ਆਸਟ੍ਰੇਲੀਆ: ਘਰ ''ਚ ਵੜਿਆ ਤੇਜ਼ ਰਫਤਾਰ ਟਰੱਕ, ਦੋ ਲੋਕਾਂ ਦੀ ਮੌਤ
Friday, Oct 25, 2024 - 03:34 PM (IST)
ਸਿਡਨੀ (ਆਈ.ਏ.ਐੱਨ.ਐੱਸ.)- ਆਸਟ੍ਰੇਲੀਆ ਦੇ ਸੂਬੇ ਵਿਕਟੋਰੀਆ ਦੇ ਮੈਲਬੌਰਨ ਦੇ ਪੱਛਮ ਵਿਚ ਸ਼ੁੱਕਰਵਾਰ ਨੂੰ ਇਕ ਘਰ ਵਿਚ ਟਰੱਕ ਦਾਖਲ ਹੋ ਗਿਆ। ਇਸ ਘਟਨਾ ਵਿਚ 2 ਲੋਕਾਂ ਦੀ ਮੌਤ ਹੋ ਗਈ। ਵਿਕਟੋਰੀਆ ਪੁਲਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਘਟਨਾ ਮਗਰੋਂ ਐਮਰਜੈਂਸੀ ਸੇਵਾਵਾਂ ਨੂੰ ਬੁਲਾਇਆ ਗਿਆ। ਜਾਣਕਾਰੀ ਮੁਤਾਬਕ ਸ਼ੁੱਕਰਵਾਰ ਸਵੇਰੇ ਮੈਲਬੌਰਨ ਤੋਂ 230 ਕਿਲੋਮੀਟਰ ਪੱਛਮ ਵਿੱਚ ਇੱਕ ਟਾਵਰ ਹਿੱਲ ਦੇ ਛੋਟੇ ਜਿਹੇ ਕਸਬੇ ਵਿਚ ਟਰੱਕ ਹਾਈਵੇਅ ਤੋਂ ਮੁੜ ਗਿਆ ਅਤੇ ਇੱਕ ਘਰ ਵਿਚ ਦਾਖਲ ਹੋ ਗਿਆ।
ਪੜ੍ਹੋ ਇਹ ਅਹਿਮ ਖ਼ਬਰ-ਟਰੂਡੋ ਦੀ ਨਵੀਂ ਵੀਜ਼ਾ ਨੀਤੀ ਕੈਨੇਡਾ ਨੂੰ ਪਵੇਗੀ ਭਾਰੀ, ਹੋਵੇਗਾ ਅਰਬਾਂ ਡਾਲਰ ਦਾ ਨੁਕਸਾਨ
ਹਾਦਸੇ ਦੇ ਸਮੇਂ ਘਰ ਦੇ ਅੰਦਰ ਮੌਜੂਦ ਦੋਵੇਂ ਵਿਅਕਤੀਆਂ ਦੀ ਮੌਤ ਹੋ ਗਈ। ਅਜੇ ਤੱਕ ਉਨ੍ਹਾਂ ਦੀ ਰਸਮੀ ਪਛਾਣ ਨਹੀਂ ਹੋ ਸਕੀ ਹੈ। ਸਿਨਹੂਆ ਨਿਊਜ਼ ਏਜੰਸੀ ਨੇ ਆਸਟ੍ਰੇਲੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਦੇ ਹਵਾਲੇ ਨਾਲ ਦੱਸਿਆ ਕਿ ਟਰੱਕ ਦੇ ਪੁਰਸ਼ ਡਰਾਈਵਰ ਅਤੇ ਇਕੱਲੇ ਸਵਾਰ ਨੂੰ ਸੱਟਾਂ ਨਾਲ ਹਸਪਤਾਲ ਲਿਜਾਇਆ ਗਿਆ, ਜੋ ਜਾਨਲੇਵਾ ਨਹੀਂ ਸਨ। ਵਿਕਟੋਰੀਆ ਪੁਲਿਸ ਨੇ ਕਿਹਾ ਕਿ ਮੇਜਰ ਕੋਲੀਜ਼ਨ ਇਨਵੈਸਟੀਗੇਸ਼ਨ ਯੂਨਿਟ ਦੇ ਜਾਸੂਸ ਘਟਨਾ ਸਥਾਨ 'ਤੇ ਤਾਇਨਾਤ ਕੀਤੇ ਗਏ ਹਨ ਅਤੇ ਜਾਂਚ ਜਾਰੀ ਹੈ। ਸਥਾਨਕ ਨਿਵਾਸੀ ਰਿਚਰਡ ਕ੍ਰਾਲੀ ਨੇ ਆਸਟ੍ਰੇਲੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਨੂੰ ਦੱਸਿਆ, "ਹਾਦਸਾ ਬਹੁਤ ਭਿਆਨਕ ਲੱਗ ਰਿਹਾ ਹੈ। ਉੱਥੇ ਬਹੁਤ ਸਾਰੇ ਐਮਰਜੈਂਸੀ ਵਾਹਨ ਹਨ।" ਪੁਲਸ ਨੇ ਘਟਨਾ ਦੇ ਗਵਾਹ, ਸੀ.ਸੀ.ਟੀ.ਵੀ ਜਾਂ ਡੈਸ਼ ਕੈਮਰੇ ਦੀ ਫੁਟੇਜ ਜਾਂ ਕੋਈ ਹੋਰ ਜਾਣਕਾਰੀ ਰੱਖਣ ਵਾਲੇ ਕਿਸੇ ਵੀ ਵਿਅਕਤੀ ਨੂੰ ਹਾਦਸੇ ਬਾਰੇ ਜਾਣਕਾਰੀ ਦੇਣ ਦੀ ਅਪੀਲ ਕੀਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।