ਤੁਰਕੀ ਦੇ ਹਸਪਤਾਲ 'ਚ ਧਮਾਕਾ, 9 ਕੋਰੋਨਾ ਮਰੀਜ਼ਾਂ ਦੀ ਮੌਤ

Saturday, Dec 19, 2020 - 07:39 PM (IST)

ਤੁਰਕੀ ਦੇ ਹਸਪਤਾਲ 'ਚ ਧਮਾਕਾ, 9 ਕੋਰੋਨਾ ਮਰੀਜ਼ਾਂ ਦੀ ਮੌਤ

ਅੰਕਾਰਾ-ਤੁਰਕੀ ਦੇ ਦੱਖਣੀ ਖੇਤਰ 'ਚ ਇਕ ਹਸਪਤਾਲ ਦੇ ਇੰਸੈਂਟਿਵ ਕੇਅਰ ਯੂਨਿਟ 'ਚ ਆਕਸੀਜਨ ਸਿਲੰਡਰ ਫੱਟਣ ਤੋਂ ਬਾਅਦ ਅੱਗ ਲੱਗਣ ਕਾਰਣ ਸ਼ਨੀਵਾਰ ਨੂੰ 9 ਲੋਕਾਂ ਦੀ ਮੌਤ ਹੋ ਗਈ। ਇਸ ਯੂਨਿਟ 'ਚ ਕੋਵਿਡ-19 ਨਾਲ ਇਨਫੈਕਟਿਡ ਮਰੀਜ਼ਾਂ ਦਾ ਇਲਾਜ ਚੱਲ ਰਿਹਾ ਸੀ। ਸਿਹਤ ਮੰਤਰੀ ਨੇ ਇਹ ਜਾਣਕਾਰੀ ਦਿੱਤੀ। ਸਰਕਾਰੀ ਸਮਾਚਾਰ ਏਜੰਸੀ 'ਅਨਾਦੋਲ' ਨੇ ਦੱਸਿਆ ਕਿ ਇੰਸਤਾਂਬੁਲ ਤੋਂ ਦੱਖਣੀ ਪੂਰਬ 'ਚ ਲਗਭਗ 850 ਕਿਲੋਮੀਟਰ ਦੂਰ ਨਿੱਜੀ ਸਾਂਕੋ ਯੂਨੀਵਰਸਿਟੀ ਹਸਪਤਾਲ 'ਚ ਅੱਗ ਲੱਗ ਗਈ।

ਇਹ ਵੀ ਪੜ੍ਹੋ -ਆਕਸਫੋਰਡ ਤੇ ਐਸਟਰਾਜੇਨੇਕਾ ਟੀਕੇ ਨੂੰ ਇਸ ਸਾਲ ਦੇ ਅੰਤ ਤੱਕ ਮਨਜ਼ੂਰੀ ਮਿਲਣ ਦੀ ਸੰਭਾਵਨਾ : ਰਿਪੋਰਟ

ਹਸਪਤਾਲ ਦੇ ਇਕ ਬਿਆਨ ਮੁਤਾਬਕ ਪੀੜਤਾਂ ਦੀ ਉਮਰ 56 ਤੋਂ 85 ਸਾਲ ਦਰਮਿਆਨ ਸੀ। ਅੱਗ 'ਤੇ ਕਾਬੂ ਪਾ ਲਿਆ ਗਿਆ ਹੈ। ਬਿਆਨ 'ਚ ਕਿਹਾ ਗਿਆ ਹੈ ਕਿ ਇੰਸੈਂਟਿਵ ਕੇਅਰ ਯੂਨਿਟ ਦੇ 14 ਹੋਰ ਮਰੀਜ਼ਾਂ ਨੂੰ ਹੋਰ ਹਸਪਤਾਲਾਂ 'ਚ ਤਬਦੀਲ ਕੀਤਾ ਗਿਆ ਹੈ। ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਸਿਹਤ ਮੰਤਰੀ ਫਹਾਰਟਿਨ ਕੋਕਾ ਨੇ ਟਵੀਟ ਕੀਤਾ ਕਿ ਇਸ ਹਾਦਸੇ 'ਚ 9 ਲੋਕਾਂ ਦੀ ਮੌਤ ਹੋ ਗਈ। ਗਵਰਨਰ ਦਫਤਰ ਨੇ ਦੱਸਿਆ ਕਿ ਯੂਨਿਟ 'ਚ ਸਵੇਰੇ 4.45 ਮਿੰਟ 'ਤੇ ਆਕਸਜੀਨ ਉਪਕਰਣ 'ਚ ਧਮਾਕਾ ਹੋਇਆ ਅਤੇ ਉਸ ਸਮੇਂ 19 ਮਰੀਜ਼ ਮੌਜੂਦ ਸਨ।

ਇਹ ਵੀ ਪੜ੍ਹੋ -ਇਟਲੀ ਦੇ ਬਦਨਾਮ ਸੀਰੀਅਲ ਕਿਲਰ ਦੀ ਕੋਰੋਨਾ ਕਾਰਣ ਮੌਤ


author

Karan Kumar

Content Editor

Related News