ਪਹਿਲੀ ਵਾਰ ਹਵਾਈ ਅੱਡੇ ਪਹੁੰਚੀ ਮਹਿਲਾ ਦਾ ਬਣਿਆ ਮਜ਼ਾਕ, ਵੀਡੀਓ ਵਾਇਰਲ

Sunday, Jul 21, 2019 - 03:34 PM (IST)

ਪਹਿਲੀ ਵਾਰ ਹਵਾਈ ਅੱਡੇ ਪਹੁੰਚੀ ਮਹਿਲਾ ਦਾ ਬਣਿਆ ਮਜ਼ਾਕ, ਵੀਡੀਓ ਵਾਇਰਲ

ਅੰਕਾਰਾ (ਬਿਊਰੋ)— ਬੀਤੇ ਦਿਨੀਂ ਤੁਰਕੀ ਹਵਾਈ ਅੱਡੇ 'ਤੇ ਇਕ ਦਿਲਚਸਪ ਘਟਨਾ ਵਾਪਰੀ। ਇੱਥੇ ਇਕ ਮਹਿਲਾ ਜੋ ਪਹਿਲੀ ਵਾਰ ਹਵਾਈ ਅੱਡੇ ਆਈ ਸੀ, ਗਲਤੀ ਨਾਲ ਸਾਮਾਨ ਰੱਖਣ ਵਾਲੇ ਕਨਵੇਅਰ ਬੈਲਟ 'ਤੇ ਚੜ੍ਹ ਗਈ। ਇਸ ਮਗਰੋਂ ਉਹ ਤੇਜ਼ ਆਵਾਜ਼ ਨਾਲ ਹੇਠਾਂ ਡਿੱਗ ਪਈ। ਉੱਥੇ ਮੌਜੂਦ ਸਟਾਫ ਦੀ ਸਮਝਦਾਰੀ ਨਾਲ ਮਹਿਲਾ ਦੀ ਜਾਨ ਬਚ ਸਕੀ।  

 

ਅਸਲ ਵਿਚ ਹਵਾਈ ਅੱਡੇ ਦੀ ਇਕ ਸਟਾਫ ਮੈਂਬਰ ਨੇ ਤੁਰੰਤ ਕਨਵੇਅਰ ਬੈਲਟ ਨੂੰ ਬੰਦ ਕਰ ਦਿੱਤਾ ਅਤੇ ਹਵਾਈ ਅੱਡੇ 'ਤੇ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਮਹਿਲਾ ਨੂੰ ਲੱਗਾ ਸੀ ਕਿ ਕਨਵੇਅਰ ਬੈਲਟ ਉਸ ਨੂੰ ਫਲਾਈਟ ਤੱਕ ਲੈ ਜਾਵੇਗੀ। ਇਸ ਲਈ ਉਹ ਉਸ 'ਤੇ ਚੜ੍ਹ ਗਈ। ਇਸ ਘਟਨਾ ਸਬੰਧੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਵੀਡੀਓ 'ਤੇ ਲੋਕਾਂ ਨੇ ਕਈ ਤਰ੍ਹਾਂ ਦੇ ਕੁਮੈਂਟਸ ਕੀਤੇ ਹਨ।


author

Vandana

Content Editor

Related News