ਕੀਵ 'ਚ ਖ਼ਤਰੇ ਦੇ ਸਾਏ ਹੇਠ ਲੋਕਾਂ ਦੀ ਮਦਦ ਕਰ ਰਹੀਆਂ ਨੇ ਦੋ ਭਾਰਤੀ ਨਨਜ਼
Wednesday, Mar 23, 2022 - 03:00 PM (IST)
ਆਈਜੋਲ (ਭਾਸ਼ਾ): ਯੂਕ੍ਰੇਨ ਵਿੱਚ ਭਿਆਨਕ ਜੰਗ ਦੇ ਮੱਦੇਨਜ਼ਰ ਜਿੱਥੇ ਇਕ ਪਾਸੇ ਵੱਡੀ ਗਿਣਤੀ ਵਿੱਚ ਲੋਕ ਹੋਰ ਸੁਰੱਖਿਅਤ ਥਾਵਾਂ ‘ਤੇ ਸ਼ਰਨ ਲੈ ਰਹੇ ਹਨ, ਉੱਥੇ ਰਾਜਧਾਨੀ ਕੀਵ ਵਿਚ ਹੀ ਰੁਕ ਕੇ ਦੋ ਭਾਰਤੀ ਨਨਜ਼ ਲੋਕਾਂ ਦੀ ਮਦਦ ਕਰ ਰਹੀਆਂ ਹਨ। ਮਿਸ਼ਨਰੀਜ਼ ਆਫ ਚੈਰਿਟੀ ਨਾਲ ਸਬੰਧਤ ਅਤੇ ਮਿਜ਼ੋਰਮ ਦੀਆਂ ਵਸਨੀਕ ਦੋ ਨਨਜ਼ ਨੇ ਯੂਕ੍ਰੇਨ ਛੱਡਣ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਬੇਘਰਿਆਂ ਦੀ ਮਦਦ ਲਈ ਯੁੱਧ ਪ੍ਰਭਾਵਿਤ ਦੇਸ਼ ਦੀ ਰਾਜਧਾਨੀ ਕੀਵ ਵਿੱਚ ਰਹਿਣ ਦਾ ਫ਼ੈਸਲਾ ਕੀਤਾ ਹੈ।
ਹਾਲਾਂਕਿ ਉਨ੍ਹਾਂ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਮਾਂ ਬੀਤਣ ਨਾਲ ਉਨ੍ਹਾਂ ਨੂੰ ਭੋਜਨ ਸਮੇਤ ਹੋਰ ਜ਼ਰੂਰੀ ਵਸਤਾਂ ਦੇ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਈਜ਼ੌਲ ਤੋਂ ਲਗਭਗ 15 ਕਿਲੋਮੀਟਰ ਉੱਤਰ ਵਿਚ ਸਥਿਤ ਸਿਹਾਫਿਰ ਪਿੰਡ ਦੀ ਭੈਣ ਰੋਜ਼ੇਲਾ ਨੁਥੰਗੀ (65) ਅਤੇ ਆਈਜ਼ੌਲ ਦੇ ਇਲੈਕਟ੍ਰਿਕ ਵੇਂਗ ਖੇਤਰ ਦੀ ਸਿਸਟਰ ਐਨ ਫਰੀਡਾ (48) ਸਮੇਤ ਹੋਰ ਦੇਸ਼ਾਂ ਦੀਆਂ ਤਿੰਨ ਨਨਜ਼ ਸਮੇਤ ਕੀਵ ਦੇ ਇਕ ਗੋਦਾਮ ਵਿਚ ਰਹਿ ਰਹੇ 37 ਬੇਘਰੇ ਯੂਕ੍ਰੇਨੀ ਨਾਗਰਿਕਾਂ ਅਤੇ ਕੇਰਲ ਦੀ ਇਕ ਵਿਦਿਆਰਥਣ ਦੀ ਦੇਖਭਾਲ ਕਰ ਰਹੀਆਂ ਹਨ। ਭੋਜਨ ਸਮੇਤ ਜ਼ਰੂਰੀ ਵਸਤਾਂ ਦੀ ਕਮੀ ਦਾ ਸਾਹਮਣਾ ਕਰਨ ਦੇ ਬਾਵਜੂਦ ਉਨ੍ਹਾਂ ਦਾ ਇਰਾਦਾ ਪੱਕਾ ਹੈ।
ਪੜ੍ਹੋ ਇਹ ਅਹਿਮ ਖ਼ਬਰ -ਯੂਕ੍ਰੇਨ ਨੂੰ ਰੂਸ ਦੀ ਖੁੱਲ੍ਹੀ ਚਿਤਾਵਨੀ, ਕਿਹਾ-'ਲੋੜ ਪਈ ਤਾਂ ਕਰਾਂਗੇ ਪਰਮਾਣੂ ਹਥਿਆਰਾਂ ਦੀ ਵਰਤੋਂ'
ਰੋਜ਼ੇਲਾ ਦੇ ਰਿਸ਼ਤੇਦਾਰ ਸਿਲਵਿਨ ਜੋਥਾਨਸਿਆਮੀ ਨੇ ਪੀਟੀਆਈ ਨੂੰ ਦੱਸਿਆ ਕਿ ਰੋਜ਼ੇਲਾ ਨੁਥੰਗੀ ਅਤੇ ਨਨ ਫਰੀਡਾ ਸੁਰੱਖਿਅਤ ਹਨ ਪਰ ਉਹ ਭੋਜਨ ਸੰਕਟ ਦਾ ਸਾਹਮਣਾ ਕਰ ਰਹੀਆਂ ਹਨ। ਉਸ ਨੇ ਦੱਸਿਆ ਕਿ ਸੋਮਵਾਰ ਨੂੰ ਉਸ ਨਾਲ ਫੋਨ 'ਤੇ ਗੱਲ ਹੋਈ ਸੀ। ਸਿਲਵੇਨ ਨੇ ਸਿਸਟਰ ਰੋਜ਼ੇਲਾ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਅਸੀਂ ਠੀਕ ਹਾਂ ਅਤੇ ਹੁਣ ਸਾਡੇ ਕੋਲ ਪਹਿਲਾਂ ਤੋਂ ਪੈਕ ਕੀਤੇ ਭੋਜਨ ਹਨ। ਅਸੀਂ ਬਾਹਰ ਨਹੀਂ ਜਾ ਸਕਦੇ ਅਤੇ ਹੁਣ ਇੱਕ ਗੋਦਾਮ ਵਿੱਚ ਲੁਕੇ ਹੋਏ ਹਾਂ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।