ਸਿਆਸੀ ਇਸਲਾਮ ’ਤੇ ਵਧ ਧਿਆਨ ਦੇ ਰਿਹੈ ਤੁਰਕੀ

Monday, Jul 27, 2020 - 08:22 AM (IST)

ਸਿਆਸੀ ਇਸਲਾਮ ’ਤੇ ਵਧ ਧਿਆਨ ਦੇ ਰਿਹੈ ਤੁਰਕੀ

ਅੰਕਾਰਾ, (ਵਿਸ਼ੇਸ਼)– ਤੁਰਕੀ ਦੀ ਸਿਆਸਤ ਤਬਦੀਲੀ ਦੇ ਦੌਰ ’ਚੋਂ ਗੁਜਰ ਰਹੀ ਹੈ ਅਤੇ ਮੌਜੂਦਾ ਰਾਸ਼ਟਰਪਤੀ ਰੇਸੇਪ ਤਈਪੇ ਏਰੈਦੋਗਨ ਸਿਆਸੀ ਇਸਲਾਮ ’ਤੇ ਵਧ ਧਿਆਨ ਦੇ ਰਹੇ ਹਨ। ਇਸ ਸੰਦਰਭ ’ਚ ਉਦੈਪੁਰ ਸਥਿਤ ਸੁਰੱਖਿਆ ਅਤੇ ਜ਼ਮੀਨੀ ਸਿਆਸਤ ਮਾਮਲਿਆਂ ਦੇ ਥਿੰਕਟੈਂਕ ਨੇ ਇਕ ਵੈਬੀਨਾਰ ਦਾ ਆਯਜੋਨ ਕੀਤਾ, ਜਿਸ ’ਚ ਭਾਰਤ ਸਮੇਤ ਵੱਖ-ਵੱਖ ਦੇਸ਼ਾਂ ਦੇ ਕਈ ਬੁੱਧੀਜੀਵੀਆਂ ਨੇ ਹਿੱਸਾ ਲਿਆ। ਮੁੱਖ ਬੁਲਾਰੇ ਡੇਲੇਸ ਯੂਨੀਵਰਸਿਟੀ ਦੇ ਅਸਿਸਟੈਂਟ ਪ੍ਰੋਫੈਸਰ ਡਾ. ਅਹਿਮਤ ਐੈੱਸ. ਵਾਇਲਾ ਨੇ ਇਸ ਤੱਥ ’ਤੇ ਚਾਨਣਾ ਪਾਇਆ ਕਿ ਏਰੈਦੋਗਨ ਨੇ ਉਦਾਰਵਾਦੀ ਤੁਰਕੀ ਸੂਫੀ ਇਸਲਾਮ ਨੂੰ ਹੌਲੀ-ਹੌਲੀ ਤਬਦੀਲ ਕਰਕੇ ਆਪਣਾ ਸ਼ਾਸਨ ਸਥਾਪਿਤ ਕੀਤਾ।

ਉਨ੍ਹਾਂ ਨੇ ਤੁਰਕੀ ਦੀ ਸਿਆਸਤ ਦੇ ਖੇਤਰੀ ਅਤੇ ਕੌਮਾਂਤਰੀ ਜ਼ਮੀਨੀ ਸਿਆਸਤੀ ਨਤੀਜਿਆਂ ਬਾਰੇ ਵੀ ਗੱਲ ਕੀਤੀ। ਉਨ੍ਹਾਂ ਕਿਹਾ ਕਿ 60,000 ਤੋਂ ਜ਼ਿਆਦਾ ਆਈ. ਐੈੱਸ. ਆਈ. ਐੈੱਸ. ਲੜਾਕੇ ਤੁਰਕੀ ਨਾਲ ਲੜਨ ਆਏ ਸਨ, ਜਿਨ੍ਹਾਂ ਨੂੰ ਤੁਰਕੀ ਸਰਕਾਰ ਵਲੋਂ ਬਿਨਾਂ ਰੁਕੇ ਇਕ ਖੁੱਲ੍ਹਾ ਅਤੇ ਮੁਫਤ ਮਾਰਗ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਏਰੈਦੋਗਨ ਇਕ ਵੱਡੇ ਮੁਸਲਿਮ ਨੇਤਾ ਦੇ ਰੂਪ ’ਚ ਆਪਣੇ ਅਕਸ ਨੂੰ ਬੜਾਵਾ ਦੇਣ ਦੀ ਕੋਸ਼ਿਸ਼ ਕਰ ਰਹੇ ਹਨ।

ਤੁਰਕੀ ਨਾਲ ਕੰਮ ਕਰਦੇ ਸਮੇਂ ਭਾਰਤ ਨੂੰ ਰਹਿਣਾ ਪਵੇਗਾ ਸੁਚੇਤ

ਜਾਰਡਨ, ਲੀਬਿਆ ਅਤੇ ਮਾਲਟਾ ਦੇ ਭਾਰਤ ਦੇ ਸਾਬਕਾ ਰਾਜਦੂਤ ਅਨਿਲ ਤ੍ਰਿਗੁਣਾਯਤ ਨੇ ਕਿਹਾ ਕਿ ਪੱਕੇ ਤੌਰ ’ਤੇ ਭਾਰਤ ਵੀ ਤੁਰਕੀ ’ਚ ਹੋਏ ਸਿਆਸੀ ਘਟਨਾ ਚੱਕਰ ਨਾਲ ਪ੍ਰਭਾਵਿਤ ਹੋਵੇਗਾ। ਉਨ੍ਹਾਂ ਕਿਹਾ ਕਿ ਤੁਰਕੀ ਨਾਲ ਕੰਮ ਕਰਦੇ ਸਮੇਂ ਭਾਰਤ ਨੂੰ ਸੁਚੇਤ ਰਹਿਣਾ ਪਵੇਗਾ। ਤੁਰਕੀ ਨੇ ਪਾਕਿਸਤਾਨ ਦੀ ਮਦਦ ਨਾਲ ਓ. ਆਈ. ਸੀ. ਦਾ ਮੁਕਾਬਲਾ ਕਰਨ ਲਈ ਇਕ ਨਵਾਂ ਇਸਲਾਮੀ ਸੰਗਠਨ ਲੱਭਣ ਦੀ ਕੋਸ਼ਿਸ਼ ਕੀਤੀ ਹੈ।


author

Lalita Mam

Content Editor

Related News