ਕਾਬੁਲ ਹਵਾਈ ਅੱਡੇ ਦੇ ਸੰਚਾਲਨ ਲਈ ਤਾਲਿਬਾਨ ਨਾਲ ਚਰਚਾ ਕਰਨਗੇ ਤੁਰਕੀ ਤੇ ਕਤਰ ਦੇ ਅਧਿਕਾਰੀ

Thursday, Dec 23, 2021 - 11:24 PM (IST)

ਕਾਬੁਲ ਹਵਾਈ ਅੱਡੇ ਦੇ ਸੰਚਾਲਨ ਲਈ ਤਾਲਿਬਾਨ ਨਾਲ ਚਰਚਾ ਕਰਨਗੇ ਤੁਰਕੀ ਤੇ ਕਤਰ ਦੇ ਅਧਿਕਾਰੀ

ਅੰਕਾਰਾ-ਤੁਰਕੀ ਅਤੇ ਕਤਰ ਤੋਂ ਇਕ ਸਾਂਝਾ ਵਫ਼ਦ ਅਫਗਾਨਿਸਤਾਨ ਦੀ ਯਾਤਰਾ ਕਰੇਗਾ ਤਾਂ ਕਿ ਕਾਬੁਲ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਸਾਂਝੇਦਾਰੀ 'ਚ ਚਲਾਉਣ ਲਈ ਇਨ੍ਹਾਂ ਦੋਵਾਂ ਦੇਸ਼ਾਂ ਦੀਆਂ ਕੰਪਨੀਆਂ ਲਈ ਯੋਜਨਾ 'ਤੇ ਚਰਚਾ ਕੀਤੀ ਜਾ ਸਕੇ। ਤੁਰਕੀ ਦੀ ਸਰਕਾਰੀ ਸਮਾਚਾਰ ਏਜੰਸੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ : ਬ੍ਰਿਟੇਨ ਦੀ ਸਰਕਾਰ ਨੇ ਕ੍ਰਿਸਮਸ ਤੋਂ ਪਹਿਲਾਂ ਨਵੀਆਂ ਪਾਬੰਦੀਆਂ ਲਾਉਣ ਤੋਂ ਕੀਤਾ ਇਨਕਾਰ

ਅਨਡੋਲੂ ਏਜੰਸੀ ਨੇ ਕਿਹਾ ਕਿ ਤਾਲਮੇਲ ਸਥਾਪਿਤ ਕਰਨ ਦੇ ਉਦੇਸ਼ ਨਾਲ ਤੁਰਕੀ ਅਤੇ ਕਤਰ ਦੇ ਅਧਿਕਾਰੀਆਂ ਨੇ ਇਸ ਹਫ਼ਤੇ ਦੋਹਾ 'ਚ ਮੁਲਾਕਾਤ ਕੀਤੀ ਅਤੇ ਵੀਰਵਾਰ ਨੂੰ ਉਹ ਕਾਬੁਲ ਲਈ ਰਵਾਨਾ ਹੋਣਗੇ। ਦੋਵਾਂ ਦੇਸ਼ਾਂ ਦੇ ਅਧਿਕਾਰੀ ਅਫ਼ਗਾਨਿਸਤਾਨ ਦੀ ਅੰਤਰਿਮ ਸਰਕਾਰ ਨੂੰ ਆਪਣਾ ਪ੍ਰਸਤਾਵ ਦੇਣਗੇ ਜਿਸ 'ਤੇ ਅਫ਼ਗਾਨ ਸਰਕਾਰ ਨੇ ਅਜੇ ਤੱਕ ਸਹਿਮਤੀ ਨਹੀਂ ਦਿੱਤੀ ਹੈ।

ਇਹ ਵੀ ਪੜ੍ਹੋ :ਪੁਤਿਨ ਨੇ ਪੱਛਮ ਨੂੰ ਸੁਰੱਖਿਆ ਗਾਰੰਟੀ ਦੇਣ ਲਈ ਜਲਦ ਕਦਮ ਚੁੱਕਣ ਦੀ ਕੀਤੀ ਅਪੀਲ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Karan Kumar

Content Editor

Related News