 124 ਕਿਲੋਮੀਟਰ ਦੱਖਣ-ਪੱਛਮ 'ਚ ਸੀ। ਇਸ ਤੋਂ ਇਲਾਵਾ ਪੇਰੂ ਦੇ ਅਧਿਕਾਰੀਆਂ ਵਲੋਂ ਭੂਚਾਲ ਕਾਰਨ ਸੁਨਾਮੀ ਦੀ ਚਿਤਾਵਨੀ ਵੀ ਜਾਰੀ ਕੀਤੀ ਗਈ ਸੀ।


Related News