ਸੰਘੀ ਏਜੰਟ ਬਣ ਕੇ ਠੱਗੀ ਕਰਨ ਵਾਲੇ ਭਾਰਤੀ ਮੂਲ ਦੇ 2 ਵਿਅਕਤੀ ਆਏ ਪੁਲਸ ਅੜਿੱਕੇ

Friday, Jun 09, 2017 - 03:57 PM (IST)

ਸੰਘੀ ਏਜੰਟ ਬਣ ਕੇ ਠੱਗੀ ਕਰਨ ਵਾਲੇ ਭਾਰਤੀ ਮੂਲ ਦੇ 2 ਵਿਅਕਤੀ ਆਏ ਪੁਲਸ ਅੜਿੱਕੇ

ਨਿਉਯਾਰਕ—ਸੰਘੀ ਏਜੰਟ ਬਣ ਕੇ ਲੋਕਾਂ ਨੂੰ ਧੋਖਾ ਦੇਣ ਅਤੇ ਅਮਰੀਕਾ 'ਚ ਪ੍ਰਵਾਸੀ ਦਾ ਦਰਜ ਦਿਵਾਉਣ ਦਾ ਝੂਠਾ ਦਿਲਾਸਾ ਦੇਣ ਦੇ ਦੋਸ਼ਾਂ ਤਹਿਤ ਭਾਰਤੀ ਮੂਲ ਦੇ 2 ਵਿਕਤੀਆਂ ਸਮੇਤ 3 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਦੋਸ਼ੀਆਂ ਨੇ ਇਸ ਤਹਿਤ ਲੋਕਾਂ ਨਾਲ 60 ਲੱਖ ਡਾਲਰ ਦੀ ਠੱਗੀ ਕੀਤੀ। ਕੈਲੀਫੋਰਨੀਆ ਨਿਵਾਸੀ ਹਰਦੇਵ ਪਾਨੇਸਰ (69) ਅਤੇ ਮੈਕਸੀਕੋ ਨਿਵਾਸੀ ਰਾਫੇਲ ਹਾਸਿਤ (47) ਨੇ ਅੰਦਰੂਨੀ ਸੁਰੱਖਿਆ ਵਿਭਾਗ ਦੇ ਅਧਿਕਾਰੀ ਬਣ ਕੇ ਲੋਕਾਂ ਨਾਲ ਝੂਠਾ ਵਾਅਦਾ ਕੀਤਾ ਕਿ ਲੋਕ ਸ਼ੁਲਕ ਦਾ ਭੁਗਤਾਨ ਕਰ ਕੇ ਅਮਰੀਕਾ 'ਚ ਪ੍ਰਵਾਸੀ ਦਾ ਦਰਜਾ ਹਾਸਲ ਕਰ ਸਕਦੇ ਹਨ। ਇਸ ਤੋਂ ਇਲਾਵਾ ਕੈਲੀਫੋਰਨੀਆ ਨਿਵਾਸੀ 56 ਸਾਲਾ ਗੁਰਦੇਵ ਸਿੰਘ ਨੂੰ ਵੀ ਧੋਖਾਧੜੀ ਵਾਲੀ ਇਸ ਸਾਜਿਸ਼ 'ਚ ਮਦਦ ਕਰਨ ਦਾ ਦੋਸ਼ੀ ਪਾਇਆ ਗਿਆ ਹੈ। ਇਨ੍ਹਾਂ 3 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਨ੍ਹਾਂ ਲੋਕਾਂ 'ਤੇ ਅਮਰੀਕਾ ਦਾ ਕਰਮਚਾਰੀ ਅਤੇ ਅਧਿਕਾਰੀ ਬਣ ਕੇ ਲੋਕਾਂ ਨਾਲ ਧੋਖਾਧੜੀ ਕਰਨ ਅਤੇ ਝੂਠੀ ਸਾਜ਼ਿਸ਼ ਘੜਨ ਸਮੇਤ ਕੁੱਲ 11 ਦੋਸ਼ ਲਾਏ ਗਏ ਹਨ। ਇਸ ਪ੍ਰਕਾਰ ਦੇ ਦੋਸ਼ਾਂ 'ਚ ਜਿਆਦਾਤਰ 50 ਸਾਲ ਦੀ ਕੈਦ ਅਤੇ 10 ਲੱਖ ਡਾਲਰ ਤੱਕ ਦੇ ਜ਼ੁਰਮਾਨੇ ਦੀ ਸਜ਼ਾ ਹੋ ਸਕਦੀ ਹੈ।


Related News