ਟਰੰਪ ਨੇ ਮਿਸ਼ੀਗਨ ਅਤੇ ਨੇਵਾਦਾ ਸੂਬਿਆਂ ਦੀ ਫੰਡਿੰਗ ਰੋਕਣ ਦੀ ਦਿੱਤੀ ਧਮਕੀ

Thursday, May 21, 2020 - 07:44 AM (IST)

ਟਰੰਪ ਨੇ ਮਿਸ਼ੀਗਨ ਅਤੇ ਨੇਵਾਦਾ ਸੂਬਿਆਂ ਦੀ ਫੰਡਿੰਗ ਰੋਕਣ ਦੀ ਦਿੱਤੀ ਧਮਕੀ

ਵਾਸ਼ਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੋਣਾਂ ਵਿਚ ਮੇਲ ਰਾਹੀਂ ਵੋਟਿੰਗ ਦੀ ਯੋਜਨਾ ਬਣਾਉਣ ਦੇ ਮੁੱਦੇ 'ਤੇ ਮਿਸ਼ੀਗਨ ਅਤੇ ਨੇਵਾਦਾ ਸੂਬਿਆਂ ਦੀ ਫੰਡਿੰਗ ਰੋਕਣ ਦੀ ਧਮਕੀ ਦਿੱਤੀ ਹੈ। ਟਰੰਪ ਨੇ ਇਸ ਸਿਲਸਿਲੇ ਵਿਚ ਟਵੀਟ ਕਰਕੇ ਦਾਅਵਾ ਕੀਤਾ ਕਿ ਮਿਸ਼ੀਗਨ ਲੱਖਾਂ ਲੋਕਾਂ ਲਈ ਗੈਰ-ਕਾਨੂੰਨੀ ਤਰੀਕੇ ਨਾਲ ਖਾਲੀ ਵੋਟਿੰਗ ਪੇਪਰ ਭੇਜ ਰਿਹਾ ਹੈ ਅਤੇ ਨੇਵਾਦਾ ਮੇਲ ਵੋਟਿੰਗ ਪੇਪਰਾਂ ਰਾਹੀਂ ਗਲਤ ਢੰਗ ਨਾਲ ਵੋਟ ਭੇਜ ਕੇ ਵੱਡੇ ਪੈਮਾਨੇ 'ਤੇ ਮਤਦਾਤਾ ਧੋਖਾਧੜੀ ਦਾ ਦ੍ਰਿਸ਼ ਤਿਆਰ ਕਰ ਰਿਹਾ ਹੈ।

ਉਨ੍ਹਾਂ ਬੁੱਧਵਾਰ ਨੂੰ ਵ੍ਹਾਈਟ ਹਾਊਸ ਵਿਚ ਪੱਤਰਕਾਰਾਂ ਨੂੰ ਸੰਬੋਧਤ ਕਰਦੇ ਹੋਏ ਕਿਹਾ, ਮੇਲ ਵਿਚ ਮਤਦਾਨ ਪੱਤਰ ਬਹੁਤ ਖਤਰਨਾਕ ਚੀਜ਼ ਹੈ। ਇਹ ਵੱਡੇ ਪੈਮਾਨੇ 'ਤੇ ਧੋਖਾਧੜੀ ਦਾ ਵਿਸ਼ਾ ਹੈ। ਓਧਰ, ਮਿਸ਼ੀਗਨ ਦੇ ਸੂਬਾ ਸਕੱਤਰ ਜੋਸਲਿਨ ਬੇਂਸਨ ਨੇ ਟਰੰਪ ਦੇ ਦੋਸ਼ਾਂ ਨੂੰ ਗਲਤ ਕਰਾਰ ਦਿੱਤਾ ਅਤੇ ਟਵੀਟ ਕਰਕੇ ਕਿਹਾ, "ਮਿਸ਼ੀਗਨ ਦੇ ਹਰ ਨਾਗਰਿਕ ਨੇ ਮੇਲ ਰਾਹੀਂ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਹੈ।" ਇਸ ਤੋਂ ਪਹਿਲਾਂ ਉਨ੍ਹਾਂ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਵਿਸ਼ਵ ਮਹਾਮਾਰੀ ਕੋਰੋਨਾ ਵਾਇਰਸ ਤੋਂ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਲੋਕਾਂ ਨੂੰ ਵੋਟਿੰਗ ਲਈ ਮੇਲ ਅਰਜ਼ੀ ਪੱਤਰ ਭੇਜੇ ਜਾ ਰਹੇ ਹਨ। 


author

Lalita Mam

Content Editor

Related News