ਟਰੰਪ ਦੀ ਹਮਾਸ ਨੂੰ ਚਿਤਾਵਨੀ: ਜੇਕਰ ਬੰਧਕਾਂ ਨੂੰ ਰਿਹਾਅ ਨਾ ਕੀਤਾ ਤਾਂ ਕਰਾਂਗੇ ਜਵਾਬੀ ਕਾਰਵਾਈ
Thursday, Oct 16, 2025 - 03:16 AM (IST)

ਵਾਸ਼ਿੰਗਟਨ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹਮਾਸ ਨੂੰ ਚਿਤਾਵਨੀ ਦਿੱਤੀ ਹੈ ਜੇਕਰ ਉਸ ਨੇ ਆਪਣੇ ਹਥਿਆਰ ਨਾ ਸੁੱਟੇ ਅਤੇ ਗਾਜ਼ਾ ਪੱਟੀ ਵਿਚ ਰੱਖੇ ਗਏ ਸਾਰੇ 24 ਬੰਧਕਾਂ ਨੂੰ ਰਿਹਾ ਨਾ ਕੀਤਾ ਤਾਂ ਉਸ ਦੇ ਖਿਲਾਫ ਜਵਾਬੀ ਕਾਰਵਾਈ ਕੀਤੀ ਜਾਵੇਗੀ।
ਟਰੰਪ ਨੇ ਵ੍ਹਾਈਟ ਹਾਊਸ ਵਿਖੇ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਨੇ ਹਮਾਸ ਨਾਲ ਗੱਲ ਕੀਤੀ ਅਤੇ ਪੁੱਛਿਆ ਕਿ ਕੀ ਉਹ ਆਪਣੇ ਹਥਿਆਰ ਸੁੱਟੇਗਾ ਤਾਂ ਉਸ ਦਾ ਜਵਾਬ ਸੀ ਕਿ ਉਹ ਆਤਮ-ਸਮਰਪਣ ਕਰ ਦੇਵੇਗਾ। ਹੁਣ ਉਹ ਜਾਂ ਤਾਂ ਆਤਮ-ਸਮਰਪਣ ਕਰੇਗਾ ਜਾਂ ਅਸੀਂ ਉਸ ਵਿਰੁੱਧ ਢੁਕਵੀਂ ਕਾਰਵਾਈ ਕਰਾਂਗੇ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਇਹ ਸੁਨੇਹਾ ਹਮਾਸ ਨੂੰ ਉਸ ਦੇ ‘ਲੋਕਾਂ’ ਦੇ ਜ਼ਰੀਏ ਪਹੁੰਚਾਇਆ ਗਿਆ ਸੀ।