ਟਵਿੱਟਰ ਕਰਮਚਾਰੀਆਂ ਨੂੰ ਹਮੇਸ਼ਾ ਲਈ ਘਰ ਤੋਂ ਕੰਮ ਕਰਨ ਦੀ ਮਿਲ ਸਕਦੀ ਹੈ ਇਜਾਜ਼ਤ

Wednesday, May 13, 2020 - 07:03 AM (IST)

ਟਵਿੱਟਰ ਕਰਮਚਾਰੀਆਂ ਨੂੰ ਹਮੇਸ਼ਾ ਲਈ ਘਰ ਤੋਂ ਕੰਮ ਕਰਨ ਦੀ ਮਿਲ ਸਕਦੀ ਹੈ ਇਜਾਜ਼ਤ

ਵਾਸ਼ਿੰਗਟਨ- ਟਵਿੱਟਰ ਕਰਮਚਾਰੀ ਨਾ ਸਿਰਫ ਕੋਰੋਨਾ ਵਾਇਰਸ ਮਹਾਮਾਰੀ ਦੌਰਾਨ, ਬਲਕਿ ਉਸ ਤੋਂ ਬਾਅਦ ਵੀ ਸਦਾ ਲਈ ਘਰ ਤੋਂ ਕੰਮ ਕਰ ਸਕਦੇ ਹਨ। ਟਵਿੱਟਰ ਨੇ ਮੰਗਲਵਾਰ ਨੂੰ ਇੱਕ ਬਿਆਨ ਜਾਰੀ ਕਰਦਿਆਂ ਕਿਹਾ, "ਜੇ ਸਾਡੇ ਕਰਮਚਾਰੀ ਘਰ ਤੋਂ ਕੰਮ ਕਰਨ ਦੀ ਸਥਿਤੀ ਵਿਚ ਹਨ ਅਤੇ ਉਹ ਸਦਾ ਲਈ ਇਹ ਕਰਨਾ ਚਾਹੁੰਦੇ ਹਨ ਤਾਂ ਅਸੀਂ ਇਸ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗੇ।" 

ਕੰਪਨੀ ਦੇ ਦਫਤਰਾਂ ਵਿਚ ਕੰਮ ਕਰਨ ਦਾ ਬਗਲ ਖੁੱਲ੍ਹਾ ਰਹੇਗਾ। ਬਿਆਨ ਮੁਤਾਬਕ, ਟਵਿੱਟਰ ਸਤੰਬਰ ਤੋਂ ਪਹਿਲਾਂ ਆਪਣਾ ਦਫਤਰ ਨਹੀਂ ਖੋਲ੍ਹੇਗਾ ਅਤੇ ਉਸ ਤੋਂ ਪਹਿਲਾਂ ਕੁਝ ਸਥਿਤੀਆਂ ਨੂੰ ਛੱਡ ਕੇ ਕੋਈ ਵਪਾਰਕ ਯਾਤਰਾ ਨਹੀਂ ਹੋਵੇਗੀ। ਇਸ ਸਾਲ ਕੋਈ ਆਯੋਜਨ ਨਹੀਂ ਕੀਤਾ ਜਾਵੇਗਾ।

ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਵਿਚ ਪੈਰ ਪਸਾਰੇ ਹੋਏ ਹਨ ਤੇ ਇਸ ਦਾ ਪ੍ਰਕੋਪ ਝੱਲ ਰਹੇ ਦੇਸ਼ਾਂ ਨੇ ਜ਼ਰੂਰੀ ਦਫਤਰੀ ਕੰਮ ਘਰਾਂ ਤੋਂ ਕਰਨ ਦੀ ਇਜਾਜ਼ਤ ਦਿੱਤੀ ਹੈ। ਕਈ ਕਰਮਚਾਰੀ ਘਰਾਂ ਤੋਂ ਕੰਮ ਕਰਨਾ ਸੌਖਾ ਬਦਲ ਸਮਝ ਰਹੇ ਹਨ ਤੇ ਟਵਿੱਟਰ ਇਸ ਬਦਲ ਦੀ ਇਜਾਜ਼ਤ ਦੇਣ ਦੀ ਤਿਆਰੀ ਵਿਚ ਹੈ।


author

Lalita Mam

Content Editor

Related News