ਤੁਰਕੀ ਨੇ ਹਿਰਾਸਤ ''ਚ ਲਏ 100 ਆਈ.ਐਸ ਸ਼ੱਕੀ

Tuesday, Jan 28, 2025 - 06:05 PM (IST)

ਤੁਰਕੀ ਨੇ ਹਿਰਾਸਤ ''ਚ ਲਏ 100 ਆਈ.ਐਸ ਸ਼ੱਕੀ

ਅੰਕਾਰਾ (ਯੂ.ਐਨ.ਆਈ.)- ਤੁਰਕੀ ਦੇ ਗ੍ਰਹਿ ਮੰਤਰੀ ਅਲੀ ਯੇਰਲੀਕਾਇਆ ਨੇ ਮੰਗਲਵਾਰ ਨੂੰ ਦੱਸਿਆ ਕਿ ਦੇਸ਼ ਦੇ ਅਧਿਕਾਰੀਆਂ ਨੇ ਪਿਛਲੇ ਹਫ਼ਤੇ ਇਸਲਾਮਿਕ ਸਟੇਟ (ਆਈ.ਐਸ.) ਦੇ 100 ਸ਼ੱਕੀ ਮੈਂਬਰਾਂ ਨੂੰ ਹਿਰਾਸਤ ਵਿੱਚ ਲਿਆ। ਯੇਰਲੀਕਾਇਆ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਕਿਹਾ ਕਿ "ਗੁਰਜ਼-41" ਅਤੇ "ਗੁਰਜ਼-42" ਨਾਮਕ ਇਹ ਕਾਰਵਾਈਆਂ ਦੇਸ਼ ਦੀ ਰਾਜਧਾਨੀ ਅੰਕਾਰਾ ਅਤੇ ਸਭ ਤੋਂ ਵੱਧ ਆਬਾਦੀ ਵਾਲੇ ਸ਼ਹਿਰ ਇਸਤਾਂਬੁਲ ਸਮੇਤ 24 ਸੂਬਿਆਂ ਵਿੱਚ ਕੀਤੀਆਂ ਗਈਆਂ। 

ਪੜ੍ਹੋ ਇਹ ਅਹਿਮ ਖ਼ਬਰ-ਜੈਸ਼ੰਕਰ ਨੇ ਕ੍ਰਾਊਨ ਪ੍ਰਿੰਸ ਨਾਲ ਕੀਤੀ ਮੁਲਾਕਾਤ, ਭਾਈਵਾਲੀ ਅੱਗੇ ਵਧਾਉਣ 'ਤੇ ਚਰਚਾ 

ਮੁਹਿੰਮ ਦੌਰਾਨ ਅਧਿਕਾਰੀਆਂ ਨੇ ਪਾਇਆ ਕਿ ਸ਼ੱਕੀ ਸੰਗਠਨ ਅੰਦਰ ਗਤੀਵਿਧੀਆਂ ਨੂੰ ਅੰਜਾਮ ਦੇ ਰਹੇ ਸਨ ਅਤੇ ਸਮੂਹ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨ ਦੇ ਨਾਲ ਹੀ ਸੋਸ਼ਲ ਮੀਡੀਆ 'ਤੇ ਅੱਤਵਾਦੀ ਸੰਗਠਨ ਦਾ ਪ੍ਰਚਾਰ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਪੁਲਸ ਨੇ ਛਾਪੇਮਾਰੀ ਦੌਰਾਨ ਸੰਗਠਨਾਤਮਕ ਦਸਤਾਵੇਜ਼ ਅਤੇ ਡਿਜੀਟਲ ਸਮੱਗਰੀ ਜ਼ਬਤ ਕੀਤੀ ਹੈ। ਉਨ੍ਹਾਂ ਕਿਹਾ, "ਪੁਲਸ ਅਤੇ ਖੁਫੀਆ ਇਕਾਈਆਂ ਦੀ ਮਦਦ ਨਾਲ ਅਸੀਂ ਦ੍ਰਿੜਤਾ ਨਾਲ ਅਤੇ ਅੱਤਵਾਦ ਨੂੰ ਜੜ੍ਹ ਤੋਂ ਖਤਮ ਕਰਨ ਦੀ ਆਪਣੀ ਰਣਨੀਤੀ ਨਾਲ ਆਪਣਾ ਸੰਘਰਸ਼ ਜਾਰੀ ਰੱਖਿਆ ਹੈ।" ਗੌਰਤਲਬ ਹੈ ਕਿ ਤੁਰਕੀ ਨੇ ਸਾਲ 2013 ਵਿੱਚ ਆਈ.ਐਸ ਨੂੰ ਇੱਕ ਅੱਤਵਾਦੀ ਸੰਗਠਨ ਘੋਸ਼ਿਤ ਕੀਤਾ ਸੀ। ਅਤੇ ਦੇਸ਼ ਵਿੱਚ ਕਈ ਘਾਤਕ ਹਮਲਿਆਂ ਲਈ ਦੋਸ਼ੀ ਠਹਿਰਾਇਆ ਗਿਆ ਸੀ। ਦੇਸ਼ ਨੇ ਆਪਣੇ ਮੈਂਬਰਾਂ ਅਤੇ ਗਤੀਵਿਧੀਆਂ 'ਤੇ ਸ਼ਿਕੰਜਾ ਕੱਸਣ ਲਈ ਘਰੇਲੂ ਅਤੇ ਵਿਦੇਸ਼ਾਂ ਵਿੱਚ ਅੱਤਵਾਦ ਵਿਰੋਧੀ ਕਾਰਵਾਈਆਂ ਸ਼ੁਰੂ ਕੀਤੀਆਂ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News